ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ) : ਇੰਡੋ-ਯੂ.ਐੱਸ. ਹੈਰੀਟੇਜ ਫਰਿਜ਼ਨੋ, ਖਾਲੜਾ ਪਾਰਕ ਸੀਨੀਅਰ ਸਿਟੀਜ਼ਨ ਕਮੇਟੀ, ਜੈਕਾਰਾ ਜਥੇਬੰਦੀ ਦੇ ਉਪਰਾਲੇ ਸਦਕਾ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਬਰਸੀ ਮੌਕੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਵਿਸ਼ੇਸ਼ ਪ੍ਰੋਗਰਾਮ ਖਾਲੜਾ ਪਾਰਕ ਫਰਿਜ਼ਨੋ ਜੋ ਕਿ ਕਲਿੰਟਨ ਅਤੇ ਬਰਾਉਲੀ 'ਤੇ ਸਥਿਤ ਹੈ, ਵਿਖੇ 17 ਸਤੰਬਰ ਦਿਨ ਸ਼ਨੀਵਾਰ ਦੁਪਹਿਰ 2 ਵਜੇ ਹੋਣ ਜਾ ਰਿਹਾ ਹੈ। ਇਸ ਸ਼ਹੀਦੀ ਸਮਾਗਮ 'ਚ ਖਾਲੜਾ ਸਾਹਿਬ ਦੀ ਧਰਮ-ਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਅਤੇ ਉਨ੍ਹਾਂ ਦੀ ਬੇਟੀ ਨਵਕਿਰਨ ਕੌਰ ਵੀ ਉਚੇਚੇ ਤੌਰ 'ਤੇ ਪਹੁੰਚ ਰਹੇ ਹਨ।
ਇਹ ਵੀ ਪੜ੍ਹੋ : ਗੁਰਦੁਆਰਾ ਨਾਨਕਸਰ ਫਰਿਜ਼ਨੋ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ 'ਤੇ ਵਿਸ਼ੇਸ਼ ਸਮਾਗਮ
ਇਸ ਮੌਕੇ 9/11 ਦੇ ਸਮੂਹ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਦੇ ਨਾਲ-ਨਾਲ ਕਿਸਾਨੀ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਵੀ ਯਾਦ ਕੀਤਾ ਜਾਵੇਗਾ। ਇਸ ਲਈ ਹਿਊਮਨ ਰਾਈਟਸ ਦੇ ਅਲੰਬਰਦਾਰ ਸ਼ਹੀਦ ਜਸਵੰਤ ਸਿੰਘ ਖਾਲੜਾ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਸਭਨਾਂ ਭਰਾਤਰੀ ਜਥੇਬੰਦੀਆਂ ਅਤੇ ਸਮੂਹ ਭਾਈਚਾਰੇ ਨੂੰ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ। ਇਸ ਪ੍ਰੋਗਰਾਮ ਸਬੰਧੀ ਖਾਲੜਾ ਪਾਰਕ ਵਿੱਚ ਇੰਡੋ-ਯੂ.ਐੱਸ. ਹੈਰੀਟੇਜ ਫਰਿਜ਼ਨੋ, ਖਾਲੜਾ ਪਾਰਕ ਸੀਨੀਅਰ ਸਿਟੀਜ਼ਨ ਕਮੇਟੀ, ਜੈਕਾਰਾ ਜਥੇਬੰਦੀ ਦੇ ਮੈਂਬਰਾਂ ਦੀ ਮੀਟਿੰਗ ਹੋਈ, ਜਿਸ ਵਿੱਚ ਲਾਵਾਰਸ ਲਾਸ਼ਾਂ ਕਹਿ ਕੇ ਸਾੜ ਦਿੱਤੇ ਗਏ ਸਿੱਖ ਨੌਜਵਾਨਾਂ ਦਾ ਰਿਕਾਰਡ ਇਕੱਠਾ ਕਰਦਿਆਂ ਸ਼ਹੀਦ ਕਰ ਦਿੱਤੇ ਗਏ। ਜਸਵੰਤ ਸਿੰਘ ਖਾਲੜਾ ਦੇ ਸ਼ਹੀਦੀ ਦਿਹਾੜੇ ਦੇ ਆਯੋਜਨ ਨੂੰ ਲੈ ਕੇ ਵਿਚਾਰ-ਵਟਾਂਦਰਾ ਕੀਤਾ ਗਿਆ। ਸਾਰੇ ਤਰ੍ਹਾਂ ਦੇ ਪ੍ਰਬੰਧ ਕਰਨ ਲਈ ਡਿਊਟੀਆਂ ਲਾਈਆਂ ਗਈਆਂ। ਪ੍ਰਬੰਧਕਾਂ ਨੇ ਕਿਹਾ ਕਿ ਸਮਾਗਮ ਲਈ ਸਭ ਤਰ੍ਹਾਂ ਦੀ ਤਿਆਰੀ ਮੁਕੰਮਲ ਹੈ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਗਿੱਲ ਪਰਿਵਾਰ ਨੂੰ ਸਦਮਾ, ਭੂਆ ਜਗਜੀਤ ਕੌਰ ਬਰਾੜ ਦਾ ਦਿਹਾਂਤ
NEXT STORY