ਇੰਟਰਨੈਸ਼ਨਲ ਡੈਸਕ- ਚੀਨ ਦੇ ਫੋਸ਼ਾਨ ਸ਼ਹਿਰ ਵਿਚ ਇਕ ਕੱਪੜਾ ਫੈਕਟਰੀ ’ਚ ਅੱਗ ਲੱਗਣ ਨਾਲ ਘੱਟੋ-ਘੱਟ 8 ਲੋਕਾਂ ਦੀ ਮੌਤ ਹੋ ਗਈ ਅਤੇ ਇਕ ਹੋਰ ਵਿਅਕਤੀ ਜ਼ਖ਼ਮੀ ਹੋ ਗਿਆ। ਫੋਸ਼ਾਨ ਗਵਾਂਗਦੋਂਗ ਸੂਬੇ ਵਿਚ ਸਥਿਤ ਹੈ। ਫੈਕਟਰੀ ਵਿਚ ਐਤਵਾਰ ਨੂੰ ਅੱਗ ਲੱਗੀ ਸੀ।
ਅੱਗ ਦੁਪਹਿਰ 3:12 ਵਜੇ ਇੱਕ ਇੰਡਸਟ੍ਰੀਅਲ ਪਾਰਕ ਦੇ ਅੰਦਰ ਬਣੀ 2 ਮੰਜ਼ਿਲਾ ਇਮਾਰਤ ’ਚ ਲੱਗੀ ਸੀ ਅਤੇ ਲੱਗਭਗ ਇਕ ਘੰਟੇ ਤੱਕ ਇਮਾਰਤ ਅੱਗ ਦੀ ਲਪੇਟ ਵਿਚ ਸੀ ਅਤੇ ਕਰੀਬ ਇਕ ਘੰਟੇ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ।
ਸੋਸ਼ਲ ਮੀਡੀਆ ’ਤੇ ਜਾਰੀ ਇਕ ਵੀਡੀਓ ਵਿਚ ਇਮਾਰਤ ਤੋਂ ਧੂੰਏਂ ਦੇ ਗੁਬਾਰ ਉੱਠਦੇ ਹੋਏ ਦਿਖਾਈ ਦੇ ਰਹੇ ਹਨ, ਹਾਲਾਂਕਿ ਵੀਡੀਓ ਵਿੱਚ ਨੇੜੇ ਦੀਆਂ ਇਮਾਰਤਾਂ ’ਤੇ ਅੱਗ ਦਾ ਕੋਈ ਅਸਰ ਨਹੀਂ ਦਿਖ ਰਿਹਾ ਹੈ। ਰਾਹਤ ਤੇ ਬਚਾਅ ਮੁਹਿੰਮ ਪੂਰੀ ਹੋ ਚੁੱਕੀ ਹੈ ਅਤੇ ਅੱਗ ਲੱਗਣ ਦੇ ਕਾਰਨਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਬੰਦੂਕਾਂ ਦੀ ਨੋਕ 'ਤੇ ਦਿਨ-ਦਿਹਾੜੇ ਕਿਡਨੈਪ ਕਰ ਲਿਆ ਮੰਤਰੀ ! ਗੁਆਂਢੀ ਮੁਲਕ 'ਚ ਮਚੀ ਹਾਹਾਕਾਰ
NEXT STORY