ਟੋਰਾਂਟੋ- ਓਂਟਾਰੀਓ ਸੂਬੇ ਨੂੰ ਦਸੰਬਰ ਦੇ ਅਖੀਰ ਤੱਕ ਕੋਰੋਨਾ ਵੈਕਸੀਨ ਦੀਆਂ 53,000 ਖੁਰਾਕਾਂ ਮਿਲਣ ਦੀ ਆਸ ਹੈ। ਮੋਡੇਰਨਾ ਵਲੋਂ ਤਿਆਰ ਕੋਰੋਨਾ ਵੈਕਸੀਨ ਮਿਲਣ ਨਾਲ ਓਂਟਾਰੀਓ ਵਿਚ ਟੀਕਾਕਰਣ ਵਿਚ ਤੇਜ਼ੀ ਆਵੇਗੀ।
ਇੱਥੇ ਕੋਰੋਨਾ ਦੇ ਮਾਮਲੇ ਵੱਧਦੇ ਹੀ ਜਾ ਰਹੇ ਹਨ, ਜਿਸ ਕਾਰਨ ਸਿਹਤ ਅਧਿਕਾਰੀ ਬਹੁਤ ਚਿੰਤਤ ਹਨ ਤੇ ਕੋਸ਼ਿਸ਼ ਵਿਚ ਹਨ ਕਿ ਕੋਰੋਨਾ ਵੈਕਸੀਨ ਮਿਲ ਸਕੇ ਤੇ ਵਧੇਰੇ ਜ਼ਰੂਰਤ ਵਾਲੇ ਲੋਕਾਂ ਨੂੰ ਲਗਾਈ ਜਾ ਸਕੇ। ਸਿਹਤ ਮੰਤਰਾਲਾ ਦੇ ਬੁਲਾਰੇ ਨੇ ਕਿਹਾ ਕਿ ਅਗਲੇ ਹਫਤੇ ਤੱਕ ਉਨ੍ਹਾਂ ਕੋਲ ਟੀਕੇ ਦੀਆਂ ਵੱਧ ਖੁਰਾਕਾਂ ਹੋਣਗੀਆਂ। ਉਨ੍ਹਾਂ ਕਿਹਾ ਕਿ ਲਾਂਗ ਟਰਮ ਕੇਅਰ ਹੋਮਜ਼ ਵਿਚ ਕੋਰੋਨਾ ਕਾਰਨ ਵਧੇਰੇ ਮੌਤਾਂ ਹੋ ਰਹੀਆਂ ਹਨ ਤੇ ਆਸ ਹੈ ਕਿ ਇਨ੍ਹਾਂ ਲੋਕਾਂ ਨੂੰ ਜਨਵਰੀ ਦੇ ਪਹਿਲੇ ਹਫਤੇ ਹੀ ਕੋਰੋਨਾ ਤੋਂ ਬਚਾਅ ਲਈ ਵੈਕਸੀਨ ਲੱਗ ਸਕੇ।
ਸੂਬੇ ਦੇ ਮੁੱਖ ਮੰਤਰੀ ਫੋਰਡ ਨੇ ਕਿਹਾ ਕਿ ਇਨ੍ਹਾਂ ਤੋਂ ਬਾਅਦ ਮੂਲ ਨਿਵਾਸੀਆਂ ਨੂੰ ਤੇ ਰਿਟਾਇਰਡ ਹੋਮਜ਼ ਵਿਚ ਰਹਿਣ ਵਾਲੇ ਲੋਕਾਂ ਨੂੰ ਕੋਰੋਨਾ ਦੀ ਵੈਕਸੀਨ ਲਗਾਇਆ ਜਾਵੇਗਾ।
ਆਸਟ੍ਰੇਲੀਆ : ਅੱਤਵਾਦੀ ਬੇਨਬ੍ਰਿਕਾ ਸਜ਼ਾ ਖ਼ਤਮ ਹੋਣ ਦੇ ਬਾਵਜੂਦ ਰਹੇਗਾ ਜੇਲ 'ਚ
NEXT STORY