ਨਵੀਂ ਦਿੱਲੀ (ਇੰਟ.) - ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਸੋਮਵਾਰ ਨੂੰ ਤੇਲ ਦੀਆਂ ਕੀਮਤਾਂ ’ਚ ਪਿਛਲੇ ਹਫਤੇ ਦਾ ਵਾਧਾ ਬਰਕਰਾਰ ਰਿਹਾ। ਬ੍ਰੇਂਟ ਕਰੂਡ ਦਾ ਭਾਅ 66.47 ਡਾਲਰ ਪ੍ਰਤੀ ਬੈਰਲ ’ਤੇ ਹੈ, ਜਦੋਂ ਕਿ ਇੰਟਰਮੀਡੀਏਟ ਕਰੂਡ 1 ਸੈਂਟ ਵਧ ਕੇ 64.59 ਡਾਲਰ ’ਤੇ ਕਾਰੋਬਾਰ ਕਰ ਰਿਹਾ ਹੈ।
ਇਹ ਵੀ ਪੜ੍ਹੋ : ਸਰਕਾਰੀ ਬੈਂਕ 'ਚੋਂ 52 ਕਰੋੜ ਦਾ ਸੋਨਾ ਗਾਇਬ, ਚੋਰੀ ਵਾਲੀ ਥਾਂ 'ਤੇ ਮਿਲੀ ਕਾਲੀ...
ਇਸ ਦਰਮਿਆਨ ਨਿਵੇਸ਼ਕਾਂ ਦੀ ਨਜ਼ਰ ਅਮਰੀਕਾ ਅਤੇ ਚੀਨ ਦੇ ਅਧਿਕਾਰੀਆਂ ਦੀ ਲੰਡਨ ’ਚ ਹੋਣ ਵਾਲੀ ਬੈਠਕ ’ਤੇ ਹੈ। ਦੋਵੇਂ ਦੇਸ਼ ਵਪਾਰ ’ਤੇ ਤਣਾਅ ਘੱਟ ਕਰਨ ਦੀਆਂ ਕੋਸ਼ਿਸ਼ਾਂ ’ਚ ਜੁਟੇ ਹੋਏ ਹਨ।
ਬੀਤੇ ਸ਼ਨੀਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਉਨ੍ਹਾਂ ਦੇ ਚੀਨੀ ਹਮ-ਰੁਤਬਾ ਸ਼ੀ ਜਿਨਪਿੰਗ ਨਾਲ ਫੋਨ ’ਤੇ ਲੱਗਭਗ 90 ਮਿੰਟ ਤੱਕ ਗੱਲ ਹੋਈ। ਇਸ ਤੋਂ ਬਾਅਦ ਟਰੰਪ ਨੇ ਇਸ ਬੈਠਕ ਦੀ ਜਾਣਕਾਰੀ ਦਿੱਤੀ ਅਤੇ ਨਾਲ ਹੀ ਇਹ ਵੀ ਕਿਹਾ ਕਿ ਚੀਨ ਅਮਰੀਕਾ ’ਚ ਰੇਅਰ ਅਰਥ ਐਲੀਮੈਂਟਸ ਦੀ ਸ਼ਿਪਮੈਂਟ ਲਈ ਤਿਆਰ ਹੋ ਗਿਆ ਹੈ।
ਇਹ ਵੀ ਪੜ੍ਹੋ : ਸ਼ਾਹਰੁਖ਼, ਜਾਨ੍ਹਵੀ ਕਪੂਰ ਤੋਂ ਲੈ ਕੇ ਯੁਵਰਾਜ ਸਿੰਘ ਦੇ ਘਰ ਛੁੱਟੀਆਂ ਮਨਾ ਰਹੇ ਸੈਲਾਨੀ, 30 ਫ਼ੀਸਦੀ ਵਧੀ ਬੁਕਿੰਗ
ਦਰਅਸਲ, ਅਪ੍ਰੈਲ ’ਚ ਚੀਨ ਦੇ ਰੇਅਰ ਅਰਥ ਐਲੀਮੈਂਟਸ ’ਤੇ ਰੋਕ ਲਾਉਣ ਦਾ ਅਸਰ ਤੇਲ ਦੀਆਂ ਕੀਮਤਾਂ ’ਤੇ ਵੀ ਪਿਆ ਹੈ, ਕਿਉਂਕਿ ਤੇਲ ਅਤੇ ਗੈਸ ਇੰਡਸਟਰੀ ’ਚ ਵੀ ਡ੍ਰਿਲਿੰਗ ਮਸ਼ੀਨਾਂ, ਪੰਪ ਆਦਿ ਬਣਾਉਣ ਲਈ ਇਸ ‘ਰੀਜ਼’ ਦੀ ਵਰਤੋਂ ਵੱਡੇ ਪੱਧਰ ’ਤੇ ਹੁੰਦੀ ਹੈ। ਚੀਨ ਪੂਰੀ ਦੁਨੀਆ ’ਚ ਰੇਅਰ ਅਰਥ ਐਲੀਮੈਂਟਸ ਦਾ ਸਭ ਤੋਂ ਵੱਡਾ ਬਰਾਮਦਕਾਰ ਹੈ। ਅਜਿਹੇ ’ਚ ਚੀਨ ਤੋਂ ਬਰਾਮਦ ਰੁਕਣ ’ਤੇ ਤੇਲ ਤੇ ਗੈਸ ਇੰਡਸਟਰੀ ਪ੍ਰਭਾਵਿਤ ਹੋਵੇਗੀ।
ਇਹ ਵੀ ਪੜ੍ਹੋ : 'ਕਾਲੇ ਦਿਲ' ਵਾਲਾ 'ਆਲੂ' ਕਰ ਸਕਦਾ ਹੈ ਤੁਹਾਡੀ ਸਿਹਤ ਨੂੰ ਨੁਕਸਾਨ
ਤੇਲ ਦੀਆਂ ਕੀਮਤਾਂ ’ਚ ਉਛਾਲ ਦੀ ਇਹ ਵੀ ਵੱਡੀ ਵਜ੍ਹਾ
ਪਿਛਲੇ ਸੋਮਵਾਰ ਨੂੰ ਵੀ ਤੇਲ ਦੀਆਂ ਕੀਮਤਾਂ ’ਚ ਉਛਾਲ ਦੇਖਣ ਨੂੰ ਮਿਲਿਆ ਸੀ, ਜਿਸ ਨਾਲ ਅਮਰੀਕੀ ਕੱਚੇ ਤੇਲ ਦੀਆਂ ਕੀਮਤਾਂ 2 ਹਫਤਿਆਂ ਦੇ ਉੱਚੇ ਪੱਧਰ ’ਤੇ ਪਹੁੰਚ ਗਈਆਂ ਸਨ, ਕਿਉਂਕਿ ਭੂ-ਸਿਆਸੀ ਤਣਾਅ ਦਰਮਿਆਨ ਨਿਵੇਸ਼ਕਾਂ ਨੇ ਓਪੇਕ ਪਲੱਸ ਦੇ 4.11 ਲੱਖ ਬੈਰਲ ਰੋਜ਼ਾਨਾ ਤੇਲ ਦਾ ਉਤਪਾਦਨ ਵਧਾਉਣ ਦੇ ਫੈਸਲੇ ਨੂੰ ਨਜ਼ਰਅੰਦਾਜ਼ ਕਰ ਦਿੱਤਾ। 8 ਜੂਨ ਨੂੰ ਰੂਸੀ ਹਵਾਈ ਅੱਡੇ ਨੂੰ ਨਿਸ਼ਾਨਾ ਬਣਾਉਂਦੇ ਹੋਏ ਯੂਕ੍ਰੇਨ ਨੇ ਡਰੋਨ ਨਾਲ ਹਮਲਾ ਕੀਤਾ। ਇਸ ਤੋਂ ਪਹਿਲਾਂ 6 ਜੂਨ ਦੀ ਰਾਤ ਨੂੰ ਰੂਸ ਨੇ ਯੂਕ੍ਰੇਨ ’ਤੇ ਵੱਡਾ ਹਮਲਾ ਕੀਤਾ।
ਇਹ ਵੀ ਪੜ੍ਹੋ : ਚਾਂਦੀ ਦੀਆਂ ਕੀਮਤਾਂ ਨੇ ਤੋੜੇ ਹੁਣ ਤੱਕ ਦੇ ਸਾਰੇ ਰਿਕਾਰਡ, ਮਾਹਰ ਲਗਾ ਰਹੇ ਵੱਡੇ ਅੰਦਾਜ਼ੇ
ਦੋਵੇਂ ਦੇਸ਼ ਲਗਾਤਾਰ ਇਕ-ਦੂਜੇ ’ਤੇ ਜਵਾਬੀ ਕਾਰਵਾਈ ਕਰ ਰਹੇ ਹਨ। ਇਸ ਕਾਰਨ ਰੂਸ ਅਤੇ ਯੂਕ੍ਰੇਨ ਵਿਚਾਲੇ ਜੰਗਬੰਦੀ ’ਤੇ ਹੋਣ ਵਾਲੀ ਗੱਲਬਾਤ ਦੀ ਸੰਭਾਵਨਾ ਫਿਰ ਤੋਂ ਡਾਵਾਂਡੋਲ ਹੋਣ ਲੱਗੀ ਹੈ। ਇਸ ਦਰਮਿਆਨ, ਯੂਕ੍ਰੇਨ ਵੱਲੋਂ ਰੂਸੀ ਤੇਲ ਰਿਫਾਇਨਰੀਆਂ ਨੂੰ ਨਿਸ਼ਾਨਾ ਬਣਾਏ ਜਾਣ ਦਾ ਖਦਸ਼ਾ ਹੈ ਅਤੇ ਜੇ ਅਜਿਹਾ ਹੁੰਦਾ ਹੈ ਤਾਂ ਇਸ ਦਾ ਅਸਰ ਤੇਲ ਮਾਰਕੀਟ ’ਤੇ ਦਿਸੇਗਾ, ਕਿਉਂਕਿ ਰੂਸ ਕੱਚੇ ਤੇਲ ਦਾ ਵੱਡਾ ਸਪਲਾਇਰ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'84 ਦੇ ਦੰਗਿਆਂ ਲਈ ਮੋਦੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਣਾ ਗਲਤ ਹੀ ਨਹੀਂ, ਗੁੰਮਰਾਹ...' ; ਸੁੱਖੀ ਚਾਹਲ
NEXT STORY