ਗ੍ਰੇਵਜੈਂਡ (ਮਨਦੀਪ ਖੁਰਮੀ ਹਿੰਮਤਪੁਰਾ) ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦੇ ਸੰਦਰਭ ਵਿੱਚ ਗੁਰੂ ਨਾਨਕ ਦਰਬਾਰ ਗੁਰਦੁਆਰਾ ਗ੍ਰੇਵਜੈਂਡ ਵਿਖੇ ਨਿਸ਼ਾਨ ਸਾਹਿਬ ਦੀ ਸੇਵਾ ਕੀਤੀ ਗਈ। ਪੰਜ ਪਿਆਰੇ ਸਾਹਿਬਾਨ ਦੀ ਅਗਵਾਈ ਵਿੱਚ ਅਰਦਾਸ ਕਰਨ ਉਪਰੰਤ ਚੋਲਾ ਸਾਹਿਬ ਬਦਲਣ ਦੀ ਰਸਮ ਅਦਾ ਕੀਤੀ ਗਈ। ਸੰਗਤ ਵੱਲੋਂ ਸਤਿਨਾਮ ਵਾਹਿਗੁਰੂ ਦਾ ਕੀਤਾ ਜਾ ਰਿਹਾ ਜਾਪ ਆਲੇ ਦੁਆਲੇ ਵਿੱਚ ਵਿਸਮਾਦੀ ਰੰਗ ਘੋਲ ਰਿਹਾ ਜਾਪਦਾ ਸੀ।


ਦੂਰ-ਦੂਰ ਤੋਂ ਪਹੁੰਚ ਕੇ ਸੰਗਤ ਇਹਨਾਂ ਪਲਾਂ ਦੀ ਗਵਾਹ ਬਣੀ। ਇਸ ਸਮੇਂ ਗੱਲਬਾਤ ਦੌਰਾਨ ਮੁੱਖ ਸੇਵਾਦਾਰ ਇੰਦਰਪਾਲ ਸਿੰਘ ਸੱਲ੍ਹ, ਨਰਿੰਦਰਜੀਤ ਸਿੰਘ ਥਾਂਦੀ, ਕੌਂਸਲਰ ਰਾਜਿੰਦਰ ਸਿੰਘ ਅਟਵਾਲ, ਤਜਿੰਦਰਪ੍ਰੀਤ ਕੌਰ, ਨਾਨਕ ਸਿੰਘ ਸਮੇਤ ਸਮੂਹ ਸੇਵਾਦਾਰਾਂ ਨੇ ਖਾਲਸਾ ਸਾਜਨਾ ਦਿਵਸ ਦੀ ਵਧਾਈ ਪੇਸ਼ ਕਰਦਿਆਂ ਸੰਗਤ ਦਾ ਧੰਨਵਾਦ ਕੀਤਾ। ਇੰਦਰਪਾਲ ਸਿੰਘ ਸੱਲ੍ਹ ਨੇ ਕਿਹਾ ਕਿ ਸੰਗਤ ਨੇ ਉਹਨਾਂ ਦੀ ਟੀਮ 'ਤੇ ਜੋ ਭਰੋਸਾ ਕੀਤਾ ਹੈ, ਉਹ ਕਦੇ ਵੀ ਟੁੱਟਣ ਨਹੀਂ ਦਿੱਤਾ ਜਾਵੇਗਾ। ਸਗੋਂ ਗ੍ਰੇਵਜੈਂਡ ਦਾ ਨਾਮ ਵਿਸ਼ਵ ਪੱਧਰ 'ਤੇ ਪਹੁੰਚਾਉਣ ਲਈ ਹਰ ਸਾਰਥਿਕ ਯਤਨ ਕੀਤੇ ਜਾਣਗੇ। ਉਹਨਾਂ ਹਰ ਕਾਰਜ ਵਿੱਚ ਅਥਾਹ ਸਹਿਯੋਗ ਦੇਣ ਲਈ ਸੰਗਤ ਦਾ ਦਿਲੋਂ ਧੰਨਵਾਦ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਪੱਛਮੀ ਏਸ਼ੀਆ ਤਣਾਅ ਦਰਮਿਆਨ UAE ਦੀ ਵਧੀ ਮੁਸ਼ਕਲ, ਅਮਰੀਕਾ ਨੂੰ ਦੇ'ਤੀ ਇਹ ਚਿਤਾਵਨੀ
NEXT STORY