ਬਰੈਂਪਟਨ— ਕੈਨੇਡਾ 'ਚ ਬਹੁਤ ਸਾਰੇ ਭਾਰਤੀ ਰਹਿ ਰਹੇ ਹਨ, ਜੋ ਸਮੇਂ-ਸਮੇਂ 'ਤੇ ਕੋਈ ਨਾ ਕੋਈ ਮੇਲਾ ਜਾਂ ਤਿਉਹਾਰ ਮਨਾ ਕੇ ਇਕੱਠੇ ਹੁੰਦੇ ਹਨ। ਬਰੈਂਪਟਨ 'ਚ ਰਹਿ ਰਹੇ ਵੱਖ-ਵੱਖ ਵਿਦੇਸ਼ੀਆਂ ਨੇ ਮਿਲ ਕੇ ਇੱਥੇ ਇਕ ਸਾਂਝਾ ਤਿਉਹਾਰ ਮਨਾਇਆ। ਤਮਿਲ, ਭਾਰਤੀ, ਪੁਰਤਗਾਲੀ, ਜਮੈਕਾ ਅਤੇ ਹੋਰ ਕਈ ਵਿਦੇਸ਼ੀਆਂ ਨੇ ਇਸ 'ਚ ਹਿੱਸਾ ਲਿਆ।
ਇਸ 'ਚ ਪੰਜਾਬੀ ਮੂਲ ਦੀ ਐÎਮ.ਪੀ. ਰੂਬੀ ਸਹੋਤਾ ਨੇ ਵੀ ਹਿੱਸਾ ਲਿਆ। ਇੱਥੇ ਭਾਰਤ ਦਾ ਰੰਗ ਦਿਖਾਈ ਦੇ ਰਿਹਾ ਸੀ। ਭਾਰਤੀ ਅਤੇ ਵਿਦੇਸ਼ੀ ਚੀਜ਼ਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ ਸੀ। ਤੁਹਾਨੂੰ ਦੱਸ ਦਈਏ ਕਿ ਪਿਛਲੇ 35 ਸਾਲਾਂ ਤੋਂ ਇਹ ਕੈਰਾਬਰਮ ਤਿਉਹਾਰ ਇੱਥੇ ਹਰ ਸਾਲ ਮਨਾਇਆ ਜਾਂਦਾ ਹੈ, ਜਿਸ 'ਚ ਭਾਰਤੀਆਂ ਵੱਲੋਂ ਵੱਡਾ ਯੋਗਦਾਨ ਪਾਇਆ ਜਾਂਦਾ ਹੈ।
14 ਤੋਂ 16 ਜੁਲਾਈ ਤਕ ਇਹ ਮੇਲਾ ਇੱਥੇ ਚੱਲੇਗਾ। ਕੈਨੇਡੀਅਨ ਸਮੇਂ ਮੁਤਾਬਕ ਅਜੇ ਇਹ ਮੇਲਾ ਉੱਥੇ ਚੱਲ ਰਿਹਾ ਹੈ। ਇਸ ਮੌਕੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ, ਪ੍ਰਧਾਨ ਮੰਤਰੀ ਟਰੂਡੋ ਤੋਂ ਇਲਾਵਾ ਹੋਰ ਵੀ ਕਈ ਨੇਤਾਵਾਂ ਦੀਆਂ ਪੇਂਟਿੰਗਜ਼ ਵੀ ਸਜਾਈਆਂ ਗਈਆਂ।
ਰੂਬੀ ਸਹੋਤਾ ਨੇ ਪੰਜਾਬੀ ਪਹਿਰਾਵੇ 'ਚ ਸਜੀਆਂ ਮੁਟਿਆਰਾਂ, ਭਾਰਤੀ ਵਸਤਾਂ ਅਤੇ ਪ੍ਰਧਾਨ ਮੰਤਰੀ ਟਰੂਡੋ ਦੀ ਪੇਂਟਿੰਗ ਨਾਲ ਖਿਚਵਾਈਆਂ ਖਾਸ ਤਸਵੀਰਾਂ ਸਾਂਝੀਆਂ ਕੀਤੀਆਂ ਹਨ।
ਅਮਰੀਕਾ 'ਚ ਮਹਿਲਾ ਸੰਸਦ ਮੈਂਬਰਾਂ ਦਾ ਪ੍ਰਦਰਸ਼ਨ, ਕਿਹਾ- ਸਾਨੂੰ ਸਲੀਵਲੈਸ ਕੱਪੜੇ ਪਹਿਨਣ ਤੋਂ ਨਾ ਰੋਕਿਆ ਜਾਵੇ
NEXT STORY