ਬੀਜਿੰਗ (ਬਿਊਰੋ): ਅਕਸਰ ਰਿਟਾਇਰਮੈਂਟ ਦੇ ਬਾਅਦ ਲੋਕ ਘੁੰਮਣ-ਫਿਰਨ ਜਾਂ ਆਰਾਮ ਕਰਨ ਬਾਰੇ ਸੋਚਦੇ ਹਨ। ਇਸ ਦੇ ਬਾਵਜੂਦ ਕੁਝ ਲੋਕਾਂ ਦੀ ਸੋਚ ਸਾਰਿਆਂ ਨਾਲੋਂ ਵੱਖਰੀ ਹੁੰਦੀ ਹੈ। ਉਹ ਹਮੇਸ਼ਾ ਕੰਮ ਕਰਦੇ ਰਹਿਣ ਨੂੰ ਹੀ ਤਰਜੀਹ ਦਿੰਦੇ ਹਨ। ਇਸੇ ਤਰ੍ਹਾਂ ਦੀ ਸੋਚ 92 ਸਾਲਾ ਡਾਕਟਰ ਦਾਦੀ ਦੀ ਹੈ।ਇਸ ਸ਼ਾਨਦਾਰ ਸੋਚ ਦੀ ਮਾਲਕ ਡਾਕਟਰ ਦਾਦੀ ਰਿਟਾਇਰਮੈਂਟ ਦੇ ਬਾਅਦ ਵੀ ਚੀਨ ਦੇ ਜਿਆਂਗਸੁ ਸੂਬੇ ਦੇ ਨਾਨਜਿੰਗ ਸ਼ਹਿਰ ਦੇ ਸਿਟੀ ਹਸਪਤਾਲ ਵਿਚ ਲੋਕਾਂ ਦਾ ਹਾਲੇ ਵੀ ਇਲਾਜ ਕਰ ਰਹੀ ਹੈ। ਉਹ 1994 ਵਿਚ ਰਿਟਾਇਰ ਹੋਈ ਸੀ। ਇਸ ਦੇ ਬਾਅਦ ਉਹਨਾਂ ਨੇ ਤੈਅ ਕੀਤਾ ਕਿ ਉਹਨਾਂ ਦਾ ਗਿਆਨ ਕਦੇ ਰਿਟਾਇਰ ਨਹੀਂ ਹੋਵੇਗਾ। ਇਹ ਹਮੇਸ਼ਾ ਲੋੜਵੰਦਾਂ ਦੇ ਕੰਮ ਆਵੇਗਾ। ਇਸੇ ਸੋਚ ਨਾਲ ਉਹ ਅਗਲੇ ਦਿਨ ਹਸਪਤਾਲ ਵਾਪਸ ਆ ਗਈ।
ਦਾਦੀ ਬੀਤੇ 25 ਸਾਲ ਤੋਂ ਇਕ 'ਮੈਡੀਕਲ ਸੋਲਜ਼ਰ' ਵਾਂਗ ਕੰਮ ਕਰ ਰਹੀ ਹੈ। ਉਹ ਰੋਜ਼ਾਨਾ ਘੱਟੋ-ਘੱਟ 9 ਘੰਟੇ ਕੰਮ ਕਰਦੀ ਹੈ ਅਤੇ ਇਕ ਹਫਤੇ ਵਿਚ 600 ਮਰੀਜ਼ ਦੇਖਦੀ ਹੈ। ਦਾਦੀ ਆਓ (Ao) ਡਾਕਟਰ ਅਤੇ ਖੂਨ ਦੇ ਰੋਗਾਂ ਦੀ ਮਾਹਰ (Physician and Blood Disease Specialist) ਹੈ। ਉਸ ਦਾ ਪਤੀ ਅਤੇ ਬੇਟਾ ਵੀ ਡਾਕਟਰ ਹਨ। ਡਾਕਟਰ ਆਓ ਦਾ ਜਨਮ 1928 ਵਿਚ ਹੋਇਆ ਸੀ। ਉਹ ਕਹਿੰਦੀ ਹੈ,''ਮੈਨੂੰ ਮੇਰੇ ਕੰਮ ਵਿਚ ਮਜ਼ਾ ਆਉਂਦਾ ਹੈ। ਇਹੀ ਮੇਰੀ ਖੁਸ਼ੀ ਦਾ ਰਾਜ਼ ਹੈ।''
ਆਓ ਜਦੋਂ ਵੀ ਕੰਮ ਲਈ ਘਰੋਂ ਨਿਕਲਦੀ ਹੈ ਤਾਂ ਦਿਮਾਗ ਵਿਚ ਮਰੀਜ਼ਾਂ ਦਾ ਧਿਆਨ ਰੱਖ ਕੇ ਚੱਲਦੀ ਹੈ।ਆਓ ਕਹਿੰਦੀ ਹੈ,''ਮੈਂ ਅੱਗੇ ਵੀ ਕੰਮ ਕਰਦੀ ਰਹਾਂਗੀ। ਇਹ ਉਸ ਦੀ ਰੋਜ਼ ਦੀ ਕਸਰਤ ਹੈ।'' ਇਕ ਵੀਡੀਓ ਵਿਚ ਉਹ ਕਹਿੰਦੀ ਹੈ,''ਮੈਂ ਮਰੀਜ਼ਾਂ ਨੂੰ ਦੇਖਦੇ ਹੋਏ ਹੀ ਮਰਨਾ ਚਾਹੁੰਦੀ ਹਾਂ। ਇਸ ਲਈ ਮੈਂ ਆਪਣੀ ਉਮਰ ਦੇ ਬਾਰੇ ਵਿਚ ਕਿਉਂ ਸੋਚਾਂ। ਮੈਨੂੰ ਆਪਣੇ ਪੇਸ਼ੇ ਨਾਲ ਪਿਆਰ ਹੈ।'' ਡਾਕਟਰ ਆਓ ਦੇ ਬੇਟੇ ਜੇਂਗ ਸ਼ਿਲਾਂਗ ਵੀ ਉਸੇ ਹਸਪਤਾਲ ਵਿਚ ਕੰਮ ਕਰਦੇ ਹਨ। ਉਹ ਕਹਿੰਦੇ ਹਨ,''ਉਹਨਾਂ ਦੇ ਮਾਤਾ-ਪਿਤਾ ਅਜੇ ਵੀ ਬਹੁਤਾ ਸਮਾਂ ਮਰੀਜ਼ਾਂ ਦੀ ਦੇਖਭਾਲ ਕਰਦਿਆਂ ਬਿਤਾਉਂਦੇ ਹਨ। ਇਹ ਗੱਲ ਉਸ ਲਈ ਪ੍ਰੇਰਣਾ ਭਰੂਪਰ ਹੈ। ਉਹਨਾਂ ਨੂੰ ਦੇਖ ਕੇ ਹੀ ਮੈਂ ਮੈਡੀਕਲ ਫੀਲਡ ਵਿਚ ਆਇਆ ਹਾਂ।''
ਹਸਪਤਾਲ ਨੇ ਜਾਰੀ ਕੀਤਾ ਸੀ ਡੈੱਥ ਸਰਟੀਫਿਕੇਟ, ਦਫਨਾਉਣ ਸਮੇਂ ਜ਼ਿੰਦਾ ਹੋਈ ਔਰਤ
NEXT STORY