ਮਿਲਾਨ (ਇਟਲੀ), ਟੇਕ ਚੰਦ ਜਗਤਪੁਰ – ਇਟਲੀ ਦੇ ਪ੍ਰਸਿੱਧ ਸ਼ਹਿਰ ਮਿਲਾਨ ਦੇ ਇਤਿਹਾਸਕ ਪਿਆਜ਼ਾ ਡੂਓਮੋ ਵਿਖੇ ਕ੍ਰਿਸਮਸ ਤਿਉਹਾਰਾਂ ਦੀਆਂ ਤਿਆਰੀਆਂ ਨੇ ਜ਼ੋਰ ਫੜ ਲਿਆ ਹੈ। ਇਸ ਮੌਕੇ ਸ਼ਹਿਰ ਦੇ ਮੁੱਖ ਚੌਕ ਵਿੱਚ ਕ੍ਰਿਸਮਸ ਦਾ ਵਿਸ਼ਾਲ ਕੁਦਰਤੀ ਦਰੱਖਤ ‘ਅਲਬੇਰੋ ਦੇਲ ਦੋਨੋ’ ਪਹੁੰਚ ਗਿਆ ਹੈ, ਜੋ ਲੋਕਾਂ ਲਈ ਖਿੱਚ ਦਾ ਕੇਂਦਰ ਬਣੇਗਾ।
ਕਰੀਬ 26 ਮੀਟਰ ਉੱਚਾ ਇਹ ਕੁਦਰਤੀ ਫਰ ਦਾ ਦਰੱਖਤ ਟ੍ਰੈਂਟੋ ਸੂਬੇ ਦੇ ਲੇਵੀਕੋ ਤੇਰਮੇ ਇਲਾਕੇ ਤੋਂ ਲਿਆਂਦਾ ਗਿਆ ਹੈ। ਇਸ ਨੂੰ ਰਾਤ ਸਮੇਂ ਵਿਸ਼ੇਸ਼ ਪ੍ਰਬੰਧਾਂ ਅਤੇ ਸੁਰੱਖਿਆ ਹੇਠ ਮਿਲਾਨ ਸ਼ਹਿਰ ਵਿੱਚ ਪਹੁੰਚਾਇਆ ਗਿਆ।ਰਵਾਇਤੀ ਕ੍ਰਿਸਮਸ ਸਜਾਵਟਾਂ ਨਾਲ ਸਜਾਏ ਜਾਣ ਵਾਲੇ ਇਸ ਦਰੱਖਤ ਨੂੰ ਸ਼ੁੱਕਰਵਾਰ, 4 ਦਸੰਬਰ ਨੂੰ ਸ਼ਾਮ 5 ਵਜੇ ਪਿਆਜ਼ਾ ਡੂਓਮੋ ਵਿਖੇ ਰੌਸ਼ਨੀਆਂ ਨਾਲ ਜਗਮਗਾਇਆ ਜਾਵੇਗਾ। ਇਸ ਦੇ ਨਾਲ ਹੀ ਮਿਲਾਨ ਵਿੱਚ ਕ੍ਰਿਸਮਸ ਅਤੇ ਨਵੇਂ ਸਾਲ ਦੇ ਤਿਉਹਾਰਾਂ ਦੀਆਂ ਸਰਕਾਰੀ ਰੌਣਕਾਂ ਦੀ ਸ਼ੁਰੂਆਤ ਹੋਵੇਗੀ।
ਇਸ ਸਮਾਗਮ ਨੂੰ ਦੇਖਣ ਲਈ ਵੱਡੀ ਗਿਣਤੀ ਵਿੱਚ ਸਥਾਨਕ ਲੋਕਾਂ ਅਤੇ ਸੈਲਾਨੀਆਂ ਦੇ ਪਹੁੰਚਣ ਦੀ ਉਮੀਦ ਹੈ। ਕ੍ਰਿਸਮਸ ਟ੍ਰੀ ਦੀ ਰੌਸ਼ਨੀ ਅਤੇ ਮਿਲਾਨ ਦੇ ਇਤਿਹਾਸਕ ਡੂਓਮੋ ਗਿਰਜਾਘਰ ਦੀ ਖੂਬਸੂਰਤੀ ਸ਼ਹਿਰ ਦੇ ਤਿਉਹਾਰੀ ਮਾਹੌਲ ਨੂੰ ਹੋਰ ਵੀ ਦਿਲਕਸ਼ ਬਣਾਏਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਮਿਲਾਨ ਸਥਿਤ ਭਾਰਤੀ ਕੌਂਸਲੇਟ ਵਿਖੇ ਮਨਾਇਆ ਗਿਆ ਭਾਰਤੀ ਸੰਵਿਧਾਨ ਦਿਵਸ
NEXT STORY