ਇੰਟਰਨੈਸ਼ਨਲ ਡੈਸਕ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਗਾਜ਼ਾ 'ਚ ਸ਼ਾਂਤੀ ਸਥਾਪਤ ਕਰਨ ਲਈ 'ਬੋਰਡ ਆਫ਼ ਪੀਸ' ਦੇ ਗਠਨ ਦੀਆਂ ਚਰਚਾਵਾਂ ਵਿਚਾਲੇ ਉੱਥੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇਜ਼ਰਾਈਲੀ ਫ਼ੌਜ ਨੇ ਸਖ਼ਤ ਕਾਰਵਾਈ ਕਰਦੇ ਹੋਏ ਫਾਇਰਿੰਗ ਕਰ ਦਿੱਤੀ ਹੈ।
ਬੁੱਧਵਾਰ ਨੂੰ ਗਾਜ਼ਾ ਵਿੱਚ ਇਜ਼ਰਾਈਲੀ ਫੌਜਾਂ ਵੱਲੋਂ ਕੀਤੀ ਗਈ ਇਸ ਕਾਰਵਾਈ ਵਿੱਚ 3 ਪੱਤਰਕਾਰਾਂ ਅਤੇ 2 ਨਾਬਾਲਗ ਮੁੰਡਿਆਂ ਸਣੇ ਘੱਟੋ-ਘੱਟ 11 ਫਲਸਤੀਨੀਆਂ ਦੇ ਮਾਰੇ ਜਾਣ ਦੀ ਖ਼ਬਰ ਹੈ। ਇਸ ਘਟਨਾ ਨੂੰ ਅਕਤੂਬਰ ਵਿੱਚ ਲਾਗੂ ਹੋਏ ਸੀਜ਼ਫਾਇਰ ਦੀ ਇੱਕ ਵੱਡੀ ਉਲੰਘਣਾ ਮੰਨਿਆ ਜਾ ਰਿਹਾ ਹੈ।
ਮਾਰੇ ਗਏ ਪੱਤਰਕਾਰਾਂ ਦੀ ਪਛਾਣ ਮੁਹੰਮਦ ਸਾਲਾਹ ਕਸ਼ਤਾ, ਅਬਦੁਲ ਰਾਊਫ ਸ਼ਾਤ ਅਤੇ ਅਨਸ ਘਨੇਮ ਵਜੋਂ ਹੋਈ ਹੈ। ਇਹ ਪੱਤਰਕਾਰ ਨੇਤਜ਼ਾਰਿਮ ਇਲਾਕੇ ਵਿੱਚ ਇੱਕ ਨਵੇਂ ਵਿਸਥਾਪਨ ਕੈਂਪ ਵਿੱਚ ਨਾਗਰਿਕਾਂ ਦੀਆਂ ਮੁਸ਼ਕਲਾਂ ਨੂੰ ਕਵਰ ਕਰਨ ਲਈ ਜਾ ਰਹੇ ਸਨ, ਜਦੋਂ ਉਨ੍ਹਾਂ ਦੀ ਕਾਰ ਨੂੰ ਨਿਸ਼ਾਨਾ ਬਣਾਇਆ ਗਿਆ।
ਇਹ ਵੀ ਪੜ੍ਹੋ- ''ਗ੍ਰੀਨਲੈਂਡ ਦੇ ਦਿੱਤਾ ਤਾਂ ਤਾਰੀਫ਼ ਕਰਾਂਗੇ, ਨਹੀਂ ਤਾਂ ਯਾਦ ਰੱਖਾਂਗੇ..!'', ਟਰੰਪ ਨੇ ਯੂਰਪ ਨੂੰ ਇਕ ਵਾਰ ਫ਼ਿਰ ਦਿੱਤੀ ਚਿਤਾਵਨੀ
ਇਸ ਤੋਂ ਇਲਾਵਾ ਇੱਕ 13 ਸਾਲਾ ਮੁੰਡਾ, ਮੁਤਸਮ ਅਲ-ਸ਼ਰਾਫੀ, ਉਸ ਸਮੇਂ ਗੋਲੀਬਾਰੀ ਦਾ ਸ਼ਿਕਾਰ ਹੋ ਗਿਆ ਜਦੋਂ ਉਹ ਬਾਲਣ ਲਈ ਲੱਕੜਾਂ ਇਕੱਠੀਆਂ ਕਰ ਰਿਹਾ ਸੀ। ਇੱਕ ਹੋਰ ਡਰੋਨ ਹਮਲੇ ਵਿੱਚ ਇੱਕ ਵਿਅਕਤੀ, ਉਸ ਦਾ 13 ਸਾਲਾ ਪੁੱਤਰ ਅਤੇ ਇੱਕ ਹੋਰ ਨੌਜਵਾਨ ਮਾਰੇ ਗਏ। ਇਸ ਤੋਂ ਇਲਾਵਾ ਖਾਨ ਯੂਨਿਸ ਵਿੱਚ ਇੱਕ ਮਹਿਲਾ ਦੀ ਵੀ ਗੋਲੀ ਲੱਗਣ ਕਾਰਨ ਮੌਤ ਹੋ ਗਈ।
ਇਜ਼ਰਾਈਲੀ ਫੌਜ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਉਨ੍ਹਾਂ ਸ਼ੱਕੀਆਂ 'ਤੇ ਸਟੀਕ ਹਮਲਾ ਕੀਤਾ ਸੀ ਜੋ ਹਮਾਸ ਨਾਲ ਸਬੰਧਤ ਡਰੋਨ ਚਲਾ ਰਹੇ ਸਨ, ਜਿਸ ਨਾਲ ਫੌਜ ਨੂੰ ਖ਼ਤਰਾ ਸੀ। ਜ਼ਿਕਰਯੋਗ ਹੈ ਕਿ ਸੀਜ਼ਫਾਇਰ ਸ਼ੁਰੂ ਹੋਣ ਤੋਂ ਬਾਅਦ ਗਾਜ਼ਾ ਵਿੱਚ ਹੁਣ ਤੱਕ 100 ਤੋਂ ਵੱਧ ਬੱਚਿਆਂ ਦੀ ਮੌਤ ਹੋ ਚੁੱਕੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੁਤਿਨ ਜ਼ਬਤ ਕੀਤੀਆਂ ਜਾਇਦਾਦਾਂ ਯੂਕ੍ਰੇਨ ਦੇ ਪੁਨਰ ਨਿਰਮਾਣ ਲਈ ਦੇਣ ਨੂੰ ਤਿਆਰ
NEXT STORY