ਨਾਟਿੰਘਮ- ਇੰਗਲੈਂਡ ਅਤੇ ਭਾਰਤ ਵਿਚਾਲੇ 5 ਮੈਚਾਂ ਦੀ ਟੈਸਟ ਸੀਰੀਜ਼ ਦਾ ਪਹਿਲਾ ਮੈਚ ਨਾਟਿੰਘਮ ਵਿਚ ਖੇਡਿਆ ਜਾ ਰਿਹਾ ਹੈ। ਭਾਰਤੀ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਇੰਗਲੈਂਡ ਦੀ ਪਹਿਲੀ ਪਾਰੀ ਨੂੰ 183 ਦੌੜਾਂ 'ਤੇ ਢੇਰ ਕਰ ਦਿੱਤਾ। ਜਿਸ ਤੋਂ ਬਾਅਦ ਭਾਰਤੀ ਸਲਾਮੀ ਬੱਲੇਬਾਜ਼ਾਂ ਨੇ 97 ਦੌੜਾਂ ਦੀ ਵਧੀਆ ਸ਼ੁਰੂਆਤ ਦਿੱਤੀ ਪਰ ਰੋਹਿਤ ਸ਼ਰਮਾ ਦੇ ਆਊਟ ਹੁੰਦੇ ਹੀ ਭਾਰਤੀ ਪਾਰੀ ਤਾਸ਼ ਦੇ ਪੱਤਿਆਂ ਦੀ ਤਰ੍ਹਾਂ ਖਿਲਰਦੀ ਨਜ਼ਰ ਆਈ। ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਨੇ ਪੁਜਾਰਾ ਅਤੇ ਕੋਹਲੀ ਨੂੰ ਆਊਟ ਕਰਕੇ ਟੀਮ ਨੂੰ ਵੱਡੀ ਸਫਲਤਾ ਦਿਵਾਈ। ਐਂਡਰਸਨ ਨੇ ਵਿਰਾਟ ਕੋਹਲੀ ਨੂੰ ਇਸ ਮੈਚ ਵਿਚ ਪਹਿਲੀ ਹੀ ਗੇਂਦ 'ਤੇ ਜ਼ੀਰੋ ਦੇ ਸਕੋਰ 'ਤੇ ਆਊਟ ਕਰ ਦਿੱਤਾ। ਇਸ ਦੇ ਨਾਲ ਹੀ ਵਿਰਾਟ ਕੋਹਲੀ ਨੇ ਆਪਣੇ ਨਾਂ ਸ਼ਰਮਨਾਕ ਰਿਕਾਰਡ ਦਰਜ ਕਰ ਲਿਆ ਹੈ।
ਇਹ ਖ਼ਬਰ ਪੜ੍ਹੋ- ENG v IND : ਖਰਾਬ ਰੋਸ਼ਨੀ ਕਾਰਨ ਰੁਕਿਆ ਖੇਡ, ਭਾਰਤ ਦਾ ਸਕੋਰ 125/4
ਟੈਸਟ ਵਿਚ ਸਭ ਤੋਂ ਜ਼ਿਆਦਾ ਵਾਰ ਜ਼ੀਰੋ 'ਤੇ ਆਊਟ ਹੋਣ ਵਾਲੇ ਭਾਰਤੀ ਕਪਤਾਨ
9- ਵਿਰਾਟ ਕੋਹਲੀ
8- ਐੱਮ. ਐੱਸ. ਧੋਨੀ
7- ਮੰਸੂਰ ਅਲੀ ਖਾਨ ਪਟੌਦੀ
ਭਾਰਤ ਦੇ ਲਈ ਅਲੱਗ-ਅਲੱਗ ਫਾਰਮੈੱਟ ਵਿਚ ਸਭ ਤੋਂ ਜ਼ਿਆਦਾ ਵਾਰ ਜ਼ੀਰੋ 'ਤੇ ਆਊਟ ਹੋਣ ਵਾਲੇ ਕਪਤਾਨ
ਟੈਸਟ - ਕੋਹਲੀ (9)
ਵਨ ਡੇ- ਗਾਂਗੁਲੀ (9)
ਟੀ-20 -- ਕੋਹਲੀ (3)
ਵਿਰਾਟ ਕੋਹਲੀ ਦਾ ਜੇਮਸ ਐਂਡਰਸਨ ਦੇ ਸਾਹਮਣੇ ਟੈਸਟ ਵਿਚ ਰਿਕਾਰਡ
2011-2014 : 131 ਗੇਂਦਾਂ, 42 ਦੌੜਾਂ, 5 ਵਾਰ ਆਊਟ ਹੋਏ
2015- 2020 : 434 ਗੇਂਦਾਂ, 194 ਦੌੜਾਂ, ਇਕ ਵਾਰ ਵੀ ਨਹੀਂ ਹੋਏ ਆਊਟ
2021 : 1 ਗੇਂਦ, ਦੌੜ- 0, ਇਕ ਵਾਰ ਆਊਟ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ENG v IND : ਦੂਜੇ ਦਿਨ ਦੀ ਖੇਡ ਖਤਮ, ਭਾਰਤ ਦਾ ਸਕੋਰ 125/4
NEXT STORY