ਬੀਜਿੰਗ (ਭਾਸ਼ਾ) : ਚੀਨ ਨੇ ਬਿ੍ਰਟੇਨ ਦੇ 9 ਨਾਗਰਿਕਾਂ ਅਤੇ 4 ਸੰਸਥਾਵਾਂ ’ਤੇ ਪਾਬੰਦੀ ਲਾ ਦਿੱਤੀ ਹੈ। ਚੀਨ ਨੇ ਇਹ ਕਦਮ ਬ੍ਰਿਟੇਨ ਵਲੋਂ ਚੀਨ ’ਤੇ ਪਾਬੰਦੀ ਲਾਉਣ ਦੀ ਪ੍ਰਤੀਕਿਰਿਆ ਵਜੋਂ ਚੁੱਕਿਆ ਹੈ। ਚੀਨ ਦੇ ਵਿਦੇਸ਼ ਮੰਤਰਾਲਾ ਨੇ ਸ਼ੁੱਕਰਵਾਰ ਇਹ ਜਾਣਕਾਰੀ ਦਿੱਤੀ। ਮੰਤਰਾਲਾ ਨੇ ਕਿਹਾ, ‘‘ਬ੍ਰਿਟੇਨ ਨੇ ਸ਼ਿਨਜਿਆਂਗ ’ਚ ਕਥਿਤ ਤੌਰ ’ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਹਵਾਲਾ ਦੇ ਕੇ ਚੀਨ ਦੇ ਨਾਗਰਿਕਾਂ ਅਤੇ ਸੰਸਥਾਵਾਂ ’ਤੇ ਇਕਤਰਫਾ ਪਾਬੰਦੀਆਂ ਲਾਈਆਂ।
ਇਹ ਕਦਮ ਝੂਠ ਦੀ ਬੁਨਿਆਦ, ਅੰਤਰਰਾਸ਼ਟਰੀ ਕਾਨੂੰਨ ਅਤੇ ਬੁਨਿਆਦੀ ਅੰਤਰਰਾਸ਼ਟਰੀ ਸੰਬੰਧੀ ਦੇ ਮਾਪਦੰਡਾਂ ਖ਼ਿਲਾਫ਼ ਹੈ, ਜੋ ਚੀਨ ਦੇ ਅੰਦਰੂਨੀ ਮਾਮਲਿਆਂ ’ਚ ਵੱਡੀ ਪੱਧਰ ’ਤੇ ਦਖਲਅੰਦਾਜ਼ੀ ਕਰਦਾ ਹੈ ਅਤੇ ਚੀਨ-ਬ੍ਰਿਟੇਨ ਸਬੰਧਾਂ ਨੂੰ ਪ੍ਰਭਾਵਿਤ ਕਰਦਾ ਹੈ। ਚੀਨ ਦੇ ਵਿਦੇਸ਼ ਮੰਤਰਾਲਾ ਨੇ ਇਸ ’ਤੇ ਸਖਤ ਪ੍ਰਤੀਕਿਰਿਆ ਦਿੰਦਿਆਂ ਚੀਨ ’ਚ ਬ੍ਰਿਟੇਨ ਦੇ ਰਾਜਦੂਤ ਨੂੰ ਬੁਲਾਇਆ ਹੈ। ਨਾਲ ਹੀ ਚੀਨ ਨੇ ਬ੍ਰਿਟੇਨ ਦੇ 9 ਨਾਗਰਿਕਾਂ ਅਤੇ 4 ਸੰਸਥਾਵਾਂ ’ਤੇ ਮੰਦੀ ਭਾਵਨਾ ਅਧੀਨ ਝੂਠ ਨੂੰ ਫੈਲਾਉਣ ਕਾਰਨ ਪਾਬੰਦੀ ਲਾਉਣ ਦਾ ਫੈਸਲਾ ਕੀਤਾ ਹੈ। ਵਿਦੇਸ਼ ਮੰਤਰਾਲਾ ਨੇ ਕਿਹਾ ਹੈ ਕਿ ਚੀਨ ਪਾਬੰਦੀਸ਼ੁਦਾ ਵਿਅਕਤੀਆਂ ਅਤੇ ਸੰਸਥਾਵਾਂ ਦੀਆਂ ਜਾਇਦਾਦਾਂ ਨੂੰ ਜ਼ਬਤ ਕਰਨ ਦੇ ਨਾਲ-ਨਾਲ ਇਨ੍ਹਾਂ ਨਾਲ ਵਪਾਰ ਕਰਨ ’ਤੇ ਚੀਨ ਦੇ ਨਾਗਰਿਕਾਂ ਅਤੇ ਸੰਸਥਾਵਾਂ ’ਤੇ ਪਾਬੰਦੀ ਲਾਏਗਾ।
ਸਕਾਟਲੈਂਡ: ਮਹਾਰਾਣੀ ਦੇ ਮਹਿਲ 'ਚ ਮਿਲੀ ਸ਼ੱਕੀ ਵਸਤੂ, ਇੱਕ ਆਦਮੀ ਗ੍ਰਿਫ਼ਤਾਰ
NEXT STORY