ਇਸਲਾਮਾਬਾਦ— ਆਮ ਕਰਕੇ ਲੋਕ ਆਪਣੇ ਬੱਚਿਆਂ ਨੂੰ ਬਿਹਤਰ ਤੋਂ ਬਿਹਤਰ ਇਲਾਜ ਦਿਵਾਉਣਾ ਚਾਹੁੰਦੇ ਹਨ, ਜਿਸ ਨਾਲ ਉਹ ਸਿਹਤਮੰਦ ਰਹਿਣ। ਕਈ ਵਾਰ ਸਸਤਾ ਇਲਾਜ ਉਨ੍ਹਾਂ ਦੇ ਤੇ ਬੱਚਿਆਂ ਦੀ ਜ਼ਿੰਦਗੀ ਲਈ ਬਹੁਤ ਮੁਸ਼ਕਲ ਲੈ ਕੇ ਆਉਂਦਾ ਹੈ। ਅਜਿਹਾ ਹੀ ਇਕ ਮਾਮਲਾ ਪਾਕਿਸਤਾਨ ਦੇ ਇਕ ਸ਼ਹਿਰ 'ਚ ਸਾਹਮਣੇ ਆਇਆ ਹੈ, ਜਿਥੇ ਸਸਤੇ ਇਲਾਜ ਦਾ ਲਾਲਚ ਦਿਖਾ ਕੇ ਇਕ ਡਾਕਟਰ ਨੇ 12 ਸਾਲ ਦੀ ਉਮਰ ਦੇ ਕਰੀਬ 900 ਬੱਚਿਆਂ 'ਚ ਏਡਸ ਦੀ ਬੀਮਾਰੀ ਵੰਡ ਦਿੱਤੀ। ਫਿਲਹਾਲ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ।
ਪਾਕਿਸਤਾਨ ਦੇ ਸ਼ਹਿਰ ਰੈਟੋਡੇਰੋ 'ਚ ਡਾਕਟਰ ਮੁਜ਼ੱਫਰ ਘਾਂਘਰੂ ਇਕ ਬਾਲ ਰੋਗ ਮਾਹਰ ਹਨ। ਅਸਲ 'ਚ ਮੁਜ਼ੱਫਰ ਨੇ ਸ਼ਹਿਰ 'ਚ ਰਹਿਣ ਵਾਲੇ ਗਰੀਬ ਪਰਿਵਾਰਾਂ ਨੂੰ ਸਿਹਤ ਦੇਖਭਾਲ 'ਚ ਛੋਟ ਦੇਣ ਦਾ ਐਲਾਨ ਕੀਤਾ ਸੀ। ਇਲਾਜ 'ਚ ਛੋਟ ਦਾ ਲਾਭ ਮਿਲਣ ਦੀ ਗੱਲ ਦਾ ਪਤਾ ਲੱਗਣ ਤੋਂ ਬਾਅਦ ਵੱਡੀ ਗਿਣਤੀ 'ਚ ਲੋਕਾਂ ਨੇ ਆਪਣੇ ਬੱਚਿਆਂ ਨੂੰ ਮੁਜ਼ੱਫਰ ਕਲੀਨਿਕ 'ਤੇ ਲਿਆ ਕੇ ਟੀਕਾਕਰਨ ਕਰਵਾਇਆ। ਇਸੇ ਵਿਚਾਲੇ ਪਾਕਿਸਤਾਨੀ ਸਿਹਤ ਅਧਿਕਾਰੀਆਂ ਨੇ ਇਸ ਮਾਮਲੇ 'ਚ ਜਾਂਚ ਸ਼ੁਰੂ ਕੀਤੀ ਤਾਂ ਵੱਡੀ ਗਿਣਤੀ 'ਚ ਬੱਚਿਆਂ 'ਚ ਐੱਚ.ਆਈ.ਵੀ. ਟੈਸਟ ਪਾਜ਼ੀਟਿਵ ਪਾਇਆ ਗਿਆ। ਇਸ ਤੋਂ ਬਾਅਦ ਜਦੋਂ ਡਾਕਟਰਾਂ ਨੇ ਇਹ ਪਤਾ ਲਾਇਆ ਕਿ ਇਨ੍ਹਾਂ ਬੱਚਿਆਂ ਨੇ ਪਹਿਲਾਂ ਕਿਥੋਂ ਇਲਾਜ ਕਰਵਾਇਆ ਹੈ ਤਾਂ ਪਤਾ ਲੱਗਿਆ ਕਿ ਮੁਜ਼ੱਫਰ ਕਲੀਨਿਕ 'ਚ ਇਨ੍ਹਾਂ ਸਾਰੇ ਬੱਚਿਆਂ ਨੂੰ ਟੀਕੇ ਲੱਗੇ ਸਨ। ਇਸ ਤੋਂ ਬਾਅਦ ਇਸ ਸਾਰੇ ਮਾਮਲੇ ਦਾ ਖੁਲਾਸਾ ਹੋਇਆ।
ਪਾਕਿਸਤਾਨ ਦੇ ਡਾਕਟਰਾਂ ਨੇ 12 ਸਾਲ ਤੋਂ ਘੱਟ ਉਮਰ ਦੇ ਕਰੀਬ 900 ਬੱਚਿਆਂ ਦਾ ਅਪ੍ਰੈਲ ਤੋਂ ਰੈਟੋਡੇਰੋ 'ਚ ਹਿਊਮਨ ਇਮਿਊਨੋਡੈਫੀਸ਼ੈਂਸੀ ਵਾਇਰਸ (ਐੱਚ.ਆਈ.ਵੀ.) ਦਾ ਟੈਸਟ ਕੀਤਾ ਤੇ ਸਾਰੇ ਬੱਚੇ ਪਾਜ਼ੀਟਿਵ ਮਿਲੇ। ਇਸ ਟੀਮ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਨਾਲ ਬੱਚਿਆਂ ਨੂੰ ਇਹ ਇੰਜੈਕਸ਼ਨ ਲਗਾਏ ਗਏ ਹਨ ਅਜੇ ਇਨ੍ਹਾਂ ਦੀ ਗਿਣਤੀ ਹੋਰ ਵਧਣ ਦੀ ਸੰਭਾਵਨਾ ਹੈ। ਜਿਵੇਂ-ਜਿਵੇਂ ਸਮਾਂ ਬੀਤ ਰਿਹਾ ਹੈ ਹੁਣ ਪਾਕਿਸਤਾਨ 'ਚ ਐੱਚ.ਆਈ.ਵੀ. ਦਾ ਟੈਸਟ ਕਰਨ ਲਈ ਸੈਂਟਰ ਸਥਾਪਿਤ ਕੀਤੇ ਜਾ ਰਹੇ ਹਨ। ਸ਼ਹਿਰ 'ਚ ਹੁਣ ਤੱਕ 2 ਲੱਖ ਲੋਕਾਂ 'ਤੇ ਐੱਚ.ਆਈ.ਵੀ. ਦਾ ਟੈਸਟ ਕੀਤਾ ਗਿਆ ਹੈ, ਜਿਨ੍ਹਾਂ 'ਚੋਂ 1112 ਮਾਮਵੇ ਪਾਜ਼ੀਟਿਵ ਮਿਲੇ ਹਨ।
ਭਾਰਤ ਨਾਲ ਵਪਾਰ ਵਧਾਉਣ ਲਈ ਪੁਲ਼ ਦਾ ਨਿਰਮਾਣ ਕਰੇਗਾ ਮਿਆਂਮਾਰ
NEXT STORY