ਸਿਡਨੀ (ਚਾਂਦਪੁਰੀ): ਸਿਡਨੀ ਦੇ ਇੱਕ ਸਕੂਲ ਵਿੱਚ 6 ਮਈ ਨੂੰ ਹੋਈ ਘਟਨਾ ਤੋਂ ਬਾਅਦ ਨਿਊ ਸਾਊਥ ਵੇਲਜ਼ ਦੀ ਸਰਕਾਰ ਵੱਲੋਂ ਸਕੂਲੀ ਬੱਚਿਆਂ ਦੇ ਕਿਰਪਾਨ ਪਹਿਨਣ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਇਸ ਫ਼ੈਸਲੇ ਦੇ ਵਿਰੋਧ ਵਿੱਚ ਸਿੱਖ ਭਾਈਚਾਰੇ ਦੇ ਲੋਕਾਂ ਵਿੱਚ ਕਾਫ਼ੀ ਰੋਸ ਸੀ ਅਤੇ ਇਸ ਨੂੰ ਹੱਲ ਕਰਵਾਉਣ ਲਈ ਸਿੱਖ ਭਾਈਚਾਰੇ ਦੀ ਨੁਮਾਇੰਦਗੀ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਕਰ ਰਹੀ ਸੀ। ਕਿਰਪਾਨ 'ਤੇ ਲੱਗੀ ਅਸਥਾਈ ਪਾਬੰਦੀ ਸਿੱਖ ਸੰਗਤ ਲਈ ਗੰਭੀਰ ਮੁੱਦਾ ਸੀ।
ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਦੀ ਮਿਹਨਤ ਅਤੇ ਲੰਮੇ ਸਮੇਂ ਤੋਂ ਚੱਲ ਰਹੀ ਪੈਰਵਾਈ ਹੁਣ ਰੰਗ ਲਿਆਉਂਦੀ ਨਜ਼ਰ ਆ ਰਹੀ ਹੈ। ਸਰਕਾਰ ਅਤੇ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਵਿੱਚ ਲੰਮੇ ਸਮੇਂ ਤੋਂ ਗੱਲ-ਬਾਤ ਚੱਲ ਰਹੀ ਸੀ ਅਤੇ ਹੁਣ ਦੋਵਾਂ ਧਿਰਾਂ ਦੀ ਮਨਜ਼ੂਰੀ ਬਣ ਗਈ ਹੈ। ਸਿੱਖਿਆ ਵਿਭਾਗ ਅਤੇ ਐਨ ਐਸ ਡਬਲਊ ਗੁਰਦੁਆਰਾ ਵਰਕਿੰਗ ਗਰੁੱਪ ਦਰਮਿਆਨ ਲੰਬੀ ਸਲਾਹ ਮਸ਼ਵਰਾ ਪ੍ਰਕਿਰਿਆ ਤੋਂ ਬਾਅਦ ਡੀਓਈ ਨੇ ਅੱਜ ਸਕੂਲਾਂ ਵਿੱਚ ਕਿਰਪਾਨਾਂ ਬਾਰੇ ਨੀਤੀ ਨੂੰ ਅੰਤਿਮ ਰੂਪ ਦਿੱਤਾ।
ਪੜ੍ਹੋ ਇਹ ਅਹਿਮ ਖਬਰ - ਆਸਟ੍ਰੇਲੀਆ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਮੈਲਬੌਰਨ 6ਵੀਂ ਤਾਲਾਬੰਦੀ 'ਚ ਦਾਖਲ
ਇਹ ਨੀਤੀ ਸਿਰਫ ਐਨ ਐਸ ਡਬਲਊ ਸੂਬੇ ਦੇ ਸਕੂਲੀ ਵਿਦਿਆਰਥੀਆਂ 'ਤੇ ਹੀ ਲਾਗੂ ਹੋਵੇਗੀ। ਨੀਤੀ ਦੇ ਵੇਰਵੇ ਸਾਰੇ ਸਕੂਲਾਂ ਨੂੰ ਦਿੱਤੇ ਜਾਣਗੇ ਅਤੇ ਚੌਥੀ ਟਰਮ (4 ਅਕਤੂਬਰ 2021) ਦੇ ਸ਼ੁਰੂ ਤੋਂ ਹੀ ਲਾਗੂ ਹੋਣਗੇ। ਇਸ ਨੀਤੀ ਦੇ ਲਿਖਤੀ ਰੂਪ ਵਿਚ ਲਾਗੂ ਹੋਣ ਤੋਂ ਬਾਅਦ ਇਸ ਨੂੰ ਅਕਾਲ ਤਖਤ ਸਾਹਿਬ ਨੂੰ ਉਨ੍ਹਾਂ ਦੇ ਰਿਕਾਰਡਾਂ ਅਤੇ ਅਗਲੀ ਕਾਰਵਾਈ ਲਈ ਭੇਜਿਆ ਜਾਵੇਗਾ।
ਕਰਮਜੀਤ ਸਿੰਘ ਢਿੱਲੋਂ ਨੂੰ ਐਨ.ਆਰ.ਆਈ ਸਭਾ ਪੰਜਾਬ ਇਕਾਈ ਇਟਲੀ ਦਾ ਪੰਜਵੀਂ ਵਾਰ ਥਾਪਿਆ ਪ੍ਰਧਾਨ
NEXT STORY