ਜਲੰਧਰ : ਪੰਜਾਬ ਦੇ 4 ਵਿਧਾਨ ਸਭਾ ਹਲਕਿਆਂ ਲਈ ਸਵੇਰੇ 7 ਵਜੇ ਤੋਂ ਵੋਟਾਂ ਪੈਣ ਦਾ ਕੰਮ ਲਗਾਤਾਰ ਜਾਰੀ ਹੈ। ਲੋਕ ਵੋਟਾਂ ਪਾਉਣ ਲਈ ਸਵੇਰ ਤੋਂ ਹੀ ਪੋਲਿੰਗ ਬੂਥਾਂ 'ਤੇ ਪਹੁੰਚਣੇ ਸ਼ੁਰੂ ਹੋ ਗਏ ਸਨ। 4 ਵਿਧਾਨ ਸਭਾ ਸੀਟਾਂ ਗਿੱਦੜਬਾਹਾ, ਡੇਰਾ ਬਾਬਾ ਨਾਨਕ, ਚੱਬੇਵਾਲ ਅਤੇ ਬਰਨਾਲਾ 'ਚ ਸ਼ਾਮ ਦੇ 6 ਵਜੇ ਤੱਕ ਵੋਟਿੰਗ ਹੋਵੇਗੀ ਅਤੇ 23 ਨਵੰਬਰ ਨੂੰ ਨਤੀਜਿਆਂ ਦਾ ਐਲਾਨ ਕੀਤਾ ਜਾਵੇਗਾ। 4 ਵਿਧਾਨ ਸਭਾ ਹਲਕਿਆਂ 'ਚ ਸ਼ਾਮ 5 ਵਜੇ ਤੱਕ 59.67 ਫ਼ੀਸਦੀ ਵੋਟਿੰਗ ਹੋ ਚੁੱਕੀ ਹੈ। ਇਨ੍ਹਾਂ 'ਚੋਂ ਗਿੱਦੜਬਾਹਾ ਸਭ ਤੋਂ ਅੱਗੇ ਹਨ, ਜਿੱਥੇ 5 ਵਜੇ ਤੱਕ 78.01 ਫ਼ੀਸਦੀ ਵੋਟਿੰਗ ਹੋ ਚੁੱਕੀ ਹੈ।
ਇਹ ਵੀ ਪੜ੍ਹੋ : ਪੰਜਾਬ ਜ਼ਿਮਨੀ ਚੋਣਾਂ : ਪੋਲਿੰਗ ਬੂਥਾਂ 'ਤੇ ਸਖ਼ਤ ਪ੍ਰਬੰਧ, 6,96,965 ਵੋਟਰ ਪਾਉਣਗੇ ਵੋਟ
4 ਵਿਧਾਨ ਸਭਾ ਹਲਕਿਆਂ ਅੰਦਰ ਸਾਰੇ ਪੋਲਿੰਗ ਸਟੇਸ਼ਨਾਂ ਦੀ ਨਿਗਰਾਨੀ ਸੀ. ਸੀ. ਟੀ. ਵੀ. ਕੈਮਰਿਆਂ ਜ਼ਰੀਏ ਹੋ ਰਹੀ ਹੈ। ਇਸਦੇ ਨਾਲ ਹੀ ਚੋਣ ਅਧਿਕਾਰੀਆਂ ਅਤੇ ਅਬਜ਼ਰਵਰਾਂ ਵਲੋਂ ਰੀਅਲ-ਟਾਈਮ ਮਾਨੀਟਰਿੰਗ ਲਈ ਪੋਲਿੰਗ ਸਟੇਸ਼ਨਾਂ ਦੀ 100 ਫ਼ੀਸਦੀ ਲਾਈਵ ਵੈਬਕਾਸਟਿੰਗ ਯਕੀਨੀ ਬਣਾਈ ਗਈ ਹੈ। ਪੋਲਿੰਗ ਸਟਾਫ਼ ਦੀ ਸਹੂਲਤ ਲਈ ਪੋਲਿੰਗ ਸਟੇਸ਼ਨਾਂ ‘ਤੇ ਖਾਣ-ਪੀਣ, ਰਿਹਾਇਸ਼ ਦੇ ਉਚਿਤ ਪ੍ਰਬੰਧ ਅਤੇ ਵੱਧ ਰਹੀ ਠੰਡ ਤੋਂ ਬਚਾਉਣ ਲਈ ਲੋੜੀਂਦੇ ਉਪਾਅ ਕੀਤੇ ਗਏ ਹਨ। ਪੋਲਿੰਗ ਸਟੇਸ਼ਨਾਂ 'ਤੇ ਵੋਟਰਾਂ ਲਈ ਪੀਣ ਵਾਲੇ ਪਾਣੀ, ਵੇਟਿੰਗ ਏਰੀਆ, ਵਧੀਆ ਕੁਆਲਿਟੀ ਦੇ ਪਖ਼ਾਨਿਆਂ ਅਤੇ ਹੋਰ ਸਹੂਲਤਾਂ ਦਾ ਪ੍ਰਬੰਧ ਕੀਤਾ ਗਿਆ ਹੈ। ਵੋਟਾਂ ਸ਼ਾਮ ਦੇ 6 ਵਜੇ ਤੱਕ ਪੈਣਗੀਆਂ।
ਜਾਣੋ ਪਲ-ਪਲ ਦੀ ਅਪਡੇਟ
- ਆਮ ਆਦਮੀ ਪਾਰਟੀ ਦੇ ਉਮੀਦਵਾਰ ਡਿੰਪੀ ਢਿੱਲੋਂ ਨੇ ਵੀ ਆਪਣੇ ਪਰਿਵਾਰ ਸਮੇਤ ਵੋਟ ਪਾਈ
ਇਹ ਵੀ ਪੜ੍ਹੋ : ਪੈਣ ਵਾਲੀ ਹੈ ਕੜਾਕੇ ਦੀ ਠੰਡ, ਇਸ ਤਾਰੀਖ਼ ਤੱਕ ਜਾਰੀ ਹੋਇਆ Alert
- ਡੇਰਾ ਬਾਬਾ ਨਾਨਕ ਦੇ ਪਿੰਡ ਡੇਰਾ ਬਾਬਾ ਪਠਾਣਾ 'ਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਵਿਚਾਲੇ ਡਾਂਗਾ ਚੱਲ ਗਈਆਂ। ਇਹ ਝੜਪ ਬੂਥ ਕੈਪਚਰਿੰਗ ਅਤੇ ਬਾਹਰੀ ਹਲਕਿਆਂ ਦੇ ਵਿਅਕਤੀਆਂ ਨੂੰ ਬੁਲਾਏ ਜਾਣ ਦੇ ਇਲਜ਼ਾਮਾਂ ਦੌਰਾਨ ਹੋਈ।
- ਡੇਰਾ ਬਾਬਾ ਨਾਨਕ ਵਿਖੇ ਕਾਂਗਰਸੀ ਉਮੀਦਵਾਰ ਅਤੇ ਸੰਸਦ ਮੈਂਬਰ ਜਤਿੰਦਰ ਕੌਰ ਰੰਧਾਵਾ ਨੇ ਪਾਈ ਵੋਟ
- ਵੋਟਿੰਗ ਵਿਚਾਲੇ ਰਾਜਾ ਵੜਿੰਗ ਅਤੇ ਅੰਮ੍ਰਿਤਾ ਵੜਿੰਗ ਨੇ ਗੁਰੂ ਘਰ 'ਚ ਮੱਥੇ ਟੇਕ ਕੇ ਆਸ਼ੀਰਵਾਦ ਲਿਆ
ਸ਼ਾਮ 5 ਵਜੇ ਤੱਕ ਵੋਟਿੰਗ ਫ਼ੀਸਦੀ
ਗਿੱਦੜਬਾਹਾ 'ਚ 78.01 ਫ਼ੀਸਦੀ ਵੋਟਿੰਗ
ਡੇਰਾ ਬਾਬਾ ਨਾਨਕ 'ਚ 59.8 ਵੋਟਿੰਗ ਫ਼ੀਸਦੀ
ਬਰਨਾਲਾ 'ਚ 52.7 ਫ਼ੀਸਦੀ ਵੋਟਿੰਗ
ਚੱਬੇਵਾਲ 'ਚ 48.01 ਫ਼ੀਸਦੀ ਵੋਟਿੰਗ
3 ਵਜੇ ਤੱਕ ਵੋਟਿੰਗ ਫ਼ੀਸਦੀ
ਗਿੱਦੜਬਾਹਾ 'ਚ 65.8 ਫ਼ੀਸਦੀ ਵੋਟਿੰਗ
ਡੇਰਾ ਬਾਬਾ ਨਾਨਕ 'ਚ 52.2 ਫ਼ੀਸਦੀ ਵੋਟਿੰਗ
ਬਰਨਾਲਾ 'ਚ 49.61 ਫ਼ੀਸਦੀ ਵੋਟਿੰਗ
ਚੱਬੇਵਾਲ 'ਚ 40.25 ਫ਼ੀਸਦੀ ਵੋਟਿੰਗ
ਦੁਪਹਿਰ 1 ਵਜੇ ਤੱਕ ਵੋਟਿੰਗ ਫ਼ੀਸਦੀ
ਗਿੱਦੜਬਾਹਾ 'ਚ 48.55 ਫ਼ੀਸਦੀ ਵੋਟਿੰਗ
ਡੇਰਾ ਬਾਬਾ ਨਾਨਕ 'ਚ 40.3 ਫ਼ੀਸਦੀ ਵੋਟਿੰਗ
ਬਰਨਾਲਾ 'ਚ 28.1 ਫ਼ੀਸਦੀ ਵੋਟਿੰਗ
ਚੱਬੇਵਾਲ 'ਚ 27.95 ਫ਼ੀਸਦੀ ਵੋਟਿੰਗ
11 ਵਜੇ ਤੱਕ ਵੋਟਿੰਗ ਫ਼ੀਸਦੀ
ਗਿੱਦੜਬਾਹਾ 'ਚ 35 ਫ਼ੀਸਦੀ
ਡੇਰਾ ਬਾਬਾ ਨਾਨਕ 'ਚ 19.4 ਫ਼ੀਸਦੀ
ਬਰਨਾਲਾ 'ਚ 16.1 ਫ਼ੀਸਦੀ
ਚੱਬੇਵਾਲ 'ਚ 12.71 ਫ਼ੀਸਦੀ
9 ਵਜੇ ਤੱਕ ਵੋਟਿੰਗ ਫ਼ੀਸਦੀ
ਗਿੱਦੜਬਾਹਾ 'ਚ 15.11 ਫ਼ੀਸਦੀ
ਡੇਰਾ ਬਾਬਾ ਨਾਨਕ 'ਚ 9.7 ਫ਼ੀਸਦੀ
ਬਰਨਾਲਾ 'ਚ 6.9 ਫ਼ੀਸਦੀ
ਚੱਬੇਵਾਲ 'ਚ 4.15 ਫ਼ੀਸਦੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬੀਆਂ ਲਈ ਚਿੰਤਾ ਭਰੀ ਖ਼ਬਰ! ਸਾਵਧਾਨ ਰਹਿਣ ਦੀ ਲੋੜ
NEXT STORY