ਟੋਰਾਂਟੋ- ਕੈਨੇਡਾ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਵਧਣ ਦੇ ਨਾਲ-ਨਾਲ ਪਾਬੰਦੀਆਂ ਨੂੰ ਵੀ ਸਖ਼ਤ ਕੀਤਾ ਗਿਆ ਹੈ। ਇਸ ਦੌਰਾਨ ਟੋਰਾਂਟੋ ਵਿਚ ਹਿਦਾਇਤਾਂ ਬਹੁਤ ਸਖ਼ਤ ਕੀਤੀਆਂ ਗਈਆਂ ਹਨ ਅਤੇ ਇੱਥੇ ਕਈ ਵਪਾਰਕ ਅਦਾਰੇ ਬੰਦ ਕੀਤੇ ਗਏ ਹਨ ਪਰ ਇਸ ਦੌਰਾਨ ਟੋਰਾਂਟੋ ਵਿਚ ਇਕ ਬਾਰ ਮਾਲਕਾਂ ਵਲੋਂ ਹਿਦਾਇਤਾਂ ਦੀ ਉਲੰਘਣਾ ਕਰਨ ਕਰਕੇ ਉਨ੍ਹਾਂ ਨੂੰ ਸੰਮਣ ਜਾਰੀ ਹੋਏ ਹਨ।
ਟੋਰਾਂਟੋ ਪੁਲਸ ਨੇ ਐਤਵਾਰ ਅੱਧੀ ਰਾਤ ਨੂੰ ਕੁਈਨਜ਼ ਐਂਡ ਪੋਰਟਲੈਂਡ ਸਟਰੀਟ ਏਰੀਏ ਵਿਚ ਕਾਰਵਾਈ ਕੀਤੀ। ਅਧਿਕਾਰੀਆਂ ਨੂੰ ਬਾਰ ਦੇ ਅੰਦਰੋਂ ਲੋਕਾਂ ਦੇ ਹੋਣ ਦੀ ਆਵਾਜ਼ ਸੁਣਾਈ ਦਿੱਤੀ ਹਾਲਾਂਕਿ ਬਾਰ ਬਾਹਰੋਂ ਬੰਦ ਕੀਤਾ ਗਿਆ ਸੀ ਤਾਂ ਕਿ ਪੁਲਸ ਨੂੰ ਸ਼ੱਕ ਨਾ ਹੋਵੇ। ਖਿੜਕੀਆਂ ਵੀ ਬੰਦ ਕੀਤੀਆਂ ਗਈਆਂ ਸਨ ਪਰ ਅੰਦਰੋਂ ਸੰਗੀਤ ਦੀਆਂ ਆਵਾਜ਼ਾਂ ਆ ਰਹੀਆਂ ਸਨ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਅੰਦਰੋਂ ਬੋਤਲਾਂ ਦੇ ਖੜਕਣ ਦੀਆਂ ਆਵਾਜ਼ਾਂ ਵੀ ਆ ਰਹੀਆਂ ਸਨ ਪਰ ਪੁਲਸ ਵਾਲਿਆਂ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਤੇ ਕਾਫੀ ਸਮੇਂ ਬਾਅਦ ਪੁਲਸ ਅੰਦਰ ਗਈ।
ਪੁਲਸ ਜਦ ਅੰਦਰ ਗਈ ਤਾਂ ਕਾਫੀ ਲੋਕ ਅੰਦਰ ਬੈਠੇ ਸਨ ਤੇ ਕਿਸੇ ਨੇ ਵੀ ਮਾਸਕ ਨਹੀਂ ਲਾਇਆ ਸੀ। ਪੁਲਸ ਵਾਲਿਆਂ ਨੇ ਕਿਹਾ ਕਿ ਇਸ ਤਰ੍ਹਾਂ ਕਰਕੇ ਲੋਕ ਆਪਣੇ ਪਰਿਵਾਰ ਲਈ ਬੀਮਾਰੀਆਂ ਇਕੱਠੀਆਂ ਕਰ ਰਹੇ ਹਨ। ਪੁਲਸ ਨੇ ਇਸ ਬਾਰ ਦੇ ਦੋ ਮਾਲਕਾਂ ਨੂੰ ਸੰਮਣ ਭੇਜੇ ਹਨ। ਪੁਲਸ ਨੇ ਇਸ ਬਾਰ ਦਾ ਨਾਂ ਸਾਂਝਾ ਨਹੀਂ ਕੀਤਾ ਕਿਉਂਕਿ ਇਹ ਅਪਰਾਧਕ ਦੋਸ਼ ਨਹੀਂ ਹੈ।
ਦੱਸਿਆ ਜਾ ਰਿਹਾ ਹੈ ਕਿ ਬਾਰ ਮਾਲਕਾਂ ਨੂੰ ਇਕ ਲੱਖ ਡਾਲਰ ਤਕ ਦਾ ਜੁਰਮਾਨਾ ਲੱਗ ਸਕਦਾ ਹੈ ਕਿਉਂਕਿ ਉਨ੍ਹਾਂ ਨੇ ਰੀਓਪਨਿੰਗ ਓਂਟਾਰੀਓ ਐਕਟ ਦਾ ਉਲੰਘਣ ਕੀਤਾ ਹੈ। ਕੋਰੋਨਾ ਪਾਬੰਦੀਆਂ ਕਾਰਨ ਸਰਕਾਰ ਨੇ 10 ਅਕਤੂਬਰ ਤੋਂ ਬਾਰ ਐਕਟਿਵਿਟੀ ਅਤੇ ਇਨਡੋਰ ਖਾਣ-ਪੀਣ ਦੀ ਰੋਕ ਲਾਈ ਹੋਈ ਹੈ ਪਰ ਫਿਰ ਵੀ ਲੋਕ ਪਾਬੰਦੀਆਂ ਦਾ ਉਲੰਘਣ ਕਰ ਰਹੇ ਹਨ।
ਭਾਰਤੀ-ਅਮਰੀਕੀ MP ਰੋਅ ਖੰਨਾ ਨੇ ਕਿਸਾਨਾਂ ਦੇ ਮੁੱਦੇ ਦਾ ਸ਼ਾਂਤੀਪੂਰਨ ਹੱਲ ਕੱਢਣ ਦੀ ਕੀਤੀ ਮੰਗ
NEXT STORY