ਨਿਊਯਾਰਕ (ਰਾਜ ਗੋਗਨਾ)- ਅਮਰੀਕਾ ਦੇ ਸੂਬੇ ਲੁਈਸਿਆਨਾ ਵਿਖੇ ਬੀਤੇ ਦਿਨ ਇੱਕ 54 ਸਾਲਾ ਸ਼ੱਕੀ ਵਿਅਕਤੀ ਨੂੰ ਪੁਲਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਜਦੋਂ ਲਾਪਲੇਸ, ਲੁਈਸਿਆਨਾ ਸੂਬੇ ਵਿੱਚ ਸੇਂਟ ਜੌਨ ਬੈਪਟਿਸਟ ਪੈਰਿਸ਼ ਸ਼ੈਰਿਫ ਦੇ ਦਫਤਰ ਦੇ ਅਧਿਕਾਰੀਆਂ ਨੇ ਨਿਊ ਓਰਲੀਨਜ਼ ਸੂਬੇ ਤੋਂ ਲਗਭਗ 30 ਮੀਲ ਪੱਛਮ ਵਿੱਚ ਸਥਿੱਤ ਉਸ ਵਿਅਕਤੀ ਦੇ ਘਰ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਨੂੰ ਲਗਭਗ 77 ਕਿਲੋ ਕੋਕੀਨ ਮਿਲੀ, ਜਿਸਦੀ ਕੀਮਤ ਕਰੀਬ 2 ਮਿਲੀਅਨ ਡਾਲਰ ਹੈ।
ਪੁਲਸ ਨੇ ਗ੍ਰਿਫ਼ਤਾਰ ਵਿਅਕਤੀ ਦਾ ਨਾਂ ਗੁਪਤ ਰੱਖਿਆ ਹੈ। ਉਸ ਵਿਅਕਤੀ 'ਤੇ ਕੋਕੀਨ ਰੱਖਣ ਅਤੇ ਵੇਚਣ ਦੇ ਇਰਾਦੇ ਦੇ ਦੋਸ਼ ਲੱਗੇ ਹਨ ਅਤੇ ਹੁਣ ਉਸਨੂੰ 750,000 ਡਾਲਰ ਦੇ ਬਾਂਡ ਦੇ ਬਦਲੇ ਹਿਰਾਸਤ ਵਿੱਚ ਰੱਖਿਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ।
ਨਿਊਯਾਰਕ ਸਿਟੀ ਦੇ ਸਾਬਕਾ ਪੁਲਸ ਕਮਿਸ਼ਨਰ ਹਾਵਰਡ ਸਫੀਰ ਦੀ ਮੌਤ
NEXT STORY