ਬੈਂਕਾਕ (ਏਜੰਸੀ)- ਚੀਨ ਦੇ ਦੱਖਣੀ ਸ਼ਹਿਰ ਜ਼ੁਹਾਈ ਵਿੱਚ ਇੱਕ ਵਿਅਕਤੀ ਨੇ ਆਪਣੀ ਕਾਰ ਨਾਲ ਸਪੋਰਟਸ ਕੰਪਲੈਕਸ ਵਿੱਚ ਕਸਰਤ ਕਰ ਰਹੇ ਲੋਕਾਂ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ 'ਚ 35 ਲੋਕਾਂ ਦੀ ਮੌਤ ਹੋ ਗਈ ਅਤੇ 43 ਹੋਰ ਜ਼ਖ਼ਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਸੋਮਵਾਰ ਨੂੰ ਕਿਹਾ ਕਿ 62 ਸਾਲਾ ਡਰਾਈਵਰ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ, ਹਾਲਾਂਕਿ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਇਹ ਹਮਲਾ ਸੀ ਜਾਂ ਹਾਦਸਾ।
ਇਹ ਵੀ ਪੜ੍ਹੋ: ਬਾਰ 'ਚ ਦਾਖ਼ਲ ਹੋਏ ਹਥਿਆਰਬੰਦ ਵਿਅਕਤੀ, 10 ਲੋਕਾਂ ਨੂੰ ਗੋਲੀਆਂ ਨਾਲ ਭੁੰਨਿਆਂ
ਪੁਲਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ। ਸੋਮਵਾਰ ਰਾਤ ਨੂੰ ਵਾਪਰੀ ਇਸ ਘਟਨਾ ਤੋਂ ਬਾਅਦ ਇਲਾਕੇ 'ਚ ਨਿਗਰਾਨੀ ਸਖ਼ਤ ਕਰ ਦਿੱਤੀ ਗਈ ਹੈ, ਕਿਉਂਕਿ ਮੰਗਲਵਾਰ ਤੋਂ ਜ਼ੁਹਾਈ ਏਅਰਸ਼ੋਅ ਸ਼ੁਰੂ ਹੋ ਗਿਆ ਹੈ। ਪੁਲਸ ਨੇ ਵਿਅਕਤੀ ਦੀ ਪਛਾਣ ਸਿਰਫ਼ ਉਸਦੇ ਉਪਨਾਮ ਫੈਨ ਨਾਲ ਕੀਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੈਨੇਡਾ 'ਚ ਮੰਦਰਾਂ ਦੇ ਪ੍ਰੋਗਰਾਮ ਕੀਤੇ ਜਾ ਰਹੇ ਕੈਂਸਲ, ਕਿਹਾ-'ਹੁਣ ਮੰਦਰ ਜਾਣ ਤੋਂ ਵੀ ਲੱਗਦੈ ਡਰ'
NEXT STORY