ਸੰਯੁਕਤ ਰਾਸ਼ਟਰ — ਅੰਤਰ-ਰਾਸ਼ਟਰੀ ਮਨੁੱਖੀ ਅਧਿਕਾਰ ਸੰਗਠਨ ਐਮਨੇਸਟੀ ਇੰਟਰਨੈਸ਼ਨਲ ਨੇ ਕਿਹਾ ਹੈ ਕਿ ਪਿਛਲੇ ਸਾਲ ਭਾਰਤ 'ਚ 100 ਤੋਂ ਜ਼ਿਆਦਾ ਮਾਮਲਿਆਂ 'ਚ ਮੌਤ ਦੀ ਸਜ਼ਾ ਸੁਣਾਈ ਗਈ। ਐਮਨੇਸਟੀ ਨੇ ਵੀਰਵਾਰ ਨੂੰ 'ਡਿ ਡੇਥ ਸੰਟੇਂਸਜ਼ ਐਂਡ ਐਕਜ਼ੀਕਿਊਸ਼ਨ 2017' ਨਾਂ ਦੀ ਰਿਪੋਰਟ ਜਾਰੀ ਕੀਤੀ। ਉਸ ਨੇ ਕਿਹਾ ਕਿ 2017 'ਚ 23 ਦੇਸ਼ਾਂ 'ਚ ਘੱਟ ਤੋਂ ਘੱਟ 93 ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਜਿਹੜੀ ਕਿ 2016 ਦੇ ਮੁਕਾਬਲੇ 4 ਫੀਸਦੀ ਘੱਟ ਹੈ। 2016 'ਚ ਇਹ ਗਿਣਤੀ 1,032 ਸੀ। ਉਸ ਨੇ ਆਪਣੀ ਰਿਪੋਰਟ 'ਚ ਕਿਹਾ ਹੈ ਕਿ 2017 'ਚ 53 ਦੇਸ਼ਾਂ 'ਚ ਘੱਟ ਤੋਂ ਘੱਟ 2,591 ਮਾਮਲਿਆਂ 'ਚ ਮੌਤ ਦੀ ਸਜ਼ਾ ਸੁਣਾਈ ਗਈ ਜਿਹੜੀ 2016 ਦੇ ਮੁਕਾਬਲੇ ਕਾਫੀ ਘੱਟ ਹੈ। 2016 'ਚ 3,117 ਮਾਮਲਿਆਂ 'ਚ ਮੌਤ ਦੀ ਸਜ਼ਾ ਸੁਣਾਈ ਗਈ ਸੀ।
ਉਸ ਨੇ ਕਿਹਾ ਕਿ ਭਾਰਤ 'ਚ ਪਿਛਲੇ ਸਾਲ 109 ਮਾਮਲਿਆਂ 'ਚ ਮੌਤ ਦੀ ਸਜ਼ਾ ਸੁਣਾਈ ਗਈ ਸੀ। ਐਮਨੇਸਟੀ ਨੇ ਕਿਹਾ, 'ਭਾਰਤ, ਸਿੰਗਾਪੁਰ ਅਤੇ ਥਾਈਲੈਂਡ ਨੇ ਜਹਾਜ਼ ਨੂੰ ਅਗਵਾਹ, ਪ੍ਰਮਾਣੂ ਅੱਤਵਾਦ ਅਤੇ ਭ੍ਰਿਸ਼ਟਾਚਾਰ ਨਾਲ ਜੁੜੇ ਮਾਮਲਿਆਂ 'ਚ ਮੌਤ ਦੀ ਸਜ਼ਾ ਦੇ ਪ੍ਰਾਵਧਾਨ (ਪ੍ਰਬੰਧ) ਵਾਲੇ ਨਵੇਂ ਕਾਨੂੰਨ ਨੂੰ ਪ੍ਰਵਨਾਗੀ ਦੇ ਮੌਤ ਦੀ ਸਜ਼ਾ ਦੇ ਦਾਇਰੇ ਦਾ ਵਿਸਤਾਰ ਕੀਤਾ।' ਭਾਰਤ 'ਚ 2017 ਦੇ ਆਖਿਰ 'ਚ 371 ਅਜਿਹੇ ਲੋਕ ਸਨ ਜਿਨ੍ਹਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ। ਰਿਪੋਰਟ 'ਚ ਕਿਹਾ ਗਿਆ ਹੈ ਕਿ 2017 'ਚ ਏਸ਼ੀਆ-ਪ੍ਰਸ਼ਾਂਤ ਦੇ 9 ਦੇਸ਼ਾਂ ਨੇ ਮੌਤ ਦੀ ਸਜ਼ਾ ਦੀ ਤਾਮੀਲ ਕੀਤੀ ਜਦਕਿ 2016 'ਚ 11 ਦੇਸ਼ਾਂ ਨੇ ਅਜਿਹਾ ਕੀਤਾ ਸੀ।
ਮਾਰਚ ਮਹੀਨੇ ਮਕਾਨਾਂ ਦੀ ਵਿੱਕਰੀ 'ਚ ਗਿਰਾਵਟ, ਔਸਤ ਕੀਮਤਾਂ ਵੀ ਡਿੱਗੀਆਂ
NEXT STORY