ਕਾਠਮੰਡੂ - ਨੇਪਾਲ ’ਚ ਕੰਮ ਕਰਨ ਵਾਲੇ ਚੀਨੀ ਅਤੇ ਸਥਾਨਕ ਲੋਕਾਂ ਵਿਚਕਾਰ ਮੰਗਲਵਾਰ ਨੂੰ ਝੜਪ ਹੋ ਗਈ। ਦੋਹਾਂ ਵਿਚ ਝੜਪ ਅਜਿਹੇ ਸਮੇਂ ਹੋਈ ਜਦ ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਹਿਮਾਲਈ ਦੇਸ਼ ’ਚ ਲਾਕਡਾਊਨ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਇਲਾਵਾ ਸਰਕਾਰ ਨੇ ਗੁਆਂਢੀ ਦੇਸ਼ਾਂ ਦੇ ਨਾਲ ਲੱਗਦੀਆਂ ਆਪਣੀਆਂ ਸਰਹੱਦਾਂ ਨੂੰ ਸੀਲ ਕੀਤਾ ਹੋਇਆ ਹੈ।
ਲਾਮਜੁੰਗ ’ਚ ਪਣ ਬਿਜਲੀ ਯੰਤਰ ਦਾ ਨਿਰਮਾਣ ਕਰਨ ਵਾਲੀ ਇਕ ਚੀਨੀ ਕੰਪਨੀ ਦੇ ਮਾਲਕਾਂ ਨਾਲ ਨੇਪਾਲ ਦੇ ਮਾਰਯਾਗੰਡੀ ਦੇ ਸਥਾਨਕ ਲੋਕ ਭਿੜ ਗਏ। ਪੇਂਡੂਆਂ ਨੇ ਲਾਮਜੁੰਗ ਜ਼ਿਲੇ ਦੇ ਮੰਗਰੰਗੀ ਗ੍ਰਾਮ ਨਗਰ ਪਾਲਿਕਾ-6 ’ਚ ਥੁਲੋਬੇਸੀ ਸਥਿਤ ਨਿਯਾਦੀ ਪਣ ਬਿਜਲੀ ਪ੍ਰਾਜੈਕਟ ਲਈ ਨਿਰਮਾਣ ਸਮੱਗਰੀ ਲਿਜਾਣ ਵਾਲੇ ਟਰੱਕਾਂ ਦੀ ਆਵਾਜਾਈ ਦਾ ਵਿਰੋਧ ਕੀਤਾ। ਇਹੀ ਨਹੀਂ ਲੋਕਾਂ ਨੇ ‘ਗੋ ਬੈਕ ਟੂ ਚੀਨ’ ਦੇ ਨਾਅਰੇ ਵੀ ਲਗਾਏ। ਇਹ ਜਾਣਕਾਰੀ ਇਕ ਆਨਲਾਈਨ ਮੀਡੀਆ ਪੋਰਟਲ ਖਾਬਾਰਹੁਬ ਨੇ ਦਿੱਤੀ।
ਸਥਾਨਕ ਲੋਕਾਂ ਨੇ ਇਸ ਲਈ ਵਿਰੋਧ ਪ੍ਰਦਰਸ਼ਨ ਕੀਤਾ ਕਿਉਂਕਿ ਉਹ ਸਾਰੇ ਚੀਨ ਤੋਂ ਵਾਪਸ ਪਰਤੇ ਹਨ। ਚੀਨ ਨੂੰ ਕੋਵਿਡ-19 ਦੇ ਪ੍ਰਸਾਰ ਲਈ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ ਕਿਉਂਕਿ ਪਿਛਲੇ ਸਾਲ ਦਸੰਬਰ ਮਹੀਨੇ ’ਚ ਵੁਹਾਨ ’ਚ ਇਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ। ਉਥੋਂ ਇਹ ਵਾਇਰਸ ਪੂਰੀ ਦੁਨੀਆ ’ਚ ਫੈਲ ਗਿਆ ਅਤੇ ਹੁਣ ਤਕ ਹਜ਼ਾਰਾਂ ਲੋਕਾਂ ਦੀ ਜਾਨ ਜਾ ਚੁੱਕਾ ਹੈ ਅਤੇ ਕਈ ਦੇਸ਼ਾਂ ਦੀ ਅਰਥਵਿਵਸਥਾ ਪ੍ਰਭਾਵਿਤ ਹੋਈ ਹੈ।
ਪਿੰਡ ਵਾਲਿਆਂ ਨੇ ਚੀਨੀ ਨਾਗਰਿਕਾਂ ਨੂੰ ਆਪਣੇ ਪਿੰਡ ’ਚ ਦਾਖਲ ਹੋਣ ਤੋਂ ਰੋਕ ਦਿੱਤਾ ਤਾਂ ਕਿ ਬੇਲੋੜੀ ਆਵਾਜਾਈ ਨੂੰ ਰੋਕਿਆ ਜਾ ਸਕੇ। ਹਾਲਾਂਕਿ ਜਦ ਪਣ ਬਿਜਲੀ ਯੰਤਰ ਦੀ ਨਿਰਮਾਣ ਸਮੱਗਰੀ ’ਚ ਵਰਤੇ ਜਾ ਰਹੇ ਦੋ ਟਰੱਕਾਂ ਨੇ ਬੈਰੀਕੇਡਸ ਨੂੰ ਹਟਾ ਕੇ ਪਿੰਡ ’ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਤਾਂ ਗੁੱਸੇ ’ਚ ਆਏ ਨੌਜਵਾਨ ਬਾਹਰ ਆ ਗਏ ਅਤੇ ਵਿਰੋਧ ਸ਼ੁਰੂ ਕਰ ਦਿੱਤਾ।
ਚੀਨੀ ਨਾਗਰਿਕਾਂ ਨੇ ਸਥਾਨਕ ਲੋਕਾਂ ਨੂੰ ਧਮਕਾਉਣ ਲਈ ਹਥਿਆਰ ਦਿਖਾਏ ਤਾਂ ਮਾਮਲਾ ਭੜਕ ਗਿਆ। ਨੇਪਾਲੀ ਪੱਤਰਕਾਰ ਨਬੀਨ ਕੁਇਨਕੇਲ ਨੇ ਕਿਹਾ ਕਿ ਸਥਾਨਕ ਲੋਕਾਂ ਨੇ ਉਸ ਸਮੇਂ ਆਪਣਾ ਆਪਾ ਖੋ ਦਿੱਤਾ ਜਦ ਨਿਰਮਾਣ ਅਧੀਨ ਪਣ ਬਿਜਲੀ ਲਈ ਨਿਰਮਾਣ ਸਮੱਗਰੀ ਲਿਆਉਣ ਲਈ ਟਰਾਂਸਪੋਰਟ ਨੇ ਸੜਕ ਕੰਢੇ ਲਗਾਈ ਗਈ ਕੰਡਿਆਲੀ ਤਾਰ ਨੂੰ ਹਟਾ ਦਿੱਤਾ।
ਸਥਾਨਕ ਨਾਗਰਿਕ ਕਰਣ ਥਾਪਾ ਨੇ ਕਿਹਾ ਕਿ ਜਦ ਸਥਾਨਕ ਪ੍ਰਸ਼ਾਸਨ ਨੇ ਦੇਸ਼ਬੰਦੀ ਦੇ ਉਲੰਘਣ ’ਤੇ ਇਤਰਾਜ਼ ਜਤਾਇਆ ਤਾਂ ਚੀਨੀ ਨਾਗਰਿਕਾਂ ਨੇ ਸਾਡੇ ’ਤੇ ਹਮਲਾ ਕੀਤਾ। ਉਨ੍ਹਾਂ ਨੇ ਕਿਹਾ ਕਿ ਸਥਾਨਕ ਲੋਕਾਂ ਨੇ ਚੀਨ ਦੇ ਲੋਕਾਂ ਵਲੋਂ ਸਰਕਾਰੀ ਆਦੇਸ਼ ਦਾ ਉਲੰਘਣ ਕਰਨ ’ਤੇ ਵਿਰੋਧ ਕੀਤਾ। ਇਸ ਵਿਚ ਪੁਲਸ ਨੇ ਦੋਹਾਂ ਪੱਖਾਂ ਵਿਚ ਬੈਠਕ ਕਰ ਕੇ ਹੱਲ ਕੱਢਣ ਦੀ ਕੋਸ਼ਿਸ਼ ਕੀਤੀ।
ਚੀਨ ਦੀ ਸ਼ੇਜਿਯਾਂਗ ਹਾਈਡ੍ਰੋਪਾਵਰ ਕੰਪਨੀ ਬਣਾ ਰਹੀ ਨੇਪਾਲ ’ਚ ਹਾਈਡ੍ਰੋਪਾਵਰ ਪਲਾਂਟ
2017 ਤੋਂ ਚੀਨ ਦੀ ਸ਼ੇਜਿਯਾਂਗ ਹਾਈਡ੍ਰੋਪਾਵਰ ਕੰਪਨੀ ਨੇਪਾਲ ’ਚ 910 ਲੱਖ ਡਾਲਰ ਦੀ ਲਾਗਤ ਨਾਲ ਦੇ ਹਾਈਡਲ ਪ੍ਰਾਜੈਕਟ ਬਣਾ ਰਹੀ ਹੈ। ਇਨ੍ਹਾਂ ਵਿਚ ਨਿਯਾਦੀ ਹਾਈਡਲ ਪ੍ਰਾਜੈਕਟ ਦੀ ਲਾਗਤ 395 ਲੱਖ ਡਾਲਰ ਹੈ ਅਤੇ ਕਾਬੇਲੀ ‘ਏ’ ਹਾਈਡਲ ਪ੍ਰਾਜੈਕਟ ਦੀ ਲਾਗਤ 510 ਲੱਖ ਡਾਲਰ ਦੱਸੀ ਜਾ ਰਹੀ ਹੈ। ਸ਼ੇਜਿਯਾਂਗ ਹਾਈਡ੍ਰੋਪਾਵਰ ਕੰਪਨੀ ਪਹਿਲੀ ਅਜਿਹੀ ਕੰਪਨੀ ਹੈ ਜੋ ਨੇਪਾਲ ’ਚ ਹਾਈਡਲ ਪ੍ਰਾਜੈਕਟਾਂ ਦਾ ਠੇਕਾ ਲੈਣ ’ਚ ਕਾਮਯਾਬ ਹੋਈ ਸੀ। ਹਾਲਾਂਕਿ ਇਸ ’ਤੇ ਨੇਪਾਲ ਦੇ ਲੋਕਾਂ ਨੇ ਕਾਫੀ ਨਾਰਾਜ਼ਗੀ ਜਤਾਈ ਸੀ ਪਰ ਇਹ ਠੇਕਾ ਬੁਟਬਾਲ ਪਾਵਰ ਕੰਪਨੀ (ਬੀ. ਪੀ. ਸੀ.) ਵਲੋਂ ਵੀਅਤਨਾਮ ਦੀ ਇਨਫਰਾ ਕੋਏਸ਼ੀਆ ਕੰਪਨੀ ਦੀ ਅਸੈੱਸਮੈਂਟ ’ਤੇ ਦਿੱਤਾ ਗਿਆ। ਇਨਫਰ ਕੋਏਸ਼ਿਆ ਕੰਪਨੀ ਕਾਬੇਲੀ ‘ਏ’ ਪ੍ਰਾਜੈਕਟ ਦੀ ਨਿਵੇਸ਼ਕ ਕੰਪਨੀ ਹੈ।
ਨੇਪਾਲ ’ਚ ਕੋਰੋਨਾ ਦੇ ਪਾਜ਼ੇਟਿਵ ਮਰੀਜ਼ 05
ਪਹਿਲਾ ਕੇਸ 24 ਜਨਵਰੀ
ਐਕਟਿਵ ਕੇਸ 04
ਰਿਕਵਰ 01
ਮੌਤ ਕੋਈ ਨਹੀਂ
1 ਹਫਤੇ ਵਿਚ ਮੌਤਾਂ ਦੇ ਅੰਕਡ਼ੇ ਹੋਏ ਦੁਗਣੇ, ਮਹਾਮਾਰੀ ਤੇਜ਼ੀ ਨਾਲ ਪਸਾਰ ਰਹੀ ਪੈਰ : WHO
NEXT STORY