ਬੀਜਿੰਗ : ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਸੋਮਵਾਰ ਨੂੰ ਹੋਰਮੁਜ਼ ਸਟ੍ਰੇਟ ਨੂੰ ‘ਕੌਮਾਂਤਰੀ ਜਲ ਮਾਰਗ’ ਦੱਸਦੇ ਹੋਏ ਇਸ ਨੂੰ ਜਹਾਜ਼ਾਂ ਦੀ ਆਮ ਆਵਾਜਾਈ ਲਈ ਮੁੜ ਖੋਲ੍ਹਣ ਦਾ ਸੱਦਾ ਦਿੱਤਾ ਹੈ। ਈਰਾਨ ਇਸ ਜਲ ਮਾਰਗ ’ਤੇ ਆਪਣਾ ਅਟੁੱਟ ਅਧਿਕਾਰ ਹੋਣ ਦਾ ਦਾਅਵਾ ਕਰਦਾ ਹੈ।
ਸ਼ੀ ਜਿਨਪਿੰਗ ਨੇ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨਾਲ ਫ਼ੋਨ ’ਤੇ ਗੱਲਬਾਤ ਦੌਰਾਨ ਕਿਹਾ ਕਿ ਇਸ ਮਾਰਗ ਨੂੰ ਖੁੱਲ੍ਹਾ ਰੱਖਣਾ ਖੇਤਰੀ ਦੇਸ਼ਾਂ ਅਤੇ ਕੌਮਾਂਤਰੀ ਭਾਈਚਾਰੇ ਦੇ ਸਾਂਝੇ ਹਿੱਤਾਂ ਲਈ ਜ਼ਰੂਰੀ ਹੈ। ਈਰਾਨ ਵੱਲੋਂ ਇਸ ਰਸਤੇ ਨੂੰ ਬੰਦ ਕਰਨ ਅਤੇ ਅਮਰੀਕਾ ਵੱਲੋਂ ਕੀਤੀ ਗਈ ਨਾਕਾਬੰਦੀ ਕਾਰਨ ਏਸ਼ੀਆ ’ਚ ਤੇਲ ਦਾ ਭਾਰੀ ਸੰਕਟ ਪੈਦਾ ਹੋ ਗਿਆ ਹੈ। ਚੀਨ, ਜੋ ਕਿ ਈਰਾਨੀ ਤੇਲ ਦਾ ਵੱਡਾ ਖਰੀਦਦਾਰ ਹੈ, ਅਮਰੀਕਾ-ਇਜ਼ਰਾਈਲ-ਈਰਾਨ ਜੰਗ ਦੇ ਲੰਬੇ ਸਮੇਂ ਤੱਕ ਚੱਲਣ ਕਾਰਨ ਚਿੰਤਤ ਹੈ।
ਦੂਜੇ ਪਾਸੇ ਚੀਨੀ ਵਿਦੇਸ਼ ਮੰਤਰਾਲਾ ਨੇ ਅਮਰੀਕੀ ਸਮੁੰਦੀਰ ਫੌਜ ਵਲੋਂ ਚੀਨ ਤੋਂ ਈਰਾਨ ਜਾ ਰਹੇ ਇਕ ਭਾਰ ਢੋਣ ਵਾਲੇ ਜਹਾਜ਼ ’ਤੇ ਗੋਲੀਬਾਰੀ ਕਰਨ ਅਤੇ ਉਸ ਨੂੰ ਜ਼ਬਤ ਕਰਨ ’ਤੇ ਚਿੰਤਾ ਪ੍ਰਗਟਾਈ ਹੈ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਗੁਓ ਜਿਆਕੁਨ ਨੇ ਕਿਹਾ ਕਿ ਅਮਰੀਕਾ ਵੱਲੋਂ ਜਹਾਜ਼ ਨੂੰ ਜ਼ਬਰਦਸਤੀ ਰੋਕਣਾ ਚਿੰਤਾਜਨਕ ਹੈ। ਉਨ੍ਹਾਂ ਸਬੰਧਤ ਧਿਰਾਂ ਨੂੰ ਜ਼ਿੰਮੇਵਾਰੀ ਨਾਲ ਜੰਗਬੰਦੀ ਸਮਝੌਤੇ ਦਾ ਸਤਿਕਾਰ ਕਰਨ ਅਤੇ ਤਣਾਅ ਘਟਾਉਣ ਦੀ ਅਪੀਲ ਕੀਤੀ ਹੈ।
ਕੈਨੇਡਾ 'ਚ ਪੰਜਾਬੀ ਪਰਿਵਾਰ ਦੇ ਘਰ 'ਚੋਂ 1.39 ਕਰੋੜ ਰੁਪਏ ਦੇ ਗਹਿਣੇ ਚੋਰੀ
NEXT STORY