ਮੈਲਬੌਰਨ (ਵਾਰਤਾ) ਆਸਟ੍ਰੇਲੀਆ ਵਿਖੇ ਵਾਤਾਵਰਨ ਕਾਰਕੁਨ ਡਾਇਨਾ ਵਾਇਲੇਟ ਕੋਕੋ ਨੂੰ 15 ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ ਗਈ।ਉਸ ਨੂੰ ਇਹ ਸਜ਼ਾ ਅਪ੍ਰੈਲ ਵਿੱਚ ਆਸਟ੍ਰੇਲੀਆ ਦੇ ਸਿਡਨੀ ਹਾਰਬਰ ਬ੍ਰਿਜ 'ਤੇ ਬਿਜ਼ੀ ਸਮੇਂ ਵਿਚ ਆਵਾਜਾਈ ਦੀ ਇਕ ਲੇਨ ਨੂੰ 28 ਮਿੰਟ ਤੱਕ ਰੋਕ ਕੇ ਜਲਵਾਯੂ ਪਰਿਵਰਤਨ 'ਤੇ ਕਾਰਵਾਈ ਦਾ ਸੱਦਾ ਦੇਣ ਲਈ ਸੁਣਾਈ ਗਈ।
ਪੜ੍ਹੋ ਇਹ ਅਹਿਮ ਖ਼ਬਰ-ਭਾਰਤੀ-ਅਮਰੀਕੀਆਂ ਨੇ 'ਸੇਵਾ ਦੀਵਾਲੀ' ਮੁਹਿੰਮ ਤਹਿਤ ਦਾਨ ਕੀਤਾ 5 ਲੱਖ ਪੌਂਡ ਤੋਂ ਵੱਧ ਦਾ ਭੋਜਨ
ਬੀਬੀਸੀ ਦੀ ਰਿਪੋਰਟ ਵਿਚ ਦੱਸਿਆ ਗਿਆ ਕਿ ਇੱਕ ਆਸਟ੍ਰੇਲੀਆਈ ਜੱਜ ਨੇ ਕੋਕੋ ਨੂੰ ਟ੍ਰੈਫਿਕ ਨਿਯਮਾਂ ਦੀ, ਪੁਲਸ ਦੇ ਆਦੇਸ਼ਾਂ ਦੀ ਉਲੰਘਣਾ ਕਰਨ ਦੇ ਦੋਸ਼ੀ ਪਾਏ ਜਾਣ ਤੋਂ ਬਾਅਦ ਜੇਲ੍ਹ ਭੇਜ ਦਿੱਤਾ।ਪਿਛਲੇ ਹਫ਼ਤੇ ਇਸ ਕਦਮ ਦੀ ਅੰਤਰਰਾਸ਼ਟਰੀ ਪੱਧਰ 'ਤੇ ਆਲੋਚਨਾ ਹੋਈ ਸੀ। ਮੈਜਿਸਟ੍ਰੇਟ ਐਲੀਸਨ ਹਾਕਿੰਸ ਨੇ ਕਿਹਾ ਕਿ ਤੁਸੀਂ ਬੱਚੇ ਵਾਂਗ ਕੰਮ ਕੀਤਾ ਹੈ, ਜਿਸ ਕਾਰਨ ਪੂਰਾ ਸ਼ਹਿਰ ਮੁਸੀਬਤ ਵਿੱਚ ਹੈ। ਕੋਕੋ ਅੱਠ ਮਹੀਨਿਆਂ ਬਾਅਦ ਪੈਰੋਲ ਲਈ ਯੋਗ ਹੋ ਜਾਵੇਗੀ ਪਰ ਉਸਦੇ ਵਕੀਲ ਸਜ਼ਾ ਨੂੰ ਚੁਣੌਤੀ ਦੇਣ ਦੀ ਯੋਜਨਾ ਬਣਾ ਰਹੇ ਹਨ। ਉਨ੍ਹਾਂ ਸਜ਼ਾ ਨੂੰ ਬੇਹੱਦ ਸਖ਼ਤ ਅਤੇ ਬੇਬੁਨਿਆਦ ਕਰਾਰ ਦਿੱਤਾ।
ਪੜ੍ਹੋ ਇਹ ਅਹਿਮ ਖ਼ਬਰ-ਨਿਊਜ਼ੀਲੈਂਡ ਦੀ ਪੀ.ਐੱਮ. ਦਾ ਅਹਿਮ ਬਿਆਨ, ਕਿਹਾ-ਚੀਨ ਦਾ ਰਵੱਈਆ ਪਹਿਲਾਂ ਨਾਲੋਂ ਜ਼ਿਆਦਾ ਹਮਲਾਵਰ
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਅਮਰੀਕਾ ਦੇ ਚੋਟੀ ਦੇ ਅੱਤਵਾਦ ਰੋਕੂ ਅਧਿਕਾਰੀ ਟਿਮੋਥੀ ਬੇਟਸ ਅਗਲੇ ਹਫ਼ਤੇ ਕਰਨਗੇ ਭਾਰਤ ਦਾ ਦੌਰਾ
NEXT STORY