ਬਿਜ਼ਨੈੱਸ ਡੈਸਕ - ਸਰਕਾਰ ਨੇ ਘੱਟ ਕੀਮਤ ਵਾਲੇ ‘ਸਸਪੈਂਸ਼ਨ ਗ੍ਰੇਡ ਪੀ. ਵੀ. ਸੀ. ਰੇਜ਼ਿਨ’ ਦੀ ਦਰਾਮਦ ’ਤੇ 6 ਮਹੀਨੇ ਲਈ ਪਾਬੰਦੀ ਲਾ ਦਿੱਤੀ ਹੈ। ਇਸ ਕਦਮ ਤੋਂ ਬਾਅਦ ਇਸ ਸ਼੍ਰੇਣੀ ਦੇ ਪੀ. ਵੀ. ਸੀ. ਰੇਜ਼ਿਨ ਦੀ ਦਰਾਮਦ ਕਰਨ ਲਈ ਦਰਾਮਦਕਾਰਾਂ ਨੂੰ ਸਰਕਾਰ ਤੋਂ ਲਾਇਸੈਂਸ ਲੈਣਾ ਹੋਵੇਗਾ।
ਇਹ ਵੀ ਪੜ੍ਹੋ : ਕਾਕਰੋਚ ਜਨਤਾ ਪਾਰਟੀ ਦੇ ਪ੍ਰਦਰਸ਼ਨ ’ਤੇ ਬੋਲੀ ਕੰਗਨਾ, ਕਿਹਾ - 'ਸੰਸਦ 'ਚ ਡਰ...'
ਡਾਇਰੈਕਟਰ ਜਨਰਲ ਆਫ ਫੋਰੇਨ ਟਰੇਡ (ਡੀ. ਜੀ. ਐੱਫ. ਟੀ.) ਨੇ ਇਕ ਨੋਟੀਫਿਕੇਸ਼ਨ ’ਚ ਕਿਹਾ ਕਿ 0.766 ਅਮਰੀਕੀ ਡਾਲਰ ਪ੍ਰਤੀ ਕਿਲੋਗ੍ਰਾਮ ਜਾਂ ਇਸ ਤੋਂ ਘੱਟ ਸੀ. ਆਈ. ਐੱਫ. (ਲਾਗਤ, ਬੀਮਾ ਅਤੇ ਕਿਰਾਇਆ) ਮੁੱਲ ਵਾਲੇ ਸਸਪੈਂਸ਼ਨ ਗ੍ਰੇਡ ਪੀ. ਵੀ. ਸੀ. ਰੇਜ਼ਿਨ ਦੀ ਦਰਾਮਦ ਨੂੰ ਨੋਟੀਫਿਕੇਸ਼ਨ ਜਾਰੀ ਹੋਣ ਦੀ ਤਰੀਕ ਤੋਂ 6 ਮਹੀਨੇ ਤੱਕ ਬੈਨ ਕੀਤਾ ਗਿਆ ਹੈ। ਸਸਪੈਂਸ਼ਨ ਗ੍ਰੇਡ ਪੀ. ਵੀ. ਸੀ. ਰੇਜ਼ਿਨ ਇਕ ਤਰ੍ਹਾਂ ਦਾ ਕੱਚਾ ਮਾਲ ਹੈ, ਜਿਸ ਦਾ ਇਸਤੇਮਾਲ ਮੁੱਖ ਤੌਰ ’ਤੇ ਪਲਾਸਟਿਕ ਦੇ ਸਖਤ ਪਾਈਪ, ਬਿਜਲੀ ਦੀਆਂ ਤਾਰਾਂ ’ਚ ਸੁਰੱਖਿਆ ਪਰਤ (ਕੇਬਲ ਇੰਸੂਲੇਸ਼ਨ) ਅਤੇ ਖਿੜਕੀਆਂ ਦੇ ਫ੍ਰੇਮ ਬਣਾਉਣ ’ਚ ਕੀਤਾ ਜਾਂਦਾ ਹੈ। ਹਾਲਾਂਕਿ, ਇਹ ਪਾਬੰਦੀ 100 ਫੀਸਦੀ ਬਰਾਮਦ-ਮੁਖੀ ਇਕਾਈਆਂ (ਈ. ਓ. ਯੂ.), ਵਿਸ਼ੇਸ਼ ਆਰਥਿਕ ਖੇਤਰ (ਐੱਸ. ਈ. ਜ਼ੈੱਡ.) ਦੀਆਂ ਇਕਾਈਆਂ ਅਤੇ ਐਡਵਾਂਸ ਅੈਥੋਰਾਈਜ਼ੇਸ਼ਨ ਸਕੀਮ ਤਹਿਤ ਕੀਤੀ ਜਾਣ ਵਾਲੀ ਦਰਾਮਦ ’ਤੇ ਲਾਗੂ ਨਹੀਂ ਹੋਵੇਗੀ। ਇਸ ਲਈ ਸ਼ਰਤ ਇਹ ਹੋਵੇਗੀ ਕਿ ਦਰਾਮਦੀ ਸਮੱਗਰੀ ਨੂੰ ਘਰੇਲੂ ਬਾਜ਼ਾਰ ’ਚ ਵਿਕਰੀ ਲਈ ਨਾ ਲਿਆਂਦਾ ਜਾਵੇ।
ਇਹ ਵੀ ਪੜ੍ਹੋ : Canada ਜਾਣ ਵਾਲੇ ਯਾਤਰੀਆਂ ਲਈ ਵੱਡੀ ਖ਼ਬਰ, ਲਿਆ ਗਿਆ ਇਹ ਵੱਡਾ ਫ਼ੈਸਲਾ
ਇਹ ਵੀ ਪੜ੍ਹੋ : ਸੋਨੋ ਦੀਆਂ ਕੀਮਤਾਂ 'ਚ ਆਉਣ ਵਾਲੀ ਹੈ ਵੱਡੀ ਗਿਰਾਵਟ! ਬੈਂਕ ਆਫ਼ ਅਮਰੀਕਾ ਦੀ ਭਵਿੱਖਬਾਣੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਪ੍ਰਾਈਵੇਟ ਨੌਕਰੀ ਕਰਨ ਵਾਲਿਆਂ ਦੇ ਇਨ-ਆਪ੍ਰੇਟਿਵ EPF ਅਕਾਊਂਟਸ ’ਚ ਪਏ ਹਨ 9,330.56 ਕਰੋੜ ਰੁਪਏ
NEXT STORY