ਵਾਸ਼ਿੰਗਟਨ (ਭਾਸ਼ਾ)— ਅਮਰੀਕੀ ਵਣਜ ਮੰਤਰੀ ਵਿਲਬਰ ਰੌਸ ਨੇ ਚੀਨ ਦੀ ਖੁਦ ਨੂੰ ਗਲੋਬਲ ਤਕਨਾਲੋਜੀ ਨੇਕਸਸ ਵਿਚ ਬਦਲਣ ਦੀ ਯੋਜਨਾ ਨੂੰ 'ਖਤਰਨਾਕ' ਦੱਸਦੇ ਹੋਏ ਇਸ ਨੂੰ ਅਮਰੀਕੀ ਬੌਧਿਕ ਸੰਪੱਤੀ ਲਈ ਖਤਰਾ ਦੱਸਿਆ ਹੈ। ਤਕਨਾਲੋਜੀ ਦੀ ਬਾਰ-ਬਾਰ ਚੋਰੀ ਹੋਣ ਕਾਰਨ ਕੱਪੜਾ ਉਦਯੋਗ ਦੇ ਅਧਿਕਾਰੀਆਂ ਦੇ ਨਾਲ ਕੱਲ ਹੋਈ ਬੈਠਕ ਦੌਰਾਨ ਰੌਸ ਨੇ ਕਿਹਾ,''ਇਹ ਬਹੁਤ ਵੱਡੀ ਪਰੇਸ਼ਾਨੀ ਹੈ ਅਤੇ ਇਹ ਪਰੇਸ਼ਾਨੀ ਜਲਦੀ ਦੂਰ ਨਹੀਂ ਹੋਣ ਵਾਲੀ।'' ਰੌਸ ਨੇ ਕਿਹਾ ਵਿਕਾਸ ਯੋਜਨਾ ''ਮੇਡ ਇਨ ਚਾਈਨਾ 2025'' ਦਾ ਉਦੇਸ਼ ਸਪੇਸ ਤੋਂ ਦੂਰਸੰਚਾਰ ਅਤੇ ਦੂਰਸੰਚਾਰ ਤੋਂ ਰੋਬੋਟਿਕਸ ਅਤੇ ਇਲੈਕਟ੍ਰਿਕ ਕਾਰਾਂ ਤੱਕ 'ਹਰ ਉਦਯੋਗ' 'ਤੇ ਹਾਵੀ ਹੋਣਾ ਹੈ। ਉਨ੍ਹਾਂ ਨੇ ਕਿਹਾ,''ਇਹ ਵਿਸ਼ਵ ਦਾ ਫੈਕਟਰੀ ਫਲੋਰ ਰਿਹਾ ਹੈ ਅਤੇ ਹੁਣ ਦੁਨੀਆ ਲਈ ਤਕਨਾਲੋਜੀ ਖੇਤਰ ਦਾ ਵੀ ਕੇਂਦਰ ਬਨਣਾ ਚਾਹੁੰਦਾ ਹੈ।''
ਐਡਮਿਰਲ ਹੈਰਿਸ ਹੋਣਗੇ ਦੱਖਣੀ ਕੋਰੀਆ 'ਚ ਅਮਰੀਕਾ ਦੇ ਨਵੇਂ ਰਾਜਦੂਤ
NEXT STORY