ਬੀਜਿੰਗ (ਬਿਊਰੋ)— ਚੀਨ ਨੇ ਤਿੱਬਤ ਵਿਚ ਵਿਦੇਸ਼ੀ ਸੈਲਾਨੀਆਂ ਦੀ ਆਵਾਜਾਈ 'ਤੇ ਪਾਬੰਦੀ ਲਗਾ ਦਿੱਤੀ ਹੈ। ਬੁੱਧਵਾਰ ਨੂੰ ਇੱਥੋਂ ਦੀਆਂ ਟ੍ਰੈਵਲ ਏਜੰਸੀਆਂ ਨੂੰ ਕਿਹਾ ਗਿਆ ਕਿ ਉਹ ਵਿਦੇਸ਼ੀ ਸੈਲਾਨੀਆਂ ਨੂੰ 1 ਅਪ੍ਰੈਲ ਤੱਕ ਹਿਮਾਲਿਆ ਖੇਤਰ ਦੀ ਯਾਤਰਾ ਨਹੀਂ ਕਰਵਾਉਣਗੇ। ਭਾਵੇਂਕਿ ਹਾਲੇ ਤੱਕ ਇਸ ਗੱਲ ਦੀ ਜਾਣਕਾਰੀ ਨਹੀਂ ਹੈ ਕਿ ਇਹ ਪਾਬੰਦੀ ਕਦੋਂ ਤੋਂ ਲਾਗੂ ਹੈ ਪਰ ਕੁਝ ਟ੍ਰੈਵਲ ਏਜੰਸੀਆਂ ਦਾ ਕਹਿਣਾ ਹੈ ਕਿ ਇਹ ਪਾਬੰਦੀ ਇਸੇ ਮਹੀਨੇ ਤੋਂ ਲਾਗੂ ਹੈ।
ਇੱਥੇ ਦੱਸ ਦਈਏ ਕਿ 10 ਮਾਰਚ ਨੂੰ ਤਿੱਬਤ ਵਿਚ ਚੀਨੀ ਸ਼ਾਸਨ ਵਿਰੁੱਧ ਸਾਲ 1959 ਦੇ ਵਿਦਰੋਹ ਦੀ 60ਵੀਂ ਵਰ੍ਹੇਗੰਢ ਹੈ। ਸਾਵਧਾਨੀ ਦੇ ਤੌਰ 'ਤੇ ਚੀਨ ਸਰਕਾਰ ਨੇ ਇਹ ਕਦਮ ਚੁੱਕਿਆ ਹੈ। 14 ਮਾਰਚ 2008 ਨੂੰੰ ਖੇਤਰੀ ਰਾਜਧਾਨੀ ਲਹਾਸਾ ਵਿਚ ਸਰਕਾਰ ਵਿਰੋਧੀ ਦੰਗੇ ਹੋਏ ਸਨ। ਚੀਨ ਨੂੰ ਡਰ ਹੈ ਕਿ ਇਸ ਦਿਨ ਇੱਥੇ ਦੁਬਾਰਾ ਦੰਗੇ ਭੜਕ ਸਕਦੇ ਹਨ।
ਨਿਊ ਜਰਸੀ ਦੀ ਕਿਮ ਕੁਮਾਰੀ ਨੇ ਜਿੱਤਿਆ 'Miss India USA 2019' ਦਾ ਤਾਜ
NEXT STORY