ਬੀਜਿੰਗ— ਉੱਤਰੀ ਚੀਨ 'ਚ ਸ਼ੁੱਕਰਵਾਰ ਨੂੰ ਖਾਨ 'ਚ ਧਮਾਕਾ ਹੋਣ ਕਾਰਨ 7 ਲੋਕਾਂ ਦੀ ਮੌਤ ਹੋ ਗਈ। ਸਥਾਨਕ ਮੀਡੀਆ ਨੇ ਇਸ ਦੀ ਜਾਣਕਾਰੀ ਦਿੱਤੀ। ਮੀਡੀਆ ਰਿਪੋਰਟਾਂ ਮੁਤਾਬਕ ਚੀਨ ਦੇ ਹੇਬਈ ਸੂਬੇ ਦੇ ਉਦਯੋਗਕ ਸ਼ਹਿਰ ਤਾਂਗਸ਼ਾਨ 'ਚ ਦੁਪਹਿਰ ਬਾਅਦ ਇਹ ਹਾਦਸਾ ਵਾਪਰਿਆ।
ਖਾਨ 'ਚ 12 ਕਰਮਚਾਰੀ ਕੰਮ ਕਰ ਰਹੇ ਸਨ ਜਦ ਇਹ ਘਟਨਾ ਵਾਪਰੀ। ਇਸ ਹਾਦਸੇ 'ਚ 5 ਕਰਮਚਾਰੀ ਉੱਥੋਂ ਭੱਜਣ 'ਚ ਸਫਲ ਰਹੇ। ਲਗਭਗ 200 ਕਰਮਚਾਰੀ ਤਲਾਸ਼ੀ ਮੁਹਿੰਮ 'ਚ ਲੱਗੇ ਹੋਏ ਹਨ। ਇਕ ਹਫਤੇ ਦੇ ਅੰਦਰ ਇਹ ਦੂਜਾ ਖਾਨ ਹਾਦਸਾ ਹੈ। ਇਸ ਤੋਂ ਪਹਿਲਾਂ ਗੁਈਝੋਊ ਸੂਬੇ ਦੇ ਲਿਆਨਗਆਨ ਸ਼ਹਿਰ 'ਚ ਕੁਝ ਦਿਨ ਪਹਿਲਾਂ ਖਾਨ 'ਚ ਧਮਾਕਾ ਹੋਇਆ ਸੀ। ਫਿਲਹਾਲ ਮਾਮਲੇ ਦੀ ਜਾਂਚ ਚੱਲ ਰਹੀ ਹੈ।
ਵੰਡ ਦੇ 72 ਸਾਲ ਬਾਅਦ ਪਾਕਿ ਨੇ ਇਤਿਹਾਸਕ ਗੁਰਦੁਆਰਾ ਚੋਆ ਸਾਹਿਬ ਦੇ ਖੋਲ੍ਹੇ ਦਰਵਾਜ਼ੇ
NEXT STORY