ਵਾਸ਼ਿੰਗਟਨ (ਬਿਊਰੋ): ਅਮਰੀਕਾ ਵਿਚ ਕੋਰੋਨਾ ਵਾਇਰਸ ਤੋਂ ਬਚਾਅ ਲਈ ਟੀਕਾਕਰਨ ਮੁਹਿੰਮ ਸ਼ੁਰੂ ਹੋ ਚੁੱਕੀ ਹੈ। ਵ੍ਹਾਈਟ ਹਾਊਸ ਨੇ ਵੀਰਵਾਰ ਨੂੰ ਘੋਸ਼ਣਾ ਕੀਤੀ ਕਿ ਉਸ ਨੇ ਦੇਸ਼ ਭਰ ਵਿਚ ਘੱਟ ਆਮਦਨ, ਘੱਟ ਗਿਣਤੀ ਅਤੇ ਪੇਂਡੂ ਖੇਤਰਾਂ ਵਿਚ ਕੋਰੋਨਾ ਟੀਕਾਕਰਨ ਦੀ ਦਰ ਵਧਾਉਣ ਲਈ 10 ਅਰਬ ਅਮਰੀਕੀ ਡਾਲਰ ਹੋਰ ਖਰਚਣ ਦਾ ਐਲਾਨ ਕੀਤਾ ਹੈ।
ਇਸ ਮਹੀਨੇ ਐਲਾਨੇ 1.9 ਖਰਬ ਦੇ ਕੋਰੋਨਾ ਵਾਇਰਸ ਰਾਹਤ ਪੈਕੇਜ ਵਿਚ ਕਮਿਊਨਿਟੀ ਸਿਹਤ ਕੇਂਦਰਾਂ ਲਈ 6 ਅਰਬ ਦਾ ਹੋਰ ਵਾਧਾ ਕੀਤਾ ਗਿਆ ਹੈ ਤਾਂ ਜੋ ਕੋਰੋਨਾ ਵਾਇਰਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਲੋਕਾਂ ਤੱਕ ਕੋਵਿਡ-19 ਟੀਕਾਕਰਨ ਟੈਸਟ ਤੇ ਹੋਰ ਸਿਹਤ ਸਹੂਲਤਾਂ ਪਹੁੰਚਾਈਆਂ ਜਾ ਸਕਣ। ਰਾਸ਼ਟਰਪਤੀ ਜੋਅ ਬਾਈਡੇਨ ਪ੍ਰਸ਼ਾਸਨ ਜਿਸ ਵੱਲੋਂ ਅਪ੍ਰੈਲ ਮਹੀਨੇ ਦੇਸ਼ ਭਰ ਦੇ ਲੱਗਭਗ 1400 ਕੇਂਦਰਾਂ ਨੂੰ ਪੈਸੇ ਵੰਡੇ ਜਾਣਗੇ, ਦਾ ਕਹਿਣਾ ਹੈ ਕਿ ਸਿਹਤ ਕੇਂਦਰ ਵੀ ਸਿਹਤ ਢਾਂਚੇ 'ਤੇ ਮੋਬਾਇਲ ਯੂਨਿਟਾਂ ਵਿਚ ਬਦਲਾਅ ਤੇ ਸੁਧਾਰ ਲਈ ਫੰਡਾਂ ਦੀ ਵਰਤੋਂ ਕਰ ਸਕਦੇ ਹਨ।
ਪੜ੍ਹੋ ਇਹ ਅਹਿਮ ਖਬਰ- 2024 'ਚ ਦੁਬਾਰਾ ਲੜਾਂਗਾ ਰਾਸ਼ਟਰਪਤੀ ਚੋਣਾਂ : ਬਾਈਡੇਨ
ਪ੍ਰਸ਼ਾਸਨ ਦਾ ਕਹਿਣਾ ਹੈ ਕਿ ਟੀਕਾਕਰਨ ਵਿਚ ਵਿਸ਼ਵਾਸ ਵਧਾਉਣ ਲਈ 3 ਅਰਬ ਅਮਰੀਕੀ ਡਾਲਰ ਹੋਰ ਦਿੱਤੇ ਜਾ ਰਹੇ ਹਨ। 64 ਅਧਿਕਾਰ ਖੇਤਰਾਂ ਨੂੰ ਪੈਸੇ ਭੇਜੇ ਜਾਣਗੇ, ਜੋ ਪੇਂਡੂ ਖੇਤਰਾਂ, ਵੱਖ-ਵੱਖ ਸੰਸਥਾਵਾਂ ਤੇ ਗਰੀਬ ਭਾਈਚਾਰਿਆਂ ਵੱਲੋਂ ਘਰ-ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕਰਨ ਤੇ ਟੀਕਾਕਰਨ ਲਈ ਉਤਸ਼ਾਹਿਤ ਕਰਨ ਲਈ ਵਰਤੇ ਜਾ ਸਕਦੇ ਹਨ। ਜਿਹੜੇ ਡਾਇਲਸਿਸ ਕਰਵਾਉਣ ਜਾਂਦੇ ਹਨ ਉਹਨਾਂ ਨੂੰ ਵੀ ਕੋਵਿਡ-19 ਟੀਕਾਕਰਨ ਲਈ ਫੰਡ ਦਿੱਤੇ ਜਾਣਗੇ। ਕੋਵਿਡ-19 ਤੋਂ ਬਚਾਅ ਅਤੇ ਕਾਬੂ ਪਾਉਣ ਲਈ ਵੀ ਫੰਡ ਦਿੱਤੇ ਗਏ ਹਨ। ਜੌਨਸ ਹਾਪਕਿਨਜ਼ ਯੂਨੀਵਰਸਿਟੀ ਵੱਲੋਂ ਜਾਰੀ ਕੀਤੇ ਅੰਕੜਿਆਂ ਮੁਤਾਬਕ ਅਮਰੀਕਾ ਵਿਚ ਮਹਾਮਾਰੀ ਨਾਲ 545,000 ਤੋਂ ਵੱਧ ਲੋਕਾਂ ਦੀ ਜਾਨ ਜਾ ਚੁੱਕੀ ਹੈ।
ਨੋਟ-ਕੋਰੋਨਾ ਟੀਕਕਾਰਨ 'ਚ ਵਾਧੇ ਲਈ 10 ਅਰਬ ਡਾਲਰ ਹੋਰ ਦੇਵੇਗਾ ਵ੍ਹਾਈਟ ਹਾਊਸ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਇਕ ਰਿਪੋਰਟ, ਚਾਰ ਸਿਧਾਂਤ : ਵਿਗਿਆਨੀਆਂ ਨੇ ਵਾਇਰਸ ਦੇ ਪੈਦਾ ਹੋਣ ਬਾਰੇ ਕੀਤਾ ਮੰਥਨ
NEXT STORY