ਸ਼ਿਕਾਗੋ - ਅਮਰੀਕਾ ਦੇ ਸ਼ਿਕਾਗੋ 'ਚ ਸ਼ਨੀਵਾਰ ਰਾਤ ਇਕ ਅਪਾਰਟਮੈਂਟ 'ਚ ਗੋਲੀਬਾਰੀ 'ਚ 4 ਲੋਕਾਂ ਦੀ ਮੌਤ ਹੋ ਗਈ ਅਤੇ ਇਕ ਵਿਅਕਤੀ ਗੰਭੀਰ ਰੂਪ ਤੋਂ ਜ਼ਖਮੀ ਹੋ ਗਿਆ। ਸਥਾਨਕ ਮੀਡੀਆ ਨੇ ਪੁਲਸ ਦੇ ਹਵਾਲੇ ਤੋਂ ਦੱਸਿਆ ਕਿ ਹਮਲਾਵਰ ਦੀ ਪਛਾਣ 67 ਸਾਲਾ ਨਿਰਮਾਣ ਕਰਮੀ ਦੇ ਰੂਪ 'ਚ ਕੀਤੀ ਗਈ ਹੈ ਜੋ ਪਿਛਲੇ 15 ਸਾਲਾ ਤੋਂ ਇਥੇ ਸਥਿਤ 3 ਮੰਜਿਲਾ ਇਮਾਰਤ 'ਚ ਰਹਿ ਰਿਹਾ ਸੀ। ਉਹ ਕੱਲ ਰਾਤ ਆਪਣੇ ਅਪਾਰਟਮੈਂਟ ਤੋਂ ਨਿਕਲ ਕੇ ਗੁਆਂਢ ਦੇ ਅਪਾਰਟਮੈਂਟ 'ਚ ਗਿਆ ਅਤੇ 4 ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।
ਗੋਲੀਬਾਰੀ 'ਚ 3 ਮਰਦ ਅਤੇ ਇਕ ਮਹਿਲਾ ਦੀ ਮੌਤ ਹੋ ਗਈ। ਉਸ ਤੋਂ ਬਾਅਦ ਹਮਲਾਵਰ ਇਕ ਹੋਰ ਅਪਾਰਟਮੈਂਟ 'ਚ ਗਿਆ ਅਤੇ ਉਥੇ ਵੀ ਇਕ ਮਹਿਲਾ ਨੂੰ ਗੋਲੀ ਮਾਰ ਦਿੱਤੀ। ਮਹਿਲਾ ਦੀ ਹਾਲਤ ਗੰਭੀਰ ਹੈ ਅਤੇ ਉਹ ਹਸਪਤਾਲ 'ਚ ਭਰਤੀ ਹੈ। ਪੁਲਸ ਨੇ ਦੋਸ਼ੀ ਨੂੰ ਹਿਰਾਸਤ 'ਚ ਲਿਆ ਹੈ ਅਤੇ ਉਸ ਦੀ ਬੰਦੂਕ ਵੀ ਜ਼ਬਤ ਕਰ ਲਈ ਗਈ ਹੈ। ਪੁਲਸ ਨੇ ਦੱਸਿਆ ਕਿ ਦੋਸ਼ੀ ਦਾ ਆਪਣੇ ਗੁਆਂਢੀਆਂ ਦੀ ਪਹਿਲਾਂ ਤੋਂ ਲੜਾਈ ਚੱਲ ਰਹੀ ਸੀ।
ਗਲਾਸਗੋ 'ਚ ਵਿਸ਼ਵ ਪਾਈਪ ਬੈਂਡ ਚੈਂਪੀਅਨਸ਼ਿਪ 2019 'ਚ ਸ੍ਰੀ ਦਸ਼ਮੇਸ਼ ਬੈਂਡ ਦੀ ਫਤਿਹ
NEXT STORY