Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, NOV 12, 2026

    2:24:54 PM

  • arshdeep singh to return to punjab kings

    ਪੰਜਾਬ ਕਿੰਗਜ਼ 'ਚ ਵਾਪਸ ਆਏਗਾ ਅਰਸ਼ਦੀਪ ਸਿੰਘ !...

  • senior officials of the jalandhar municipal corporation have been transferred

    ਪੰਜਾਬ 'ਚ ਵੱਡਾ ਫੇਰਬਦਲ! ਕਈ ਵੱਡੇ ਅਧਿਕਾਰੀਆਂ ਦੇ...

  • helicopter bride wedding royal entry

    ਹੈਲੀਕਾਪਟਰ 'ਚ ਲਾੜੀ ਦੀ ਸ਼ਾਹੀ ਐਂਟਰੀ! ਦਾਜ ਸਿਰਫ਼ 1...

  • charanjit singh channi launched the javani sambhal cycle yatra

    MP ਚੰਨੀ ਨੇ 'ਜਵਾਨੀ ਸੰਭਾਲ ਸਾਈਕਲ ਯਾਤਰਾ' ਦੀ ਕੀਤੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • International News
  • Canada
  • ਦੁਨੀਆ ਦੇ ਇਨ੍ਹਾਂ ਦੇਸ਼ਾਂ ਦੇ ਇਤਿਹਾਸ ਵਿਚ ਨਹੀਂ ਹੈ ਆਜ਼ਾਦੀ ਦਿਹਾੜੇ ਦਾ ਜ਼ਿਕਰ

INTERNATIONAL News Punjabi(ਵਿਦੇਸ਼)

ਦੁਨੀਆ ਦੇ ਇਨ੍ਹਾਂ ਦੇਸ਼ਾਂ ਦੇ ਇਤਿਹਾਸ ਵਿਚ ਨਹੀਂ ਹੈ ਆਜ਼ਾਦੀ ਦਿਹਾੜੇ ਦਾ ਜ਼ਿਕਰ

  • Updated: 15 Aug, 2020 11:03 AM
Canada
countries independence day
  • Share
    • Facebook
    • Tumblr
    • Linkedin
    • Twitter
  • Comment

ਓਟਾਵਾ- 15 ਅਗਸਤ ਨੂੰ ਭਾਰਤੀ ਸੁਤੰਤਰਤਾ ਦਿਹਾੜੇ ਦੇ ਤੌਰ 'ਤੇ ਮਨਾਇਆ ਜਾਂਦਾ ਹੈ। ਇਹ ਦੇਸ਼ ਦੇ ਇਤਿਹਾਸ ਦੇ ਸਭ ਤੋਂ ਖਾਸ ਦਿਨਾਂ ਵਿਚੋਂ ਇਕ ਹੈ। ਹੋਵੇ ਵੀ ਕਿਉਂ ਨਾ, ਭਾਰਤ ਨੇ ਲੰਬੇ ਇੰਤਜ਼ਾਰ ਦੇ ਬਾਅਦ ਇਸ ਦਿਨ ਸਾਨੂੰ ਅੰਗਰੇਜ਼ੀ ਸ਼ਾਸਨ ਤੋਂ ਮੁਕਤੀ ਮਿਲੀ ਸੀ। ਇਸ ਦਿਨ ਭਾਰਤ ਵਿਚ ਰਾਸ਼ਟਰੀ ਛੁੱਟੀ ਹੁੰਦੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਬਹੁਤ ਸਾਰੇ ਦੇਸ਼ ਅਜਿਹੇ ਹਨ ਜਿਨ੍ਹਾਂ ਦੇ ਇਤਿਹਾਸ ਵਿਚ ਆਜ਼ਾਦੀ ਦਿਹਾੜਾ ਹੀ ਨਹੀਂ ਹੈ। ਇਸ ਦਾ ਕਾਰਨ ਇਹ ਹੈ ਕਿ ਉਹ ਦੇਸ਼ ਕਦੇ ਗੁਲਾਮ ਹੀ ਨਹੀਂ ਸਨ ਜਾਂ ਕਦੇ ਫੌਜੀ ਸ਼ਾਸਨ ਤੋਂ ਮੁਕਤ ਹੀ ਨਹੀਂ ਹੋਏ, ਜਾਂ ਫਿਰ ਉਹ ਟੁੱਟ ਕੇ ਵੱਖ ਨਹੀਂ ਹੋਏ। ਅੱਜ ਅਸੀਂ ਤੁਹਾਨੂੰ ਉਨ੍ਹਾਂ ਦੇਸ਼ਾਂ ਬਾਰੇ ਹੀ ਦੱਸਾਂਗੇ।


ਬ੍ਰਿਟੇਨ-
ਬ੍ਰਿਟੇਨ ਬਾਰੇ ਇਕ ਪੁਰਾਣਾ ਚੁਟਕਲਾ ਇਹ ਹੈ ਕਿ ਇਸ ਦਾ ਆਪਣਾ ਸੁਤੰਤਰਤਾ ਦਿਵਸ ਨਹੀਂ ਹੁੰਦਾ ਕਿਉਂਕਿ ਇਹ ਅਸਿੱਧੇ ਤੌਰ 'ਤੇ ਦੂਜੇ ਦੇਸ਼ਾਂ ਨੂੰ ਅਧੀਨ ਕਰਨ ਵਿਚ ਯੋਗਦਾਨ ਪਾਉਂਦਾ ਰਿਹਾ ਹੈ। ਬ੍ਰਿਟੇਨ ਵਿਚ ਸੰਸਦੀ ਲੋਕਤੰਤਰ ਅਤੇ ਸੰਵਿਧਾਨਕ ਰਾਜਤੰਤਰ ਦਾ ਰਾਜ ਹੈ। ਇੱਥੇ ਮਹਾਰਾਣੀ ਐਲਿਜ਼ਾਬੈਥ -2 1952 ਤੋਂ ਗੱਦੀ ਤੇ ਬੈਠੀ ਹੈ ਅਤੇ ਸਭ ਤੋਂ ਲੰਬੇ ਸਮੇਂ ਤੋਂ ਰਾਜ ਕਰਨ ਵਾਲੀ ਦੁਨੀਆ ਦੀ ਰਾਜਮੁਖੀ ਹੈ। ਬ੍ਰਿਟੇਨ ਦੁਨੀਆ ਦੇ ਇਤਿਹਾਸ ਵਿਚ ਸਭ ਤੋਂ ਵੱਡਾ ਰਾਜ ਰਿਹਾ ਹੈ। ਇਕ ਸਮੇਂ ਇਹ ਧਰਤੀ ਉੱਤੇ ਇਕ ਚੌਥਾਈ ਜ਼ਮੀਨ ਦੇ ਮਾਲਕ ਸੀ।

ਫਰਾਂਸ
ਬਹੁਤ ਸਾਰੇ ਦੇਸ਼ ਫਰਾਂਸ ਤੋਂ ਅਲੱਗ ਅਤੇ ਸੁਤੰਤਰ ਹੋਣ ਤੋਂ ਬਾਅਦ ਆਪਣਾ ਸੁਤੰਤਰਤਾ ਦਿਵਸ ਮਨਾਉਂਦੇ ਹਨ ਪਰ ਇਸ ਦੇਸ਼ ਦਾ ਆਪਣਾ ਕੋਈ ਆਜ਼ਾਦੀ ਦਿਹਾੜਾ ਨਹੀਂ ਹੈ। 14 ਜੁਲਾਈ ਨੂੰ ਇਸ ਦੇ ਰਾਸ਼ਟਰੀ ਦਿਵਸ ਜਾਂ ਬੇਸਟੀਲ ਡੇਅ ਜਾਂ ਘੋਸ਼ਣਾ ਦਿਵਸ ਵਜੋਂ ਮਨਾਇਆ ਜਾਂਦਾ ਹੈ। 14 ਜੁਲਾਈ, 1789 ਨੂੰ 7000 ਫ੍ਰੈਂਚ ਇਨਕਲਾਬੀਆਂ ਵਲੋਂ ਫ੍ਰੈਂਚ ਰਾਜਸ਼ਾਹੀ ਦਾ ਤਖਤਾ ਪਲਟਿਆ ਗਿਆ। ਇਹ ਦਿਨ ਫ੍ਰੈਂਚ ਇਨਕਲਾਬ ਦੀ ਅਧਿਕਾਰਤ ਸ਼ੁਰੂਆਤ ਮੰਨਿਆ ਜਾਂਦਾ ਹੈ। ਫਰਾਂਸ ਕਿਸੇ ਸਮੇਂ ਯੂਰਪ ਦਾ ਸਭ ਤੋਂ ਸ਼ਕਤੀਸ਼ਾਲੀ ਦੇਸ਼ ਸੀ।

ਨੇਪਾਲ-
ਨੇਪਾਲ ਕਦੇ ਗੁਲਾਮ ਨਹੀਂ ਰਿਹਾ ਤੇ ਇਸੇ ਲਈ ਇਸ ਦਾ ਆਪਣਾ ਕੋਈ ਸੁਤੰਤਰਤਾ ਦਿਵਸ ਨਹੀਂ ਹੈ। ਇਹ 20 ਸਤੰਬਰ ਨੂੰ ਆਪਣਾ ਰਾਸ਼ਟਰੀ ਸੰਵਿਧਾਨ ਦਿਵਸ ਮਨਾਉਂਦਾ ਹੈ। 20 ਸਤੰਬਰ 2015 ਵਿਚ ਨੇਪਾਲ ਧਰਮ ਨਿਰਪੱਖ ਗਣਤੰਤਰ ਦੇਸ਼ ਵਜੋਂ ਘੋਸ਼ਿਤ ਹੋਇਆ। ਇੱਥੇ 2008 ਵਿਚ ਹਿੰਦੂ ਰਾਜਤੰਤਰ ਦਾ ਅੰਤ ਹੋਇਆ, ਜੋ ਕਿ ਵਿਸ਼ਵ ਵਿਚ ਆਖਰੀ ਹਿੰਦੂ ਰਾਜਸ਼ਾਹੀ ਵਿਵਸਥਾ ਸੀ। ਨੇਪਾਲ ਵਿਚ ਬੁੱਧ ਧਰਮ ਦਾ ਚੰਗਾ ਪ੍ਰਭਾਵ ਹੈ।

ਕੈਨੇਡਾ-
ਅਮਰੀਕਾ ਦਾ ਗੁਆਂਢੀ ਦੇਸ਼ ਕੈਨੇਡਾ ਆਪਣਾ ਆਜ਼ਾਦੀ ਦਿਹਾੜਾ ਨਹੀਂ ਮਨਾਉਂਦਾ। ਇਸ ਨੇ 1 ਜੁਲਾਈ, 1867 ਨੂੰ ਬ੍ਰਿਟੇਨ ਤੋਂ ਆਜ਼ਾਦੀ ਪ੍ਰਾਪਤ ਕੀਤੀ ਸੀ। ਉਸੇ ਦਿਨ, ਸੰਵਿਧਾਨ ਕਾਨੂੰਨ ਪਾਸ ਕੀਤਾ ਗਿਆ ਅਤੇ ਇਕ ਸੰਧੀ ਦੇ ਤਹਿਤ ਤਿੰਨ ਕਲੋਨੀਆਂ ਨੂੰ ਜੋੜ ਕੇ ਕੈਨੇਡਾ ਵਿਚ ਸ਼ਾਮਲ ਕੀਤਾ ਗਿਆ। ਇਹ 1 ਜੁਲਾਈ ਨੂੰ ਕੈਨੇਡਾ ਦਿਵਸ ਮਨਾਉਂਦਾ ਹੈ। 1982 ਵਿਚ, ਕਨੈਡਾ ਨੇ ਆਪਣਾ ਸੰਵਿਧਾਨ ਅਪਣਾਇਆ ਅਤੇ ਇਕ ਸੁਤੰਤਰ ਰਾਸ਼ਟਰ ਬਣ ਗਿਆ। ਹਾਲਾਂਕਿ, ਇਹ ਅਜੇ ਵੀ ਬ੍ਰਿਟਿਸ਼ ਰਾਸ਼ਟਰਮੰਡਲ ਦਾ ਹਿੱਸਾ ਹੈ। ਬ੍ਰਿਟਿਸ਼ ਮਹਾਰਾਣੀ ਨੂੰ ਅਜੇ ਵੀ ਕੈਨੇਡਾ ਦੀ ਮਹਾਰਾਣੀ ਕਿਹਾ ਜਾਂਦਾ ਹੈ। ਕੈਨੇਡਾ ਆਪਣੀ ਸਿੱਖਿਆ, ਜੀਵਨ ਪੱਧਰ, ਮਨੁੱਖੀ ਅਧਿਕਾਰਾਂ, ਆਰਥਿਕ ਨੀਤੀਆਂ ਅਤੇ ਪਾਰਦਰਸ਼ੀ ਸ਼ਾਸਨ ਲਈ ਜਾਣਿਆ ਜਾਂਦਾ ਹੈ।

ਈਰਾਨ-
ਇਸਲਾਮਕ ਦੇਸ਼ ਈਰਾਨ ਦਾ ਆਪਣਾ ਆਜ਼ਾਦੀ ਦਿਹਾੜਾ ਨਹੀਂ ਹੈ। ਇੱਥੇ 1 ਅਪ੍ਰੈਲ ਨੂੰ ਇਸਲਾਮਿਕ ਗਣਤੰਤਰ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਤਾਰੀਕ ਦਾ ਫੈਸਲਾ ਸਥਾਨਕ ਸੂਰਜੀ ਕੈਲੰਡਰ ਦੇ ਅਨੁਸਾਰ ਕੀਤਾ ਜਾਂਦਾ ਹੈ ਅਤੇ ਅੱਗੇ-ਪਿੱਛੇ ਦਿਨ ਹੋ ਜਾਂਦਾ ਹੈ। 1979 ਵਿਚ ਇਸੇ ਦਿਨ, ਜਨਮਤ ਸੰਗ੍ਰਹਿ ਵਿਚ 98 ਫੀਸਦੀ ਲੋਕਾਂ ਦੀ ਸਹਿਮਤੀ ਤੋਂ ਬਾਅਦ, ਇਸਲਾਮਿਕ ਰਾਸ਼ਟਰ ਬਣਨ ਦਾ ਐਲਾਨ ਕੀਤਾ ਗਿਆ ਸੀ। 

ਜਾਪਾਨ
ਆਪਣੀ ਸਖਤ ਲਈ ਦੁਨੀਆ ਭਰ ਵਿਚ ਮਸ਼ਹੂਰ ਏਸ਼ੀਆਈ ਦੇਸ਼ ਜਾਪਾਨ ਦੇ ਕੋਲ ਸੁਤੰਤਰਤਾ ਦਿਹਾੜਾ ਨਹੀਂ ਹੈ। ਦੂਜੇ ਵਿਸ਼ਵ ਯੁੱਧ ਵਿਚ ਬਰਬਾਦ ਹੋਣ ਦੇ ਬਾਅਦ ਇਹ ਦੇਸ਼ ਕਿਵੇਂ ਉੱਭਰ ਕੇ ਉੱਠਿਆ ਤੇ ਇਸ ਨੇ ਕਿੰਨੀ ਤਰੱਕੀ ਕਰ ਲਈ, ਹਰ ਕੋਈ ਇਸ ਦੀ ਮਿਸਾਲ ਦਿੰਦਾ ਹੈ। 

ਰੂਸ 
ਆਕਾਰ ਦੇ ਹਿਸਾਬ ਨਾਲ ਦੁਨੀਆ ਦੇ ਸਭ ਤੋਂ ਵੱਡੇ ਦੇਸ਼ ਰੂਸ ਦਾ ਆਪਣਾ ਆਜ਼ਾਦੀ ਦਿਹਾੜਾ ਨਹੀਂ ਹੈ। ਇਸ ਦੇਸ਼ ਵਿਚ 11 ਟਾਈਮ ਜ਼ੋਨ ਹਨ ਤੇ ਇਸ ਦੀਆਂ ਸਰਹੱਦਾਂ 16 ਦੇਸ਼ਾਂ ਨਾਲ ਲੱਗਦੀਆਂ ਹਨ। ਇਹ ਦੁਨੀਆ ਦਾ ਤੀਜਾ ਵੱਡਾ ਸਾਮਰਾਜ ਰਹਾ ਹੈ। ਇਹ ਦੇਸ਼ 1992 ਤੋਂ 12 ਜੂਨ ਨੂੰ ਆਪਣਾ ਰਾਸ਼ਟਰੀ ਦਿਹਾੜਾ ਮਨਾਉਂਦਾ ਹੈ, ਜਿਸ ਨੂੰ ਕਈ ਵਾਰ ਆਜ਼ਾਦੀ ਦਿਹਾੜਾ ਸਮਝ ਲਿਆ ਜਾਂਦਾ ਹੈ। 

ਚੀਨ 
ਭਾਰਤ ਦਾ ਗੁਆਂਢੀ ਦੇਸ਼ ਚੀਨ 1 ਅਕਤੂਬਰ 1949 ਨੂੰ ਪੀਪਲਜ਼ ਰੀਪਬਲਿਕ ਆਫ ਚਾਈਨਾ ਦੇ ਗਠਨ ਦੀ ਯਾਦ ਵਿਚ ਰਾਸ਼ਟਰੀ ਦਿਹਾੜਾ ਮਨਾਉਂਦਾ ਹੈ। ਰੈੱਡ ਆਰਮੀ ਨੇਤਾ ਮਾਓਤਸੇ ਤੁੰਗ ਨੇ ਇਤਿਹਾਸਕ ਥਿਏਨਮਨ ਚੌਕ ਵਿਖੇ ਪੀਪਲਜ਼ ਰੀਪਬਲਿਕ ਆਫ ਚਾਈਨਾ ਦੇ ਗਠਨ ਦੀ ਘੋਸ਼ਣਾ ਕੀਤੀ ਅਤੇ ਚੀਨ ਦਾ ਨਵਾਂ ਝੰਡਾ ਲਹਿਰਾਇਆ ਸੀ।

ਇਨ੍ਹਾਂ ਤੋਂ ਇਲਾਵਾ ਇਟਲੀ, ਭੂਟਾਨ, ਸਾਊਦੀ ਅਰਬ, ਮਿਸਰ, ਆਸਟਰੇਲੀਆ , ਨਿਊਜ਼ੀਲੈਂਡ, ਸਪੇਨ, ਥਾਈਲੈਂਡ, ਤੁਰਕੀ, ਇਥੋਪੀਆ, ਵੈਟੀਕਨ ਸਿਟੀ, ਮਾਰਸ਼ਲ ਆਈਲੈਂਡ, ਕੈਮਰੂਨ, ਸੈਨ ਮੈਰੀਨੋ ਆਦਿ ਵੀ ਆਜ਼ਾਦੀ ਦਿਹਾੜਾ ਨਹੀਂ ਮਨਾਉਂਦੇ। 

  • Countries
  • Independence Day
  • ਦੁਨੀਆ
  • ਆਜ਼ਾਦੀ ਦਿਹਾੜੇ

UAE ਨਾਲ ਸਬੰਧ ਤੋੜਣ 'ਤੇ ਟ੍ਰੋਲ ਹੋਏ ਤੁਰਕੀ ਦੇ ਰਾਸ਼ਟਰਪਤੀ ਐਦਰੋਗਨ

NEXT STORY

Stories You May Like

  • us election results   sharp decline in japan  shares of tech companies fall
    ਅਮਰੀਕੀ ਚੋਣ ਨਤੀਜਿਆਂ ਨੇ ਵਿਗਾੜਿਆ ਬਾਜ਼ਾਰ ਦਾ ਮੂਡ, ਜਾਪਾਨ 'ਚ ਤੇਜ਼ ਗਿਰਾਵਟ, ਇਨ੍ਹਾਂ ਕੰਪਨੀਆਂ ਦੇ ਸ਼ੇਅਰ ਟੁੱਟੇ
  • china eu trade
    ਲਗਾਤਾਰ ਖ਼ਰਾਬ ਹੁੰਦੇ ਜਾ ਰਹੇ ਚੀਨ ਤੇ ਯੂਰਪੀ ਦੇਸ਼ਾਂ ਦੇ ਵਪਾਰਕ ਸਬੰਧ ! ਜਾਣੋ ਕੀ ਹੈ ਮੁੱਖ ਕਾਰਨ
  • gang war in broad daylight in gurugram
    ਗੁਰੂਗ੍ਰਾਮ 'ਚ ਦਿਨ-ਦਿਹਾੜੇ ਹੋਈ ਗੈਂਗਵਾਰ ! ਅਸ਼ੋਕ ਰਾਠੀ ਗੈਂਗ ਦੇ ਸ਼ੂਟਰ ਦਾ ਗੋਲੀਆਂ ਮਾਰ ਕੇ ਕਤਲ
  • stock markets india is experiencing a stormy rally
    ਦੁਨੀਆ ਭਰ ਦੇ ਸ਼ੇਅਰ ਬਾਜ਼ਾਰ ਲਹੂ-ਲੁਹਾਨ, ਭਾਰਤ ’ਚ ਤੂਫਾਨੀ ਤੇਜ਼ੀ
  • computer teachers da
    ਪੰਜਾਬ ਦੇ ਕੰਪਿਊਟਰ ਅਧਿਆਪਕਾਂ ਦੇ DA ਵਿਚ 40% ਵਾਧਾ
  • fashion blue denim and white combination young women
    ਫੈਸ਼ਨ ਦੀ ਦੁਨੀਆ ’ਚ ਸਦਾਬਹਾਰ ਹੈ ਬਲੂ ਡੈਨਿਮ ਅਤੇ ਵ੍ਹਾਈਟ ਦਾ ਕੰਬੀਨੇਸ਼ਨ
  • famous actress   pyaari pari   came home  welcomed a child
    ਮਸ਼ਹੂਰ ਅਦਾਕਾਰਾ ਘਰ ਆਈ 'ਪਿਆਰੀ ਪਰੀ', ਵਿਆਹ ਦੇ ਡੇਢ ਸਾਲ ਬਾਅਦ ਕੀਤਾ ਬੱਚੇ ਦਾ ਸਵਾਗਤ
  • fear of a prisoner escaping is not  a ground for rejecting a parole application
    ਸਿਰਫ਼ ਕੈਦੀ ਦੇ ਭੱਜਣ ਦਾ ਡਰ ਪੈਰੋਲ ਅਰਜ਼ੀ ਰੱਦ ਕਰਨ ਦਾ ਆਧਾਰ ਨਹੀਂ : ਹਾਈ ਕੋਰਟ
  • senior officials of the jalandhar municipal corporation have been transferred
    ਪੰਜਾਬ 'ਚ ਵੱਡਾ ਫੇਰਬਦਲ! ਕਈ ਵੱਡੇ ਅਧਿਕਾਰੀਆਂ ਦੇ ਤਬਾਦਲੇ
  • raid in amritsar in search of son in law who fired at father in law
    ਸਹੁਰੇ 'ਤੇ ਫਾਇਰਿੰਗ ਕਰਨ ਵਾਲੇ ਜਵਾਈ ਦੀ ਭਾਲ ’ਚ ਅੰਮ੍ਰਿਤਸਰ ’ਚ ਰੇਡ
  • jalandhar administrative reshuffle officers transfers
    ਵਿਧਾਨ ਸਭਾ ਚੋਣਾਂ-2027 ਤੋਂ ਪਹਿਲਾਂ ਜਲੰਧਰ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, ਕਈ...
  • jalandhar police action at true blend cafe
    ਜਲੰਧਰ ਦੇ ਇਸ ਮਸ਼ਹੂਰ ਕੈਫੇ 'ਤੇ ਪੁਲਸ ਨੇ ਕੀਤੀ ਵੱਡੀ ਕਾਰਵਾਈ
  • husband caught in a room with a girl
    ਪੰਜਾਬ: ਕਮਰੇ 'ਚ ਕੁੜੀ ਨਾਲ ਰੰਗਰਲੀਆਂ ਮਨਾ ਰਿਹਾ ਸੀ ਪਤੀ, ਉਪਰੋਂ ਪਹੁੰਚੀ ਪਤਨੀ,...
  • power to be shut off in these areas of punjab tomorrow
    ਪੰਜਾਬ 'ਚ ਭਲਕੇ ਇਨ੍ਹਾਂ ਇਲਾਕਿਆਂ 'ਚ ਬਿਜਲੀ ਬੰਦ, ਲੱਗੇਗਾ ਲੰਬਾ POWER CUT
  • western disturbance active in punjab
    ਪੰਜਾਬ 'ਚ ਪੱਛਮੀ ਗੜਬੜੀ ਸਰਗਰਮ! 2 ਦਿਨ ਮੀਂਹ ਪੈਣ ਦੀ ਸੰਭਾਵਨਾ
  • sahil arrested in connection with firing incident in guru nanak nagar
    ਗੁਰੂ ਨਾਨਕ ਨਗਰ ਫਾਇਰਿੰਗ ਦੀ ਘਟਨਾ ਸਬੰਧੀ ਪੁਲਸ ਨੂੰ ਗੁੰਮਰਾਹ ਕਰਨ ਵਾਲਾ ਸਾਹਿਲ...
Trending
Ek Nazar
tributes paid to soldiers

ਆਸਟ੍ਰੇਲੀਆ ਭਰ 'ਚ 'ਰੀਮੈਂਬਰੈਂਸ ਡੇਅ' ਮੌਕੇ ਸ਼ਹੀਦ ਸੈਨਿਕਾਂ ਨੂੰ...

punjab cricket team

ਪੰਜਾਬ ਦੀ ਕ੍ਰਿਕਟ ਟੀਮ ਦਾ ਐਲਾਨ: ਸਟਾਰ ਆਲਰਾਊਂਡਰ ਨੂੰ ਕਪਤਾਨੀ, ਪ੍ਰਭਸਿਮਰਨ ਸਿੰਘ...

husband caught in a room with a girl

ਪੰਜਾਬ: ਕਮਰੇ 'ਚ ਕੁੜੀ ਨਾਲ ਰੰਗਰਲੀਆਂ ਮਨਾ ਰਿਹਾ ਸੀ ਪਤੀ, ਉਪਰੋਂ ਪਹੁੰਚੀ ਪਤਨੀ,...

ebola cases surpass

ਕਾਂਗੋ 'ਚ ਇਬੋਲਾ ਦੇ ਮਾਮਲੇ 11,000 ਤੋਂ ਪਾਰ, ਹੁਣ ਤੱਕ 5,387 ਮੌਤਾਂ

shameful act by a suspended punjab police asi woman s clothes

ਪੰਜਾਬ ਪੁਲਸ ਦੇ ਸਸਪੈਂਡ ASI ਦਾ ਸ਼ਰਮਨਾਕ ਕਾਰਾ! ਔਰਤ ਦੇ ਪਾੜੇ ਕੱਪੜੇ, ਵਿਦੇਸ਼...

imran khan taken to hospital

ਇਮਰਾਨ ਖਾਨ ਨੂੰ ਅੱਖਾਂ ਦੇ ਇਲਾਜ ਲਈ  ਲਿਜਾਇਆ ਗਿਆ ਹਸਪਤਾਲ

general strike in spain

ਸਪੇਨ 'ਚ 14 ਸਾਲਾਂ ਬਾਅਦ ਆਮ ਹੜਤਾਲ,  ਰਿਹਾਇਸ਼ੀ ਸੰਕਟ ਨੂੰ ਲੈ ਕੇ ਸਰਕਾਰ 'ਤੇ...

property dispute sons father brothers

ਠਾਣੇ 'ਚ ਜਾਇਦਾਦ ਦੇ ਵਿਵਾਦ ਨੇ ਧਾਰਿਆ ਖੂਨੀ ਰੂਪ: ਮੁੰਡੇ ਨੇ ਪਿਓ-ਭਰਾ 'ਤੇ ਚਲਾ...

garry sandhu furious at those bursting crackers on diwali

'ਅਕਲ ਨੂੰ ਹੱਥ ਮਾਰੋ..!' ਦੀਵਾਲੀ 'ਤੇ ਪਟਾਕੇ ਚਲਾਉਣ ਵਾਲਿਆਂ 'ਤੇ ਭੜਕੇ ਗੈਰੀ ਸੰਧੂ

diwali  fair for donkeys  chunky panday  72 000 rupees  price

ਲੱਗ ਗਿਆ ਗਧਿਆਂ ਦਾ ਮੇਲਾ ! 72 ਹਜ਼ਾਰ 'ਚ ਵਿਕਿਆ 'ਚੰਕੀ ਪਾਂਡੇ', ਜਾਣੋ...

wife  sister in law  tea  husband  hospital

ਪਤਨੀ ਨੇ ਭੈਣ ਨਾਲ ਮਿਲ 'ਚਾਹ' ਪਿਲਾ ਕੇ ਮਾਰ'ਤਾ ਘਰਵਾਲਾ ! 2 ਮਹੀਨੇ ਪਹਿਲਾਂ...

ranveer singh s maternal grandfather dies

ਬਾਲੀਵੁੱਡ ਸੁਪਰਸਟਾਰ ਦੇ ਘਰ ਪਸਰਿਆ ਮਾਤਮ ! ਸੋਸ਼ਲ ਮੀਡੀਆ ਪੋਸਟ ਤੋਂ ਸਾਹਮਣੇ ਆਈ...

power cut in punjab

ਪੰਜਾਬ 'ਚ ਲੱਗੇਗਾ ਲੰਬਾ POWER CUT! ਇਨ੍ਹਾਂ ਇਲਾਕਿਆਂ 'ਚ 6 ਘੰਟੇ ਬੰਦ ਰਹੇਗੀ...

banks to remain closed in 5 states tomorrow

ਭਲਕੇ 5 ਸੂਬਿਆਂ 'ਚ ਬੈਂਕ ਰਹਿਣਗੇ ਬੰਦ ! ਜਾਣੋ RBI ਨੇ ਕਿਉਂ ਕੀਤਾ ਛੁੱਟੀ ਦਾ...

nitish bharadwaj says he is  deeply upset   with  ramayana

"ਤਾਰੀਫ਼ ਦੇ ਲਾਇਕ ਕੁਝ ਵੀ ਨਹੀਂ..!"; ਰਣਬੀਰ ਕਪੂਰ ਦੀ 'ਰਾਮਾਇਣ' ਵੇਖ ਬੇਹੱਦ...

talks between russia and ukraine

ਅਮਰੀਕਾ ਦੀ ਵਿਚੋਲਗੀ ਹੇਠ ਰੂਸ ਅਤੇ ਯੂਕਰੇਨ ਵਿਚਕਾਰ ਗੱਲਬਾਤ ਸ਼ੁਰੂ

imd weather 6 days strong winds storm

ਪੂਰਾ ਹਫ਼ਤਾ ਖੁਸ਼ਕ ਰਹੇਗਾ ਮੌਸਮ! ਇਨ੍ਹਾਂ ਸੂਬਿਆਂ ਨੂੰ ਲੈ ਕੇ IMD ਨੇ ਕਰ 'ਤੀ...

people rushed to buy this companys cars

ਇਸ ਕੰਪਨੀ ਦੀਆਂ ਕਾਰਾਂ ਨੂੰ ਖ਼ਰੀਦਣ ਲਈ ਟੁੱਟ ਕੇ ਪੈ ਗਏ ਲੋਕ! ਵਿਕਰੀ ਦੇ ਤੋੜੇ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਵਿਦੇਸ਼ ਦੀਆਂ ਖਬਰਾਂ
    • silicon valley  ceo jensen controversy
      ਸਿਲੀਕਾਨ ਵੈਲੀ 'ਚ ਜਾਸੂਸੀ ਦਾ ਖ਼ਤਰਾ; ਮੁੜ ਚਰਚਾ ਦਾ ਵਿਸ਼ਾ ਬਣਿਆ CEO ਜੇਨਸਨ...
    • balochistan  allegations of the enforced disappearance
      ਬਲੋਚਿਸਤਾਨ: ਪਾਕਿਸਤਾਨੀ ਬਲਾਂ ਵੱਲੋਂ 3 ਹੋਰ ਵਿਅਕਤੀਆਂ ਨੂੰ ਜ਼ਬਰਦਸਤੀ ਗਾਇਬ ਕਰਨ...
    • is china providing weapons to the houthis
      ਕੀ ਹੂਤੀ ਬਾਗ਼ੀਆਂ ਨੂੰ ਹਥਿਆਰ ਦੇ ਰਿਹਾ ਹੈ ਚੀਨ ! ਜਾਣੋ ਕੀ ਹੈ ਅਸਲ ਸੱਚਾਈ
    • war may end soon
      ਖ਼ਤਮ ਹੋਣ ਦੇ ਕੰਢੇ ਪਹੁੰਚੀ ਜੰਗ ! ਇਸ ਮਾਮਲੇ 'ਤੇ ਬਣੀ ਸਹਿਮਤੀ
    • india visa
      ਭਾਰਤੀ ਵੀਜ਼ਾ ਸਿਸਟਮ 'ਚ ਹੋਇਆ ਵੱਡਾ ਬਦਲਾਅ ! ਕੇਂਦਰ ਨੇ ਘਟਾਈਆਂ Visa...
    • vice president resigns
      ਉਪ ਰਾਸ਼ਟਰਪਤੀ ਨੇ ਦੇ'ਤਾ ਅਸਤੀਫ਼ਾ ! ਅਕਾਦਮਿਕ ਯੋਗਤਾ 'ਤੇ ਉੱਠੇ ਸਵਾਲ, ਇੰਡੋਨੇਸ਼ੀਆ...
    • tributes paid to soldiers
      ਆਸਟ੍ਰੇਲੀਆ ਭਰ 'ਚ 'ਰੀਮੈਂਬਰੈਂਸ ਡੇਅ' ਮੌਕੇ ਸ਼ਹੀਦ ਸੈਨਿਕਾਂ ਨੂੰ...
    • emergency landing of singapore airlines aircraft
      ਸਿੰਗਾਪੁਰ ਏਅਰਲਾਈਨਜ਼ ਦੇ ਜਹਾਜ਼ 'ਚ ਫੈਲਿਆ ਧੂੰਆਂ,  ਕੁਈਨਜ਼ਲੈਂਡ ’ਚ ਐਮਰਜੈਂਸੀ...
    • trump statement on iran
      ਈਰਾਨ 'ਤੇ 100 ਫੀਸਦੀ ਜਿੱਤ ਚਾਹੁੰਦਾ ਹਾਂ ! ਟਰੰਪ
    • scott bessent leaves home
      ਇਰਾਨ ਤੋਂ ਡਰ ਗਏ ਅਮਰੀਕੀ ਵਿੱਤ ਮੰਤਰੀ ! ਪਰਿਵਾਰ ਸਣੇ ਛੱਡਿਆ ਘਰ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +