ਨੈਸ਼ਨਲ ਡੈਸਕ : ਗੁਜਰਾਤ ਦੀ ਰਾਜਕੋਟ ਅਦਾਲਤ ਨੇ ਮਾਨਵਤਾ ਨੂੰ ਸ਼ਰਮਸਾਰ ਕਰਨ ਵਾਲੇ ਇੱਕ ਮਾਮਲੇ ਵਿੱਚ ਇਤਿਹਾਸਕ ਫੈਸਲਾ ਸੁਣਾਉਂਦਿਆਂ ਬਿਹਾਰ ਦੇ ਇੱਕ ਨੌਜਵਾਨ ਨੂੰ ਫਾਂਸੀ ਦੀ ਸਜ਼ਾ ਦਿੱਤੀ ਹੈ। ਦੋਸ਼ੀ ਨੇ 7 ਸਾਲ ਦੀ ਮਾਸੂਮ ਬੱਚੀ ਨਾਲ ਜਬਰ-ਜ਼ਨਾਹ ਕਰਨ ਤੋਂ ਬਾਅਦ ਉਸ ਦੇ ਪ੍ਰਾਈਵੇਟ ਪਾਰਟ ਵਿੱਚ 5 ਇੰਚ ਲੰਬੀ ਲੋਹੇ ਦੀ ਰਾਡ ਪਾ ਦਿੱਤੀ ਸੀ। ਵਿਸ਼ੇਸ਼ ਅਦਾਲਤ ਦੇ ਜੱਜ ਵੀ.ਏ. ਰਾਣਾ ਨੇ ਇਸ ਘਿਨਾਉਣੇ ਅਪਰਾਧ ਲਈ ਦੋਸ਼ੀ ਰਾਮਸਿੰਘ ਤੇਰਸਿੰਘ ਦੁਡਵਾ (30 ਸਾਲ) ਨੂੰ ਮੌਤ ਦੀ ਸਜ਼ਾ ਸੁਣਾਈ ਹੈ।
ਇਹ ਖੌਫ਼ਨਾਕ ਵਾਰਦਾਤ 4 ਦਸੰਬਰ 2025 ਨੂੰ ਰਾਜਕੋਟ ਜ਼ਿਲ੍ਹੇ ਦੇ ਅਟਕੋਟ ਨੇੜਲੇ ਪਿੰਡ ਕਾਨਪਾਰ ਵਿੱਚ ਵਾਪਰੀ ਸੀ। ਪੀੜਤ ਬੱਚੀ ਆਪਣੇ ਭੈਣ-ਭਰਾਵਾਂ ਨਾਲ ਖੇਡ ਰਹੀ ਸੀ, ਜਦੋਂ ਮੋਟਰਸਾਈਕਲ 'ਤੇ ਆਏ ਰਾਮਸਿੰਘ ਨੇ ਉਸ ਨੂੰ ਅਗਵਾ ਕਰ ਲਿਆ ਅਤੇ ਇੱਕ ਦਰੱਖਤ ਕੋਲ ਲੈ ਜਾ ਕੇ ਇਸ ਵਹਿਸ਼ੀ ਕਾਰੇ ਨੂੰ ਅੰਜਾਮ ਦਿੱਤਾ। ਬੱਚੀ ਦੀਆਂ ਚੀਕਾਂ ਸੁਣ ਕੇ ਜਦੋਂ ਉਸ ਦੀ ਚਾਚੀ ਮੌਕੇ 'ਤੇ ਪਹੁੰਚੀ ਤਾਂ ਦੋਸ਼ੀ ਉੱਥੋਂ ਫਰਾਰ ਹੋ ਗਿਆ। ਬੱਚੀ ਦੀ ਹਾਲਤ ਇੰਨੀ ਗੰਭੀਰ ਸੀ ਕਿ ਉਸ ਦਾ ਬਹੁਤ ਜ਼ਿਆਦਾ ਖੂਨ ਵਹਿ ਗਿਆ ਸੀ। ਉਸ ਨੂੰ ਪਹਿਲਾਂ ਸਥਾਨਕ ਸਰਕਾਰੀ ਹਸਪਤਾਲ ਅਤੇ ਫਿਰ ਰਾਜਕੋਟ ਦੇ ਜਨਾਨਾ ਹਸਪਤਾਲ ਰੈਫਰ ਕੀਤਾ ਗਿਆ। ਡਾਕਟਰਾਂ ਦੀ ਇੱਕ ਟੀਮ, ਜਿਸ ਵਿੱਚ ਰੇਡੀਓਲੋਜਿਸਟ ਅਤੇ ਇਸਤਰੀ ਰੋਗ ਮਾਹਿਰ ਸ਼ਾਮਲ ਸਨ, ਨੇ ਬੜੀ ਮੁਸ਼ਕਲ ਨਾਲ ਆਪਰੇਸ਼ਨ ਕਰਕੇ ਬੱਚੀ ਦੀ ਜਾਨ ਬਚਾਈ।
ਵਿਗਿਆਨਕ ਸਬੂਤਾਂ ਨੇ ਦਵਾਇਆ ਇਨਸਾਫ਼
ਪੁਲਸ ਨੇ 8 ਦਸੰਬਰ ਨੂੰ ਸ਼ੱਕ ਦੇ ਅਧਾਰ 'ਤੇ ਰਾਮਸਿੰਘ ਨੂੰ ਗ੍ਰਿਫਤਾਰ ਕੀਤਾ ਸੀ। ਪੁਲਸ ਨੂੰ ਘਟਨਾ ਵਾਲੀ ਥਾਂ ਤੋਂ ਦੋਸ਼ੀ ਦੇ ਵਾਲ ਮਿਲੇ ਸਨ, ਜਿਨ੍ਹਾਂ ਦਾ DNA ਟੈਸਟ ਪਾਜ਼ੀਟਿਵ ਆਇਆ। ਇਸ ਤੋਂ ਇਲਾਵਾ, ਉਸ ਕੋਲੋਂ ਖੂਨ ਨਾਲ ਲਿਬੜੀ 5 ਇੰਚ ਦੀ ਰਾਡ ਵੀ ਬਰਾਮਦ ਹੋਈ ਸੀ। ਪੁਲਸ ਨੇ ਮਹਿਜ਼ 11 ਦਿਨਾਂ ਵਿੱਚ ਚਾਰਜਸ਼ੀਟ ਦਾਖਲ ਕਰ ਦਿੱਤੀ ਅਤੇ ਮੋਬਾਈਲ ਲੋਕੇਸ਼ਨ (CDR) ਰਾਹੀਂ ਵੀ ਦੋਸ਼ੀ ਦੀ ਮੌਕੇ 'ਤੇ ਮੌਜੂਦਗੀ ਸਾਬਤ ਹੋਈ। ਬੱਚੀ ਦੇ ਪਿਤਾ ਨੇ ਅਦਾਲਤ ਨੂੰ ਪੱਤਰ ਲਿਖ ਕੇ ਦੋਸ਼ੀ ਲਈ ਸਖ਼ਤ ਸਜ਼ਾ ਦੀ ਮੰਗ ਕੀਤੀ ਸੀ, ਜਿਸ 'ਤੇ ਸੁਣਵਾਈ ਕਰਦਿਆਂ ਅਦਾਲਤ ਨੇ ਵਾਰਦਾਤ ਦੇ 43 ਦਿਨਾਂ ਦੇ ਅੰਦਰ ਹੀ ਆਪਣਾ ਅੰਤਿਮ ਫੈਸਲਾ ਸੁਣਾ ਦਿੱਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਭਾਰਤੀ ਹਵਾਈ ਫ਼ੌਜ 'ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, 12ਵੀਂ ਪਾਸ ਕਰ ਸਕਦੇ ਹਨ ਅਪਲਾਈ
NEXT STORY