ਵੈੱਬ ਡੈਸਕ : ਅਮਰੀਕਾ ਦੇ ਸਾਰਾਸੋਟਾ ਤੋਂ ਹੈਰਾਨੀਜਨਕ ਖ਼ਬਰ ਸਾਹਮਣੀ ਆਈ ਹੈ, ਜਿੱਥੇ ਇੱਕ ਜੋੜਾ ਜਹਾਜ਼ ਦੀ ਉਡਾਣ ਦੌਰਾਨ ਬੱਚਿਆਂ ਦੇ ਸਾਹਮਣੇ ਅਸ਼ਲੀਲ ਹਰਕਤਾਂ ਕਰਦਾ ਫੜਿਆ ਗਿਆ।
ਇਹ ਘਟਨਾ 19 ਜੁਲਾਈ ਨੂੰ ਹੋਈ, ਜਦੋਂ ਕਨੈਕਟਿਕਟ ਦੇ 43 ਸਾਲਾ ਟ੍ਰਿਸਟਾ ਐਲ. ਰਾਈਲੀ ਅਤੇ 42 ਸਾਲਾ ਕ੍ਰਿਸਟੋਫਰ ਡਰੂ ਆਰਨੋਲਡ ਜੈੱਟਬਲੂ ਏਅਰਲਾਈਨ ਦੀ ਉਡਾਣ ਰਾਹੀਂ ਫਲੋਰੀਡਾ ਜਾ ਰਹੇ ਸਨ। ਸਾਰਾਸੋਟਾ ਕਾਊਂਟੀ 'ਚ ਦਰਜ ਦਸਤਾਵੇਜ਼ਾਂ ਅਨੁਸਾਰ ਸਵੇਰੇ 10:30 ਵਜੇ ਇੱਕ ਮਹਿਲਾ ਨੇ ਜਹਾਜ਼ ਦੇ ਕਰਮਚਾਰੀ ਨੂੰ ਦੱਸਿਆ ਕਿ ਉਸਦੇ ਦੋ ਬੱਚਿਆਂ ਨੇ ਇੱਕ ਜੋੜੇ ਨੂੰ ਸਿੱਧੇ ਉਹਨਾਂ ਦੀਆਂ ਅੱਖਾਂ ਅੱਗੇ ਜਿਹੜੇ ਕੰਮ ਕਰਦੇ ਵੇਖਿਆ ਜੋ ਉਡਾਣ ਵਿੱਚ ਗ਼ੈਰਕਾਨੂੰਨੀ ਅਤੇ ਅਸ਼ਲੀਲ ਮੰਨੇ ਜਾਂਦੇ ਹਨ।

ਜਦੋਂ ਜਹਾਜ਼ ਦੀ ਕਰੂ ਮੈਂਬਰ ਉਨ੍ਹਾਂ ਦੀਆਂ ਸੀਟਾਂ ਕੋਲ ਗਈ ਤਾਂ ਟ੍ਰਿਸਟਾ ਰਾਈਲੀ ਮਿਸਟਰ ਆਰਨੋਲਡ ਦੀ ਗੋਦ ’ਚ ਝੁੱਕੀ ਹੋਈ ਦਿਖੀ ਅਤੇ ਦੋਵੇਂ ਜਹਾਜ਼ ਵਿੱਚ ਅਸ਼ਲੀਲ ਹਰਕਤਾਂ ਕਰ ਰਹੇ ਸਨ। ਇਹ ਗੱਲ ਉਨ੍ਹਾਂ ਦੋ ਬੱਚਿਆਂ ਨੇ ਵੀ ਦੱਸੀ ਜੋ ਉਨ੍ਹਾਂ ਦੇ ਕੋਲ ਹੀ ਬੈਠੇ ਹੋਏ ਸਨ।
ਜਦੋਂ ਜਹਾਜ਼ ਸਾਰਾਸੋਟਾ-ਬਰੈਡੇਨਟਨ ਇੰਟਰਨੈਸ਼ਨਲ ਏਅਰਪੋਰਟ 'ਤੇ ਲੈਂਡ ਹੋਇਆ, ਦੋਵੇਂ ਨੂੰ ਸਵੇਰੇ 11:30 ਵਜੇ ਗ੍ਰਿਫ਼ਤਾਰ ਕਰ ਲਿਆ ਗਿਆ। ਦੋਵੇਂ ਉੱਤੇ ਨਾਬਾਲਿਗਾਂ ਦੇ ਸਾਹਮਣੇ ਅਸ਼ਲੀਲਤਾ ਪ੍ਰਦਰਸ਼ਨ ਕਰਨ ਦੇ ਇਲਜ਼ਾਮ ਅਧੀਨ “lewd or lascivious exhibition” ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਸ ਘਟਨਾ ਨੇ ਨੈਤਿਕਤਾ ਅਤੇ ਜਨਤਕ ਜਗ੍ਹਾਂ 'ਤੇ ਵਿਹਾਰ ਸੰਬੰਧੀ ਗੰਭੀਰ ਚਰਚਾ ਛੇੜ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਕੈਨੇਡੀਅਨ ਸ਼ਹਿਰ ਕਾਮਾਗਾਟਾ ਮਾਰੂ 'ਤੇ ਸਵਾਰ ਭਾਰਤੀਆਂ ਨੂੰ ਕਰੇਗਾ ਸਨਮਾਨਿਤ
NEXT STORY