ਜਲੰਧਰ: ਜੇਕਰ ਤੁਹਾਡੇ ਅੰਦਰ ਕਿਸੇ ਚੀਜ਼ ਲਈ ਜਨੂੰਨ ਹੈ ਤਾਂ ਵੱਡੀ ਤੋਂ ਵੱਡੀ ਸਮੱਸਿਆ ਵੀ ਤੁਹਾਨੂੰ ਉਸ ਤੋਂ ਰੋਕ ਨਹੀਂ ਸਕਦੀ। ਸਮੱਸਿਆ ਭਾਵੇਂ ਜਿੰਨੀ ਮਰਜ਼ੀ ਵੱਡੀ ਹੋਵੇ, ਮਨੁੱਖ ਦੇ ਹੌਂਸਲੇ ਤੋਂ ਵੱਡੀ ਕਦੇ ਨਹੀਂ ਹੋ ਸਕਦੀ। ਇਸ ਗੱਲ ਦੀ ਜਿਉਂਦੀ ਜਾਗਦੀ ਮਿਸਾਲ ਹੈ ਜਲੰਧਰ ਦਾ 17 ਸਾਲਾ ਵਿਕਰਮ। ਵਿਕਰਮ ਜਨਮ ਤੋਂ ਹੀ ਦਿਵਿਆਂਗ ਹੈ ਪਰ ਉਸ ਨੂੰ ਕ੍ਰਿਕਟ ਖੇਡਣ ਦਾ ਬਹੁਤ ਸ਼ੌਂਕ ਸੀ। ਦਿਵਿਆਂਗ ਹੋਣ ਦੇ ਬਾਵਜੂਦ ਉਸ ਨੇ ਖੇਡ ਦੇ ਜਨੂੰਨ ਨੂੰ ਘੱਟ ਨਹੀਂ ਹੋਣ ਦਿੱਤਾ। ਇਕ ਲੱਤ ਨਾ ਹੋਣ ਦੇ ਬਾਵਜੂਦ ਉਹ ਕ੍ਰਿਕਟ ਵਿਚ ਗੇਂਦਬਾਜ਼ੀ ਕਰਦਾ ਹੈ। ਉਹ ਇਕ ਪੈਰ ਤੇ ਇਕ ਹੱਥ ਨਾਲ ਦੌੜ ਕੇ ਆਉਂਦਾ ਹੈ ਤੇ ਦੂਜੇ ਹੱਥ ਨਾਲ ਗੇਂਦਬਾਜ਼ੀ ਕਰਦਾ ਹੈ। ਉਸ ਦੇ ਜਜ਼ਬੇ ਅਤੇ ਕ੍ਰਿਕਟ ਪ੍ਰਤੀ ਜਨੂੰਨ ਕਾਰਨ ਹੁਣ ਉਹ ਪੰਜਾਬ ਕੈਂਪ ਲਈ ਚੁਣਿਆ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਲਾਡੋਵਾਲ ਟੋਲ ਪਲਾਜ਼ਾ 'ਤੇ ਧਰਨੇ ਨਾਲ ਜੁੜੀ ਵੱਡੀ ਅਪਡੇਟ
ਇਸ ਸਬੰਧੀ ਗੱਲਬਾਤ ਕਰਦਿਆਂ ਡਿਫਰੈਂਟਲੀ ਏਬਲ ਕ੍ਰਿਕਟ ਕੌਂਸਲ ਆਫ਼ ਪੰਜਾਬ ਦੇ ਪ੍ਰਧਾਨ ਅਰੁਣ ਮੋਂਟੀ ਨੇ ਦੱਸਿਆ ਕਿ ਵਿਕਰਮ ਬਿਹਤਰ ਖਿਡਾਰੀ ਹੈ। ਉਸ ਨੂੰ ਪੰਜਾਬ ਕੈਂਪ ਵਿਚ ਟ੍ਰੇਨਿੰਗ ਦਿੱਤੀ ਜਾਵੇਗੀ। ਰਾਜਸਥਾਨ ਦੇ ਉਦੇਪੁਰ ਵਿਚ 15 ਨਵੰਬਰ ਤੋਂ ਦਿਵਿਆਂਗ ਨੈਸ਼ਨਲ ਟੂਰਨਾਮੈਂਟ ਖੇਡਿਆ ਜਾ ਰਿਹਾ ਹੈ, ਜਿਸ ਵਿਚ ਪੰਜਾਬ ਸਣੇ 24 ਸੂਬਿਆਂ ਤੋਂ ਟੀਮਾਂ ਹਿੱਸਾ ਲੈਣ ਜਾ ਰਹੀਆਂ ਹਨ। ਆਸ ਹੈ ਕਿ ਵਿਕਰਮ ਨੈਸ਼ਨਲ ਟੂਰਨਾਮੈਂਟ ਦਾ ਹਿੱਸਾ ਬਣੇ।
ਇਹ ਖ਼ਬਰ ਵੀ ਪੜ੍ਹੋ - ਸਾਵਧਾਨ! ਇਕ ਗ਼ਲਤੀ 'ਤੇ ਹੋ ਸਕਦੈ 50 ਹਜ਼ਾਰ ਤਕ ਦਾ ਜੁਰਮਾਨਾ, ਪੜ੍ਹੋ ਨਵੀਂ 'ਰੇਟ ਲਿਸਟ'
ਵਿਕਰਮ ਭਾਰਗੋ ਕੈਂਪ ਅੰਦਰਲੇ ਸਕੂਲ ਆਫ਼ ਐਮੀਨੈਂਸ ਵਿਚ ਗਿਆਰਵੀਂ ਜਮਾਤ ਦਾ ਵਿਦਿਆਰਥੀ ਹੈ। ਵਿਕਰਮ ਨੇ ਦੱਸਿਆ ਕਿ ਉਸ ਨੂੰ ਸ਼ੁਰੂ ਤੋਂ ਹੀ ਕ੍ਰਿਕਟ ਦਾ ਸ਼ੌਂਕ ਸੀ। ਘਰ ਦੇ ਨੇੜੇ ਹੀ ਛੋਟੇ ਪਲਾਟ ਵਿਚ ਕੂੜੇ ਨੂੰ ਸਾਫ਼ ਕਰ ਕੇ ਗ੍ਰਾਊਂਡ ਤਿਆਰ ਕੀਤੀ ਸੀ। ਆਪਣੇ ਮੁਹੱਲੇ ਵਿਚ ਨਾਰਮਲ ਖਿਡਾਰੀਆਂ ਦੇ ਨਾਲ ਖੇਡਦਾ ਰਿਹਾ। ਉਸ ਦਾ ਕੋਈ ਕੋਚ ਨਹੀਂ ਹੈ, ਪਰ ਐਸੋਸੀਏਸ਼ਨ ਹੀ ਤਨਕਨੀਕੀ ਤੌਰ 'ਤੇ ਗਾਈਡ ਕਰ ਰਹੀ ਹੈ। ਉਸ ਦੇ ਪਿਤਾ ਅਸ਼ਵਨੀ ਕੁਮਾਰ ਸਰਜਿਕਲ ਇਕਿਉਪਮੈਂਟ ਦਾ ਕੰਮ ਕਰਦੇ ਹਨ ਤੇ ਮਾਂ ਮਮਤਾ ਹਸਪਤਾਲ ਵਿਚ ਕੰਮ ਕਰਦੀ ਹੈ। ਉਨ੍ਹਾਂ ਵੱਲੋਂ ਵੀ ਵਿਕਰਮ ਨੂੰ ਅੱਗੇ ਵੱਧਣ ਲਈ ਪੂਰਾ ਸਹਿਯੋਗ ਕੀਤਾ ਜਾ ਰਿਹਾ ਹੈ।
ਮੁਹੰਮਦ ਸਿਰਾਜ ਵੀ ਹੋਏ ਵਿਕਰਮ ਦੇ ਮੁਰੀਦ
ਭਾਰਤੀ ਸਟਾਰ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਵੀ ਵਿਕਰਮ ਦੀ ਗੇਂਦਬਾਜ਼ੀ ਦੇ ਮੁਰੀਦ ਹੋ ਗਏ। ਉਨ੍ਹਾਂ ਨੇ ਕੁਝ ਦਿਨ ਪਹਿਲਾਂ ਵਿਕਰਮ ਦੀ ਗੇਂਦਬਾਜ਼ੀ ਕਰਦੇ ਦੀ ਵੀਡੀਓ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਸਾਂਝੀ ਕੀਤੀ। ਇਸ ਮਗਰੋਂ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਗਈ। ਇਹ ਵੀਡੀਓ ਫਾਜ਼ਿਲਕਾ ਵਿਚ ਹੋਏ ਟੂਰਨਾਮੈਂਟ ਦੀ ਹੈ, ਜਿਸ ਵਿਚ ਵਿਕਰਮ ਆਪਣੇ ਅੰਦਾਜ਼ ਵਿਚ ਸ਼ਾਨਦਾਰ ਗੇਂਦਬਾਜ਼ੀ ਕਰਦਾ ਨਜ਼ਰ ਆ ਰਿਹਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੰਪਲੈਕਸ ਬਣਾਉਣ ਲਈ ਗਲਤ ਤਰੀਕੇ ਨਾਲ ਨਕਸ਼ਾ ਪਾਸ ਕਰਨ ਵਾਲੇ ਨਿਗਮ ਅਧਿਕਾਰੀਆਂ ’ਤੇ ਡਿੱਗੇਗੀ ਗਾਜ
NEXT STORY