ਲੰਡਨ- ਯੂਰਪ ਵਿਚ ਕੋਰੋਨਾ ਵਾਇਰਸ ਕਾਰਣ ਮਰਨ ਵਾਲਿਆਂ ਵਿਚ ਦੀ ਗਿਣਤੀ ਡੇਢ ਲੱਖ ਦੇ ਨੇੜੇ ਪਹੁੰਚ ਗਈ ਹੈ। ਮੀਡੀਆ ਰਿਪੋਰਟ ਮੁਤਾਬਕ ਕੋਰੋਨਾ ਵਾਇਰਸ ਕਾਰਣ ਦੁਨੀਆ ਭਰ ਵਿਚ ਮਰਨ ਵਾਲਿਆਂ ਦੀ ਗਿਣਤੀ 2.35 ਲੱਖ ਤੋਂ ਵਧ ਗਈ ਹੈ, ਇਹਨਾਂ ਵਿਚੋਂ ਦੋ-ਤਿਹਾਈ ਗਿਣਤੀ ਯੂਰਪ ਦੀ ਹੈ, ਜੋ ਕਿ ਬੁਰੀ ਤਰ੍ਹਾਂ ਪ੍ਰਭਾਵਿਤ ਹੈ।
ਜਾਨ ਹਾਪਕਿਨਸ ਯੂਨੀਵਰਸਿਟੀ ਦੇ ਸੈਂਟਰ ਫਾਰ ਸਿਸਟਮ ਸਾਈਂਸ ਐਂਡ ਇੰਜੀਨੀਅਰਿੰਗ ਵਲੋਂ ਇਕੱਠੇ ਕੀਤੇ ਅੰਕੜਿਆਂ ਤੋਂ ਪਤਾ ਲੱਗਿਆ ਹੈ ਕਿ ਸ਼ੁੱਕਰਵਾਰ ਰਾਤ 12 ਵਜੇ ਤੱਕ ਕੁੱਲ 2,35,290 ਲੋਕਾਂ ਦੀ ਇਸ ਬੀਮਾਰੀ ਕਾਰਣ ਮੌਤ ਹੋ ਚੁੱਕੀ ਹੈ, ਜਦਕਿ ਕੋਰੋਨਾ ਵਾਇਰਸ ਦੇ ਦੁਨੀਆ ਭਰ ਵਿਚ ਕੁੱਲ 32,76,373 ਮਾਮਲੇ ਹੋ ਚੁੱਕੇ ਹਨ, ਜਿਹਨਾਂ ਵਿਚ 10,39,588 ਲੋਕ ਇਨਫੈਕਸ਼ਨ ਮੁਕਤ ਹੋ ਚੁੱਕੇ ਹਨ।
ਅੰਕੜਿਆਂ ਮੁਤਾਬਕ ਦੁਨੀਆ ਵਿਚ ਅਮਰੀਕਾ ਹੁਣ ਤੱਕ ਕੋਰੋਨਾ ਵਾਇਰਸ ਨਾਲ ਸਭ ਤੋਂ ਵਧੇਰੇ ਪ੍ਰਭਾਵਿਤ ਹੈ, ਜਿਥੇ ਕੋਵਿਡ-19 ਕਾਰਨ ਮ੍ਰਿਤਕਾਂ ਦੀ ਗਿਣਤੀ 63 ਹਜ਼ਾਰ ਪਾਰ ਕਰ ਗਈ ਹੈ ਤੇ ਪੀੜਤਾਂ ਦੀ ਗਿਣਤੀ ਵੀ 10 ਲੱਖ ਤੋਂ ਵਧੇਰੇ ਹੈ। ਇਹਨਾਂ ਵਿਚੋਂ 1.5 ਲੱਖ ਤੋਂ ਵਧੇਰੇ ਲੋਕ ਰੋਗ ਮੁਕਤ ਹੋ ਚੁੱਕੇ ਹਨ। ਅਮਰੀਕਾ ਤੋਂ ਬਾਅਦ ਸਪੇਨ ਵਿਚ ਕੋਰੋਨਾ ਵਾਇਰਸ ਦੇ ਸਭ ਤੋਂ ਵਧੇਰੇ 2.13 ਲੱਖ ਮਾਮਲੇ ਹਨ ਤੇ 24 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ ਹੋਈ ਹੈ। ਇਟਲੀ ਵਿਚ ਵਾਇਰਸ ਦੇ 2.05 ਲੱਖ ਮਾਮਲੇ ਮਾਮਲੇ ਹਨ ਤੇ 27,967 ਲੋਕਾਂ ਦੀ ਮੌਤ ਹੋਈ ਹੈ।
UAE ਦੀ ਰਾਜਕੁਮਾਰੀ ਨੇ 'ਗਾਂ' 'ਤੇ ਦਿੱਤਾ ਵਿਵਾਦਮਈ ਬਿਆਨ, ਹੋਈ ਟਰੋਲ
NEXT STORY