ਇੰਟਰਨੈਸ਼ਨਲ ਡੈਸਕ- ਚੀਨ 'ਚ ਲਗਭਗ ਤਿੰਨ ਸਾਲ ਹਿਰਾਸਤ 'ਚ ਰਹਿਣ ਤੋਂ ਬਾਅਦ ਰਿਹਾਅ ਹੋਈ ਆਸਟ੍ਰੇਲੀਆਈ-ਚੀਨੀ ਪੱਤਰਕਾਰ ਚੇਂਗ ਲੇਈ ਨੇ ਕਿਹਾ ਹੈ ਕਿ ਉਸ ਦੀ ਕਹਾਣੀ ਸਿਰਫ਼ ਇੱਕ ਹੱਡ-ਬੀਤੀ ਨਹੀਂ, ਸਗੋਂ ਚੀਨੀ ਪ੍ਰਸ਼ਾਸਨ ਦੀ ਕਵਰੇਜ ਕਰਨ ਵਾਲੇ ਗਲੋਬਲ ਮੀਡੀਆ ਲਈ ਇੱਕ ਵੱਡੀ ਚਿਤਾਵਨੀ ਹੈ।
ਚੀਨ 'ਚ ਜਨਮੀ ਅਤੇ ਆਸਟ੍ਰੇਲੀਆ ਵਿੱਚ ਪਲੀ ਚੇਂਗ ਲੇਈ ਚੀਨ ਦੇ ਅੰਗਰੇਜ਼ੀ ਮੀਡੀਆ ਨੈੱਟਵਰਕ (CGTN) ਦੀ ਇੱਕ ਮਸ਼ਹੂਰ ਪੱਤਰਕਾਰ ਸੀ। ਉਹ ਚੀਨ ਦੀਆਂ ਮੁਸ਼ਕਿਲ ਆਰਥਿਕ ਤੇ ਸਿਆਸੀ ਨੀਤੀਆਂ ਨੂੰ ਵਿਸ਼ਵ ਪੱਧਰ 'ਤੇ ਆਸਾਨ ਭਾਸ਼ਾ 'ਚ ਸਮਝਾਉਣ ਲਈ ਜਾਣੀ ਜਾਂਦੀ ਸੀ।
ਇਹ ਵੀ ਪੜ੍ਹੋ- ਕੈਨੇਡਾ 'ਚ ਪੁਲਸ ਨੇ 15 ਪੰਜਾਬੀਆਂ ਦੀਆਂ ਜਾਰੀ ਕੀਤੀਆਂ ਤਸਵੀਰਾਂ ! ਕਾਂਡ ਜਾਣ ਤੁਸੀਂ ਵੀ ਰਹਿ ਜਾਓਗੇ ਹੈਰਾਨ
13 ਅਗਸਤ 2020 ਨੂੰ ਚੇਂਗ ਨੂੰ ਉਸ ਨੂੰ ਕੰਮ ਦੇ ਬਹਾਨੇ ਬੁਲਾਇਆ ਗਿਆ ਤੇ ਇਸ ਮਗਰੋਂ ਚੀਨ ਅਤੇ ਆਸਟ੍ਰੇਲੀਆ ਵਿਚਾਲੇ ਵਧ ਰਹੇ ਕੂਟਨੀਤਕ ਤਣਾਅ ਦੌਰਾਨ ਚੇਂਗ ਨੂੰ ਚੀਨ ਦੀਆਂ ਸਰਕਾਰੀ ਗੁਪਤ ਜਾਣਕਾਰੀਆਂ ਵਿਦੇਸ਼ ਭੇਜਣ ਦੇ ਦੋਸ਼ ਹੇਠ ਹਿਰਾਸਤ 'ਚ ਲਿਆ ਗਿਆ। ਇਸ ਮਗਰੋਂ ਫ਼ਰਵਰੀ 2021 ਤੋਂ ਮਾਰਚ 2022 ਤੱਕ ਉਸ ਨੂੰ ਕਿਸੇ ਗੁਪਤ ਥਾਂ 'ਤੇ ਰੱਖਿਆ ਗਿਆ। ਉਸ ਖ਼ਿਲਾਫ਼ ਮਾਰਚ 2022 'ਚ ਗੁਪਤ ਤਰੀਕੇ ਨਾਲ ਅਦਾਲਤੀ ਕਾਰਵਾਈ ਚਲਾਈ ਗਈ, ਜਿਸ 'ਚ ਉਸ ਨੂੰ ਉਮਰ ਕੈਦ ਤੱਕ ਦੀ ਸਜ਼ਾ ਹੋ ਸਕਦੀ ਸੀ। ਹਾਲਾਂਕਿ ਆਸਟ੍ਰੇਲੀਆ ਸਰਕਾਰ ਦੇ ਲਗਾਤਾਰ ਕੂਟਨੀਤਕ ਦਬਾਅ ਤੋਂ ਬਾਅਦ 1,154 ਦਿਨ ਹਿਰਾਸਤ 'ਚ ਰਹਿਣ ਮਗਰੋਂ ਅਕਤੂਬਰ 2023 'ਚ ਚੇਂਗ ਨੂੰ ਰਿਹਾਅ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਉਹ ਆਸਟ੍ਰੇਲੀਆ 'ਚ ਬਤੌਰ ਐਂਕਰ ਕੰਮ ਕਰ ਰਹੀ ਹੈ।
ਰਿਹਾਈ ਤੋਂ ਬਾਅਦ ਚੇਂਗ ਨੇ ਕਿਹਾ ਕਿ ਚੀਨ ਬਾਰੇ ਰਿਪੋਰਟਿੰਗ ਸਿਰਫ਼ ਉੱਪਰੋਂ-ਉੱਪਰੋਂ ਨਹੀਂ ਹੋ ਸਕਦੀ। ਮੀਡੀਆ ਨੂੰ ਚੀਨ ਦੀਆਂ ਸਿਆਸੀ ਅਤੇ ਸਮਾਜਿਕ ਨੀਤੀਆਂ ਨੂੰ ਹੋਰ ਗੰਭੀਰਤਾ ਅਤੇ ਡੂੰਘਾਈ ਨਾਲ ਸਮਝਣ ਦੀ ਲੋੜ ਹੈ। ਚੇਂਗ ਲੇਈ ਦਾ ਮਾਮਲਾ ਦੁਨੀਆ ਭਰ 'ਚ ਇਸ ਗੱਲ ਦਾ ਪ੍ਰਤੀਕ ਬਣ ਗਿਆ ਹੈ ਕਿ ਚੀਨੀ ਪ੍ਰਸ਼ਾਸਨ ਆਜ਼ਾਦ ਪੱਤਰਕਾਰੀ ਅਤੇ ਆਪਣੇ ਖ਼ਿਲਾਫ਼ ਉੱਠਣ ਵਾਲੀ ਹਰ ਆਵਾਜ਼ ਨਾਲ ਕਿਸ ਤਰ੍ਹਾਂ ਸਖ਼ਤੀ ਨਾਲ ਨਜਿੱਠਦਾ ਹੈ, ਜਿਸ ਤੋਂ ਬਾਅਦ ਚੀਨ 'ਚ ਪ੍ਰੈੱਸ ਦੀ ਆਜ਼ਾਦੀ ਨੂੰ ਲੈ ਕੇ ਵੀ ਗੰਭੀਰ ਸਵਾਲ ਖੜ੍ਹੇ ਹੋ ਗਏ ਹਨ।
ਇਹ ਵੀ ਪੜ੍ਹੋ- ਭਾਰਤੀ ਪਾਸਪੋਰਟ ਹੋਲਡਰਾਂ ਲਈ ਵੱਡੀ ਖ਼ਬਰ ; ਇਸ ਦੇਸ਼ ਨੇ 60 ਤੋਂ ਘਟਾ ਕੇ 30 ਦਿਨ ਲਈ Visa Entry ਕੀਤੀ Free
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਰਾਹਤ ਭਰੀ ਖ਼ਬਰ, ਜਕਾਰਤਾ 'ਚ ਉਡਾਣ ਸੇਵਾਵਾਂ ਮੁੜ ਸ਼ੁਰੂ
NEXT STORY