ਬੀਜਿੰਗ (ਬਿਊਰੋ)— ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਕਿਹਾ ਕਿ ਆਉਣ ਵਾਲੇ 5 ਸਾਲਾਂ ਵਿਚ ਕਈ ਮਹੱਤਵਪੂਰਨ ਮੋੜ ਆਉਣਗੇ। ਇਕ ਨਿਊਜ਼ ਏਜੰਸੀ ਮੁਤਾਬਕ ਸ਼ੀ ਨੇ 19ਵੀਂ ਕਮਿਊਨਿਸਟ ਪਾਰਟੀ ਦੀ ਕੇਂਦਰੀ ਕਮੇਟੀ ਦੇ ਸਿਆਸੀ ਬਿਊਰੋ ਦੀ ਸਥਾਈ ਕਮੇਟੀ ਦੇ ਹੋਰ ਮੈਂਬਰਾਂ ਨਾਲ ਪੱਤਰਕਾਰ ਸੰਮੇਲਨ 'ਚ ਕਿਹਾ, ''ਜਦੋਂ ਮੈਂ ਆਉਣ ਵਾਲੇ 5 ਸਾਲਾਂ ਵੱਲ ਦੇਖਦਾ ਹਾਂ ਤਾਂ ਮੈਨੂੰ ਕਈ ਮਹੱਤਵਪੂਰਨ ਮੋੜ ਅਤੇ ਮੀਲ ਦੇ ਪੱਥਰ ਨਜ਼ਰ ਆਉਂਦੇ ਹਨ।
ਉਨ੍ਹਾਂ ਨੇ ਕਿਹਾ, ''ਦਹਾਕਿਆਂ ਤੋਂ ਸਖਤ ਮਿਹਨਤ ਨਾਲ ਚੀਨ ਆਪਣੀਆਂ ਵਿਸ਼ੇਸ਼ਤਾਵਾਂ ਨਾਲ ਇਕ ਨਵੇਂ ਯੁੱਗ ਵਿਚ ਪ੍ਰਵੇਸ਼ ਕਰ ਚੁੱਕਾ ਹੈ। ਇਸ ਨਵੇਂ ਸੰਦਰਭ ਵਿਚ ਸਾਨੂੰ ਇਕ ਨਵਾਂ ਰੂਪ ਪ੍ਰਾਪਤ ਕਰਨਾ ਹੋਵੇਗਾ ਅਤੇ ਮਹੱਤਵਪੂਰਨ ਰੂਪ ਨਾਲ ਕਈ ਪ੍ਰਾਪਤੀਆਂ ਹਾਸਲ ਕਰਨੀਆਂ ਹੋਣਗੀਆਂ।
ਦੱਸਣਯੋਗ ਹੈ ਕਿ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਇਕ ਵਾਰ ਫਿਰ ਤੋਂ ਰਾਸ਼ਟਰਪਤੀ ਚੁਣ ਲਿਆ ਗਿਆ ਹੈ।
ਫੌਜੀ ਕੈਂਪ ਉੱਤੇ ਬੋਕੋ ਹਰਾਮ ਦੇ ਹਮਲੇ 'ਚ 6 ਨਾਈਜੀਰੀਆਈ ਫੌਜੀਆਂ ਦੀ ਮੌਤ
NEXT STORY