ਵਾਸ਼ਿੰਗਟਨ(ਭਾਸ਼ਾ)— ਅਮਰੀਕਾ ਦੀ ਫਰਸਟ ਲੇਡੀ ਅਤੇ ਰਾਸ਼ਟਰਪਤੀ ਟਰੰਪ ਦੀ ਪਤਨੀ ਮੇਲਾਨੀਆ ਟਰੰਪ ਬੀਜਿੰਗ ਦੇ ਚਿੜੀਅਘਰ ਅਤੇ ਗ੍ਰੇਟ ਵਾਲ ਆਫ ਚਾਈਨਾ ਦੇਖਣ ਲਈ ਚੀਨ ਹੀ ਰੁੱਕ ਗਈ ਹੈ।
ਡੋਨਾਲਡ ਟਰੰਪ ਨੇ ਟਵੀਟ ਕਰ ਕੇ ਦੱਸਿਆ, 'ਮੈਂ ਵਿਅਤਨਾਮ ਵਿਚ ਏਸ਼ੀਆ-ਪ੍ਰਸ਼ਾਂਤ ਆਰਥਿਕ ਸਹਿਯੋਗ ਸ਼ਿਖਰ ਸੰਮੇਲਨ ਲਈ ਚੀਨ ਦੀ ਯਾਤਰਾ ਨੂੰ ਇੱਥੇ ਹੀ ਛੱਡ ਰਿਹਾ ਹਾਂ। ਮੇਲਾਨੀਆ ਬੀਜਿੰਗ ਦਾ ਚਿੜੀਆਘਰ ਅਤੇ ਗ੍ਰੇਟ ਵਾਲ ਆਫ ਚਾਈਨਾ ਦੇਖਣ ਲਈ ਚੀਨ ਵਿਚ ਹੀ ਰੁੱਕ ਗਈ ਹੈ।
ਮੇਲਾਨੀਆ ਨੇ ਪਾਂਡਾ ਨਾਲ ਕੀਤਾ ਸਮਾਂ ਬਤੀਤ
ਪਹਿਲੀ ਮਹਿਲਾ ਸੰਚਾਰ ਨਿਦੇਸ਼ਕ ਸਟੇਫਨੀ ਗ੍ਰਿਸ਼ਮ ਮੁਤਾਬਕ ਮੇਲਾਨੀਆ ਨੇ ਉਥੇ ਗੂ-ਗੂ ਨਾਂ ਦੇ ਇਕ ਵੱਡੇ ਪਾਂਡਾ ਨੂੰ ਖੁਆਉਣ ਵਿਚ ਆਪਣਾ ਕੁੱਝ ਸਮਾਂ ਬਤੀਤ ਕੀਤਾ ਅਤੇ ਉਨ੍ਹਾਂ ਨੇ ਪਾਂਡਾ ਦੇ ਇਕ ਪੋਸਟਰ 'ਤੇ ਵੀ ਸਈਨ ਕੀਤੇ। ਨਾਲ ਹੀ ਲਿਖਿਆ,'ਬੀਜਿੰਗ ਚਿੜੀਆਘਰ ਲਈ ਧੰਨਵਾਦ।'
ਬੱਚਿਆਂ ਨੂੰ ਦਿੱਤੀਆਂ ਸ਼ੁੱਭਕਾਮਨਾਵਾਂ
ਮੇਲਾਨੀਆ ਨੇ ਪਾਂਡਾ ਬਾੜੇ ਦੇ ਸਾਹਮਣੇ ਕੁੱਝ ਸਥਾਨਕ ਸਕੂਲ ਦੇ ਬੱਚਿਆਂ ਨੂੰ ਇਕ ਚੀਨੀ ਲੋਕ ਗੀਤ ਗਾਊਂਦੇ ਹੋਏ ਦੇਖਣ ਤੋਂ ਬਾਅਦ ਉਨ੍ਹਾਂ ਨੂੰ ਕੁੱਝ ਖਿਡੌਣੇ ਦਿੱਤੇ ਅਤੇ ਨਾਲ ਹੀ ਚੀਨੀ ਅਤੇ ਅਮਰੀਕੀ ਝੰਡੇ ਲਹਿਰਾਉਂਦੇ ਹੋਏ ਬੱਚਿਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ।
ਚਿੜੀਆਘਰ ਵਿਚ ਰਹਿੰਦੇ ਹਨ 8 ਪਾਂਡਾ
ਚਿੜੀਆਘਰ ਦੇ ਨਿਦੇਸ਼ਕ ਲੀ ਝੀਆਓਗੁਆਂਗ ਮੁਤਾਬਕ ਬੀਜਿੰਗ ਚਿੜੀਆਘਰ ਵਿਚ 8 ਵੱਡੇ ਪਾਂਡਾ ਰਹਿੰਦੇ ਹਨ। ਇਹ ਉਨ੍ਹਾਂ ਦਾ ਘਰ ਹੈ। ਇਸ ਵਿਚ ਜੁੜਵਾ ਪਾਂਡਾ ਦਾ ਇਕ ਸਮੂਹ ਵੀ ਸ਼ਾਮਲ ਹੈ। ਗੂ-ਗੂ ਨੂੰ 'ਸਟਾਰ ਆਫ ਦ ਚਿੜੀਆਘਰ' ਦਾ ਨਾਂ ਦਿੱਤਾ ਗਿਆ ਹੈ। ਗੂ-ਗੂ ਇਕ ਸੁੰਦਰ ਪਾਂਡਾ ਹੈ ਅਤੇ ਉਸ ਦੀ ਯਾਦਦਾਸ਼ਤ ਵੀ ਬਹੁਤ ਚੰਗੀ ਹੈ।
ਕੈਂਸਰ ਨਾਲ ਜੂਝ ਰਹੇ ਪ੍ਰੇਮੀ ਦਾ ਨਹੀਂ ਛੱਡਿਆ ਸਾਥ, ਵਿਆਹ ਤੋਂ 3 ਦਿਨ ਪਹਿਲਾਂ ਹੋਇਆ ਚਮਤਕਾਰ
NEXT STORY