ਫਰਿਜ਼ਨੋ (ਕੈਲੀਫੋਰਨੀਆ) ( ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕਾ ਦੀ ਸੁਰੱਖਿਆ ਸੰਸਥਾ ਪੈਂਟਾਗਨ ਦੁਆਰਾ ਦੇਸ਼ ਦੀ ਐਕਟਿਵ ਡਿਊਟੀ ਫੋਰਸ ਲਈ ਕੋਰੋਨਾ ਵੈਕਸੀਨ ਲਗਵਾਉਣ ਬਾਰੇ ਐਲਾਨ ਕੀਤਾ ਜਾਵੇਗਾ। ਬੁੱਧਵਾਰ ਨੂੰ ਜਾਰੀ ਇਕ ਰਿਪੋਰਟ ਅਨੁਸਾਰ ਡਿਫੈਂਸ ਸੈਕਟਰੀ ਲੋਇਡ ਅਸਟਿਨ ਦੁਆਰਾ ਸ਼ੁੱਕਰਵਾਰ ਨੂੰ ਇਸ ਸਬੰਧੀ ਐਲਾਨ ਕਰਨ ਦੀ ਉਮੀਦ ਹੈ ਕਿ ਕਿ ਸਾਰੀਆਂ 1.3 ਮਿਲੀਅਨ ਐਕਟਿਵ ਡਿਊਟੀ ਅਮਰੀਕੀ ਫੌਜਾਂ ਨੂੰ ਕੋਵਿਡ-19 ਟੀਕਾ ਪ੍ਰਾਪਤ ਕਰਨ ਦੀ ਜ਼ਰੂਰਤ ਹੈ।
ਇਹ ਖ਼ਬਰ ਪੜ੍ਹੋ-ਵਿਰਾਟ ਇਕ ਵਾਰ ਫਿਰ ਹੋਏ ਐਂਡਰਸਨ ਦਾ ਸ਼ਿਕਾਰ, ਬਣਾਇਆ ਇਹ ਰਿਕਾਰਡ
ਪੈਂਟਾਗਨ ਦੁਆਰਾ ਇਹ ਫੈਸਲਾ- ਰਾਸ਼ਟਰਪਤੀ ਜੋਅ ਬਾਈਡੇਨ ਦੁਆਰਾ ਕੇਂਦਰੀ ਕਰਮਚਾਰੀਆਂ ਨੂੰ ਵਾਇਰਸ ਦੇ ਵਿਰੁੱਧ ਟੀਕਾ ਲਗਵਾਉਣ ਜਾਂ ਨਿਯਮਤ ਜਾਂਚ 'ਚ ਸ਼ਾਮਲ ਹੋਣ ਦੇ ਆਦੇਸ਼ ਤੋਂ ਬਾਅਦ ਲਿਆ ਗਿਆ ਹੈ। ਪੈਂਟਾਗਨ, ਕਰਮਚਾਰੀਆਂ ਲਈ ਕੋਰੋਨਾ ਵਾਇਰਸ ਟੀਕੇ ਲਾਜ਼ਮੀ ਕਰਨ ਲਈ ਵੈਟਰਨਜ਼ ਮਾਮਲਿਆਂ ਦੇ ਵਿਭਾਗ ਨਾਲ ਜੁੜੇਗਾ ਕਿਉਂਕਿ ਡੈਲਟਾ ਵੈਰੀਐਂਟ ਦੇ ਕਾਰਨ ਦੇਸ਼ ਭਰ 'ਚ ਕੇਸਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਵਿਭਾਗ ਦੇ ਇਸ ਫੈਸਲੇ ਨਾਲ ਸਾਰੇ 1.3 ਮਿਲੀਅਨ ਐਕਟਿਵ ਡਿਊਟੀ ਵਾਲੇ ਮੈਬਰਾਂ ਨੂੰ ਟੀਕਾ ਲਗਵਾਉਣ ਜਾਂ ਹਫਤਾਵਾਰੀ ਟੈਸਟ ਕਰਵਾਉਣ ਦੀ ਜ਼ਰੂਰਤ ਹੋਵੇਗੀ। ਪੈਂਟਾਗਨ ਦੇ ਅਨੁਸਾਰ, 1 ਮਿਲੀਅਨ ਤੋਂ ਵੱਧ ਸਰਵਿਸ ਮੈਂਬਰਾਂ ਨੂੰ ਪੂਰੀ ਤਰ੍ਹਾਂ ਕੋਰੋਨਾ ਟੀਕਾ ਲਗਾਇਆ ਗਿਆ ਹੈ ਤੇ 233,000 ਨੇ ਘੱਟੋ ਘੱਟ ਇਕ ਸ਼ਾਟ ਪ੍ਰਾਪਤ ਕੀਤਾ ਹੈ। ਨੈਸ਼ਨਲ ਗਾਰਡ ਦੇ ਮੈਂਬਰਾਂ ਆਦਿ ਦੀ ਬਜਾਏ ਜਿਨ੍ਹਾਂ ਨੂੰ ਟੀਕਾ ਲਗਾਇਆ ਗਿਆ ਹੈ ।
ਇਹ ਖ਼ਬਰ ਪੜ੍ਹੋ- Tokyo Olympics : ਸ਼ੁੱਕਰਵਾਰ ਦਾ ਸ਼ਡਿਊਲ ਆਇਆ ਸਾਹਮਣੇ, ਭਾਰਤੀ ਮਹਿਲਾ ਹਾਕੀ ਟੀਮ ਦਾ ਮੈਚ ਇੰਨੇ ਵਜੇ
ਉਨ੍ਹਾਂ ਵਿੱਚੋਂ ਜ਼ਿਆਦਾਤਰ ਐਕਟਿਵ-ਡਿਊਟੀ ਸੈਨਿਕ ਹਨ। ਕੁੱਲ ਮਿਲਾ ਕੇ, ਲਗਭਗ 2 ਮਿਲੀਅਨ ਐਕਟਿਵ-ਡਿਊਟੀ, ਗਾਰਡ ਅਤੇ ਰਿਜ਼ਰਵ ਫੌਜਾਂ ਹਨ। ਇਸਦੇ ਇਲਾਵਾ ਅੰਕੜਿਆਂ ਅਨੁਸਾਰ ਇਸ ਹਫਤੇ ਤੱਕ, ਅਮਰੀਕੀ ਫੌਜ ਦੇ ਮੈਂਬਰਾਂ ਵਿੱਚ ਕੋਵਿਡ-19 ਦੇ 208,600 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਉਨ੍ਹਾਂ ਵਿੱਚੋਂ, 1,800 ਤੋਂ ਵੱਧ ਮੈਂਬਰ ਹਸਪਤਾਲ ਵਿੱਚ ਦਾਖਲ ਹਨ ਅਤੇ 28 ਦੀ ਮੌਤ ਹੋ ਗਈ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਆਸਟ੍ਰੇਲੀਆ : ਸਿੱਖ ਬੱਚਿਆਂ ਦੇ 'ਕਿਰਪਾਨ' ਪਹਿਨਣ 'ਤੇ ਪਾਬੰਦੀ ਮਾਮਲਾ ਜਲਦ ਹੋ ਸਕਦਾ ਹੈ ਹੱਲ
NEXT STORY