ਟੋਰਾਂਟੋ— ਟੋਰਾਂਟੋ 'ਚ ਸਿਆਲਾਂ ਦੀ ਪਹਿਲੀ ਬਰਫਬਾਰੀ ਤੋਂ ਬਾਅਦ ਤਾਪਮਾਨ 'ਚ ਬੁੱਧਵਾਰ ਦੀ ਸਵੇਰ ਨੂੰ ਭਾਰੀ ਗਿਰਾਵਟ ਦੇਖਣ ਨੂੰ ਮਿਲੀ 'ਤੇ ਜਿਸ ਦੇ ਕਾਰਨ ਨਾਥਨ ਫਿਲਿਪਸ ਸਕਵਾਇਰ ਦੇ ਛੁੱਟੀ ਵਾਲੇ ਬਜ਼ਾਰ ਨੂੰ ਬੰਦ ਕਰਨਾ ਪੈ ਗਿਆ।
ਟੋਰਾਂਟੋ ਸ਼ਹਿਰ 'ਚ ਇਸ ਵੇਲੇ ਗਹਿਰੀ ਠੰਡ 'ਚ ਹੈ ਤੇ ਬੁੱਧਵਾਰ ਦੀ ਸਵੇਰੇ ਤਾਪਨਾਮ ਮਨਫੀ 20 ਡਿਗਰੀ ਰਿਕਾਰਡ ਕੀਤਾ ਗਿਆ। ਇਸ ਤਾਪਮਾਨ ਕਾਰਨ ਸ਼ਹਿਰ ਦੇ ਮੈਡੀਕਲ ਅਫਸਰ ਨੂੰ ਜ਼ਿਆਦਾ ਠੰਡੇ ਮੌਸਮ ਸਬੰਧੀ ਚਿਤਾਵਨੀ ਜਾਰੀ ਕਰਨ ਲਈ ਕਿਹਾ ਗਿਆ ਹੈ। ਸ਼ਹਿਰ ਲੋਕਾਂ ਨੂੰ ਘਰਾਂ ਤੋਂ ਬਾਹਰ ਨਿਕਲਦੇ ਸਮੇਂ ਅਹਿਤਿਆਤ ਵਰਕਣ ਲਈ ਕਿਹਾ ਗਿਆ ਹੈ ਤੇ ਲੋਕਾਂ ਨੂੰ ਗਰਮ ਚੀਜ਼ਾਂ ਖਾਣ ਤੇ ਠੰਡ ਤੋਂ ਬਚਣ ਲਈ ਗਰਮ ਕੱਪੜਿਆਂ ਦੀ ਵਰਤੋਂ ਕਰਨ ਲਈ ਕਿਹਾ ਹੈ। ਜਾਣਕਾਰੀ ਮੁਤਾਬਕ ਛੁੱਟੀ ਵਾਲੇ ਇਸ ਮੇਲੇ, ਜੋ ਕਿ 23 ਦਸੰਬਰ ਤੱਕ ਚੱਲਣ ਵਾਲਾ ਹੈ, ਦੇ ਵੀਰਵਾਰ ਸ਼ਾਮ 4 ਵਜੇ ਤੱਕ ਦੁਬਾਰਾ ਖੋਲ੍ਹੇ ਜਾਣ ਦੀ ਉਮੀਦ ਹੈ।
ਆਈ.ਐੱਸ. ਦਾ ਅਗਲਾ ਟਿਕਾਣਾ ਪਾਕਿ ਤੇ ਅਫਗਾਨ
NEXT STORY