ਵਾਸ਼ਿੰਗਟਨ- ਏਸ਼ੀਆਈ ਮਾਮਲਿਆਂ 'ਤੇ ਇਕ ਸਾਬਕਾ ਉੱਚ ਅਮਰੀਕੀ ਡਿਪਲੋਮੈਟ ਨੇ ਭਾਰਤ ਅਤੇ ਚੀਨ ਦੀ ਸਰਹੱਦ 'ਤੇ ਤਣਾਅ ਵਧਣ ਦੇ ਮੱਦੇਨਜ਼ਰ ਕਿਹਾ ਕਿ ਚੀਨ ਅਜਿਹੇ ਸਮੇਂ ਵਿਚ ਆਪਣੇ ਗੁਆਂਢੀਆਂ ਨੂੰ ਉਕਸਾ ਰਿਹਾ ਹੈ ਅਤੇ ਉਨ੍ਹਾਂ 'ਤੇ ਹਮਲੇ ਕਰ ਰਿਹਾ ਹੈ ਜਦ ਹਰ ਕੋਈ ਇਹ ਆਸ ਕਰਦਾ ਹੈ ਕਿ ਚੀਨ ਟਕਰਾਅ ਤੋਂ ਬਚ ਕੇ ਦੇਸ਼ ਦੀ ਅਰਥ ਵਿਵਸਥਾ 'ਤੇ ਧਿਆਨ ਕੇਂਦਰਿਤ ਕਰੇਗਾ।
'ਏਸ਼ੀਆ ਸੋਸਾਇਟੀ ਪਾਲਿਸੀ ਇੰਸਟੀਚਿਊਟ' ਦੇ ਮੁਖੀ ਡੈਨੀਅਲ ਰਸੇਲ ਨੇ ਕਿਹਾ,''ਚੀਨ ਅਜਿਹੇ ਸਮੇਂ ਗੁਆਂਢੀਆਂ ਨੂੰ ਉਕਸਾ ਰਿਹਾ ਹੈ ਅਤੇ ਉਨ੍ਹਾਂ 'ਤੇ ਹਮਲਾ ਕਰ ਰਿਹਾ ਹੈ ਜਦ ਤੁਸੀਂ ਸੋਚਦੇ ਹੋ ਕਿ ਬੀਜਿੰਗ ਟਕਰਾਅ ਘੱਟ ਕਰਨਾ ਚਾਹੇਗਾ ਅਤੇ ਘਰੇਲੂ ਅਰਥਵਿਵਸਥਾ 'ਤੇ ਧਿਆਨ ਕੇਂਦਰਿਤ ਕਰੇਗਾ। ਇਸ ਦੀ ਥਾਂ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਚੀਨੀ ਰਾਸ਼ਟਰਵਾਦ ਨੂੰ ਲੈ ਕੇ ਸੋਚੀ-ਸਮਝੀ ਅਪੀਲ ਕਰ ਰਹੇ ਹਨ ਅਤੇ ਇਹ ਗਣਨਾ ਕਰਦੇ ਲੱਗ ਰਹੇ ਹਨ ਕਿ ਚੀਨ ਇਨ੍ਹਾਂ ਕਦਮਾਂ ਦੇ ਨਤੀਜਿਆਂ ਨਾਲ ਨਜਿੱਠ ਸਕਦਾ ਹੈ।''
ਰਸੇਲ ਪੂਰਬੀ ਏਸ਼ੀਆਈ ਅਤੇ ਪ੍ਰਸ਼ਾਂਤ ਮਾਮਲਿਆਂ ਲਈ ਵਿਦੇਸ਼ ਮੰਤਰਾਲੇ ਦੇ ਸਹਾਇਕ ਸਕੱਤਰ ਦੇ ਰੂਪ ਵਿਚ ਸੇਵਾਵਾਂ ਦੇ ਚੁੱਕੇ ਹਨ। ਚੀਨ ਦੇ ਰਾਸ਼ਟਰੀ ਸੰਖਿਅਕ ਬਿਊਰੋ ਮੁਤਾਬਕ ਕੋਰੋਨਾ ਵਾਇਰਸ ਮਹਾਮਾਰੀ ਵਿਚਕਾਰ 2020 ਦੀ ਪਹਿਲੀ ਤਿਮਾਹੀ ਵਿਚ ਚੀਨ ਦੀ ਜੀ. ਡੀ. ਪੀ. ਵਿਚ 6.8 ਫੀਸਦੀ ਦੀ ਗਿਰਾਵਟ ਆਈ ਹੈ। ਇਹ ਦੇਸ਼ ਵਿਚ 1976 ਦੀ ਕ੍ਰਾਂਤੀ ਦੇ ਬਾਅਦ ਜੀ. ਡੀ. ਪੀ. ਵਿਚ ਸਭ ਤੋਂ ਵੱਧ ਗਿਰਾਵਟ ਹੈ। ਸੰਯੁਕਤ ਰਾਸ਼ਟਰ ਮਹਾਸਕੱਤਰ ਐਂਟੋਨੀਓ ਗੁਤਾਰੇਸ ਨੇ ਭਾਰਤ ਅਤੇ ਚੀਨ ਵਿਚਕਾਰ ਐੱਲ. ਏ. ਸੀ. 'ਤੇ ਹਿੰਸਾ ਅਤੇ ਮੌਤਾਂ ਦੀਆਂ ਖਬਰਾਂ 'ਤੇ ਚਿੰਤਾ ਪ੍ਰਗਟਾਈ ਅਤੇ ਦੋਹਾਂ ਪੱਖਾਂ ਨੂੰ ਵਧੇਰੇ ਸੰਯਮ ਰੱਖਣ ਦੀ ਅਪੀਲ ਕੀਤੀ। ਜ਼ਿਕਰਯੋਗ ਹੈ ਕਿ ਲੱਦਾਖ ਵਿਚ ਸੋਮਵਾਰ ਰਾਤ ਗਲਵਾਨ ਘਾਟੀ ਵਿਚ ਚੀਨੀ ਫੌਜੀਆਂ ਨਾਲ ਹਿੰਸਕ ਝੜਪ ਵਿਚ ਭਾਰਤੀ ਫੌਜ ਦੇ ਇਕ ਕਰਨਲ ਸਣੇ 20 ਫੌਜੀ ਸ਼ਹੀਦ ਹੋ ਗਏ।
ਡਾਕਟਰ ਅਤੇ ਨਰਸਾਂ ਕੋਰੋਨਾ ਯੋਧੇ ਹਨ, ਜਿਨ੍ਹਾਂ ਨੂੰ ਸੁਰੱਖਿਆ ਦੇਣ ਦੀ ਜ਼ਰੂਰਤ ਹੈ : ਸੁਪਰੀਮ ਕੋਰਟ
NEXT STORY