ਲਾਗੋਸ— ਨਾਈਜੀਰੀਆ ਦੇ ਉੱਤਰੀ-ਪੂਰਬੀ ਇਲਾਕੇ 'ਚ ਹੈਜੇ ਦੀ ਬੀਮਾਰੀ ਫੈਲਣ ਨਾਲ 14 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ 'ਚ ਵਧੇਰੇ ਉਹ ਲੋਕ ਸਨ ਜੋ ਬੋਕੋ ਹਰਾਮ ਦੀ ਹਿੰਸਾ 'ਚ ਆਪਣੇ ਘਰਾਂ ਨੂੰ ਛੱਡ ਕੇ ਕੈਂਪਾਂ 'ਚ ਰਹਿ ਰਹੇ ਸਨ। ਸਿਹਤ ਮੰਤਰਾਲੇ ਨੇ ਕੱਲ ਇਕ ਬਿਅਨ 'ਚ ਕਿਹਾ,''ਇਕ ਸਿਤੰਬਰ ਨੂੰ 14 ਲੋਕਾਂ ਦੀ ਮੌਤ ਹੋਣ ਦੀ ਖਬਰ ਹੈ। ਹੈਜੇ ਦੇ ਸ਼ੱਕੀ ਮਾਮਲਿਆਂ ਦੀ ਗਿਣਤੀ 186 ਹੈ। ਵਧੇਰੇ ਸ਼ੱਕੀ ਮਾਮਲੇ ਅਤੇ ਮੌਤਾਂ ਮੁਨਾ ਗੈਰਾਜ 'ਚ ਹੋਈਆਂ ਜੋ ਕਿ ਬੋਰਨੋ ਸੂਬੇ ਦੀ ਰਾਜਧਾਨੀ ਮੈਦੁਗੁਰੀ ਦੇ ਬਾਹਰੀ ਇਲਾਕਿਆਂ ਨੂੰ ਛੱਡ ਕੇ ਆਏ ਸਨ ਅਤੇ ਉਨ੍ਹਾਂ ਨੇ ਕੈਂਪ ਬਣਾਏ ਹੋਏ ਸਨ। ਹੋਰ ਪੀੜਤ ਨੇੜਲੇ ਸੂਬਿਆਂ 'ਚੋਂ ਆਏ ਹਨ। ਬਿਆਨ 'ਚ ਕਿਹਾ ਗਿਆ ਕਿ ਨਾਈਜੀਰੀਆ ਸਰਕਾਰ ਅਤੇ ਐੱਨ. ਜੀ. ਓ. ਵਧੀਆ ਪ੍ਰਬੰਧ ਉਪਲਬਧ ਕਰਵਾਉਣ ਸਮੇਤ ਸਾਫ-ਸਫਾਈ ਦਾ ਪ੍ਰਬੰਧ ਵਧੀਆ ਕਰਨ ਲਈ ਕੋਸ਼ਿਸ਼ਾਂ ਕਰ ਰਹੇ ਹਨ।
ਐਬਟਸਫੋਰਡ ਵਿਖੇ ਸਜਾਇਆ ਜਾਵੇਗਾ ਨਗਰ ਕੀਰਤਨ, ਸੰਗਤਾਂ ਨੂੰ ਕੀਤੀ ਗਈ ਇਹ ਅਪੀਲ
NEXT STORY