ਇੰਟਰਨੈਸ਼ਨਲ ਡੈਸਕ- ਚੀਨ ਦੇ ਰਾਸ਼ਟਰੀ ਅੰਕੜਾ ਬਿਊਰੋ ਵੱਲੋਂ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਅਨੁਸਾਰ, ਜੁਲਾਈ ਮਹੀਨੇ ਦੌਰਾਨ ਦੇਸ਼ ਦੇ ਉਦਯੋਗਿਕ ਉਤਪਾਦਨ ਅਤੇ ਰਿਟੇਲ ਸੇਲਜ਼ ਦੋਵਾਂ 'ਚ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। ਇਹ ਮੰਦੀ ਦਰਸਾਉਂਦੀ ਹੈ ਕਿ ਦੂਜੀ ਤਿਮਾਹੀ ਵਿੱਚ ਕਮਜ਼ੋਰ ਵਿਕਾਸ ਦਰ ਦਰਜ ਕਰਨ ਤੋਂ ਬਾਅਦ ਵਿਸ਼ਵ ਦੀ ਦੂਜੀ ਸਭ ਤੋਂ ਵੱਡੀ ਆਰਥਿਕਤਾ ਦੀ ਸਥਿਤੀ ਹੋਰ ਸੁਸਤ ਹੁੰਦੀ ਜਾ ਰਹੀ ਹੈ।
ਜੁਲਾਈ 'ਚ ਫੈਕਟਰੀ ਉਤਪਾਦਨ ਸਾਲਾਨਾ ਆਧਾਰ 'ਤੇ 4.5 ਫ਼ੀਸਦੀ ਦੀ ਦਰ ਨਾਲ ਵਧਿਆ, ਜੋ ਕਿ ਜੂਨ ਮਹੀਨੇ ਦੇ 5.3 ਫ਼ੀਸਦੀ ਨਾਲੋਂ ਕਾਫੀ ਘੱਟ ਹੈ ਅਤੇ ਬਾਜ਼ਾਰ ਦੀਆਂ 4.8 ਫ਼ੀਸਦੀ ਵਾਧੇ ਦੀਆਂ ਉਮੀਦਾਂ 'ਤੇ ਖਰਾ ਨਹੀਂ ਉੱਤਰ ਸਕਿਆ। ਗਰਮੀਆਂ ਦੀਆਂ ਛੁੱਟੀਆਂ ਦੇ ਬਾਵਜੂਦ ਰਿਟੇਲ ਖਪਤ ਵਿੱਚ ਸਿਰਫ਼ 0.6 ਫ਼ੀਸਦੀ ਦਾ ਮਾਮੂਲੀ ਵਾਧਾ ਦੇਖਣ ਨੂੰ ਮਿਲਿਆ, ਜੋ ਕਿ ਜੂਨ ਵਿੱਚ 1 ਫ਼ੀਸਦੀ ਸੀ, ਜਦਕਿ ਅਰਥਸ਼ਾਸਤਰੀਆਂ ਨੇ 1.5 ਫ਼ੀਸਦੀ ਵਾਧੇ ਦਾ ਅਨੁਮਾਨ ਲਗਾਇਆ ਸੀ।
ਅੰਕੜਾ ਬਿਊਰੋ ਅਨੁਸਾਰ ਭਿਆਨਕ ਗਰਮੀ, ਭਾਰੀ ਬਾਰਿਸ਼ ਅਤੇ ਤੂਫ਼ਾਨ ਵਰਗੇ ਕਾਰਨਾਂ ਨੇ ਬਾਜ਼ਾਰ ਦੀ ਸਪਲਾਈ ਅਤੇ ਮੰਗ ਪ੍ਰਭਾਵਿਤ ਕੀਤੀ ਹੈ। ਹਾਲਾਂਕਿ, ਪ੍ਰਮੁੱਖ ਸਮੱਸਿਆ ਦੇਸ਼ ਅੰਦਰ ਸੁਸਤ ਘਰੇਲੂ ਮੰਗ ਹੈ। ਇਸ ਮੁੱਦੇ 'ਤੇ ਚੀਨ ਦੇ ਪ੍ਰਧਾਨ ਮੰਤਰੀ ਲੀ ਚਿਆਂਗ ਨੇ ਸਟੇਟ ਕੌਂਸਲ ਦੀ ਬੈਠਕ ਦੌਰਾਨ ਮੰਨਿਆ ਕਿ ਦੇਸ਼ ਵਿੱਚ ਘਰੇਲੂ ਮੰਗ ਦੀ ਘਾਟ ਇੱਕ ਵੱਡੀ ਚੁਣੌਤੀ ਬਣੀ ਹੋਈ ਹੈ ਅਤੇ ਸਰਕਾਰ ਬਾਹਰੀ ਮੰਗ ਨੂੰ ਮਜ਼ਬੂਤ ਕਰਨ ਅਤੇ ਅੰਤਰਰਾਸ਼ਟਰੀ ਵਪਾਰਕ ਸਹਿਯੋਗ ਵਧਾਉਣ 'ਤੇ ਜ਼ੋਰ ਦੇਵੇਗੀ।
ਇਹ ਵੀ ਪੜ੍ਹੋ- ਮਸ਼ਹੂਰ ਅਦਾਕਾਰਾ ਨੇ 36 ਸਾਲ ਦੀ ਉਮਰ 'ਚ ਦੁਨੀਆ ਨੂੰ ਕਿਹਾ ਅਲਵਿਦਾ ! ਹਾਲੀਵੁੱਡ 'ਚ ਛਾਈ ਸੋਗ ਦੀ ਲਹਿਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਦੇਸ਼ ਵਾਸੀਆਂ ਨੂੰ 'ਲੜਾਕੂ ਭਾਵਨਾ' ਪੈਦਾ ਕਰਨ ਦਾ ਦਿੱਤਾ ਸੱਦਾ
NEXT STORY