ਮੁੰਬਈ : ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸੋਨਾਕਸ਼ੀ ਸਿਨਹਾ ਇਨੀਂ ਦਿਨੀਂ ਆਪਣੀ ਇੱਕ ਵੱਡੀ ਪ੍ਰਾਪਰਟੀ ਡੀਲ ਨੂੰ ਲੈ ਕੇ ਸੁਰਖੀਆਂ ਵਿੱਚ ਹੈ। ਰੀਅਲ ਅਸਟੇਟ ਡਾਟਾ ਐਨਾਲਿਟਿਕਸ ਫਰਮ 'CRE Matrix' ਦੇ ਦਸਤਾਵੇਜ਼ਾਂ ਮੁਤਾਬਕ, ਸੋਨਾਕਸ਼ੀ ਨੇ ਮੁੰਬਈ ਦੇ ਪੌਸ਼ ਇਲਾਕੇ ਬਾਂਦਰਾ ਵੈਸਟ ਵਿੱਚ ਸਥਿਤ ਆਪਣਾ ਇੱਕ ਬਹੁਤ ਹੀ ਆਲੀਸ਼ਾਨ ਅਪਾਰਟਮੈਂਟ ਕੁਵੈਤ ਦੇ ਕੌਂਸਲੇਟ ਜਨਰਲ ਨੂੰ ਇੱਕ ਸਾਲ ਦੀ ਲੀਜ਼ 'ਤੇ ਦਿੱਤਾ ਹੈ।
ਇਹ ਵੀ ਪੜ੍ਹੋ: ਨਵਜੰਮੇ ਜੂੜਵਾ ਬੱਚਿਆਂ ਨੂੰ ਲੈ ਕੇ ਘਰ ਪਹੁੰਚੀ ਦਿਵਯੰਕਾ ਤ੍ਰਿਪਾਠੀ, ਅਦਾਕਾਰਾ ਦੀ ਸਾਦਗੀ ਨੇ ਜਿੱਤਿਆ ਦਿਲ

ਹਰ ਮਹੀਨੇ ਮਿਲੇਗਾ 16 ਲੱਖ ਰੁਪਏ ਕਿਰਾਇਆ
ਰਿਪੋਰਟਾਂ ਅਨੁਸਾਰ, ਇਸ ਹਾਈ-ਪ੍ਰੋਫਾਈਲ ਡੀਲ ਲਈ ਸੋਨਾਕਸ਼ੀ ਨੂੰ 16 ਲੱਖ ਰੁਪਏ ਮਹੀਨਾਵਾਰ ਅਤੇ ਸਾਲਾਨਾ 1.92 ਕਰੋੜ ਰੁਪਏ ਕਿਰਾਇਆ ਮਿਲੇਗਾ। ਦੱਸਿਆ ਜਾ ਰਿਹਾ ਹੈ ਕਿ ਡਿਪਲੋਮੈਟਿਕ ਸਮਝੌਤੇ ਤਹਿਤ ਪੂਰੇ ਸਾਲ ਦਾ 1.92 ਕਰੋੜ ਰੁਪਏ ਕਿਰਾਇਆ ਐਡਵਾਂਸ ਅਦਾ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: 'ਸੈਲਫੀ ਮੈਨੇ ਲੇ ਲੀ ਆਜ' ਫੇਮ ਢਿੰਚੈਕ ਪੂਜਾ ਨੇ ਕਰਵਾਇਆ ਵਿਆਹ; ਜਾਣੋ ਕੋਣ ਹੈ ਲਾੜਾ

ਕੌਣ ਰਹੇਗਾ ਇਸ ਘਰ ਵਿੱਚ?
ਇਹ ਅਪਾਰਟਮੈਂਟ ਕੁਵੈਤ ਦੇ ਕੌਂਸਲ ਜਨਰਲ 'ਇਮਾਦ ਅਬਦੁਲ ਅਜ਼ੀਜ਼ ਅਲ-ਖਰਾਜ' , ਉਨ੍ਹਾਂ ਦੇ ਪਰਿਵਾਰ ਅਤੇ ਸਟਾਫ ਦੇ ਰਹਿਣ ਲਈ ਕਿਰਾਏ 'ਤੇ ਲਿਆ ਗਿਆ ਹੈ। ਇਹ ਲੀਜ਼ 7 ਜੂਨ 2026 ਤੋਂ ਸ਼ੁਰੂ ਹੋ ਕੇ 6 ਜੂਨ 2027 ਤੱਕ (ਇੱਕ ਸਾਲ ਲਈ) ਵੈਧ ਰਹੇਗੀ। ਇਸ ਡੀਲ ਦੀ ਰਜਿਸਟ੍ਰੇਸ਼ਨ 25 ਮਈ 2026 ਨੂੰ ਕੀਤੀ ਗਈ ਸੀ, ਜਿਸ ਲਈ 96,000 ਰੁਪਏ ਸਟੈਂਪ ਡਿਊਟੀ ਅਤੇ 1,000 ਰੁਪਏ ਰਜਿਸਟ੍ਰੇਸ਼ਨ ਫੀਸ ਦਿੱਤੀ ਗਈ ਹੈ।
ਇਹ ਵੀ ਪੜ੍ਹੋ: ਮਹਾਭਾਰਤ ਦੀਆਂ ਕਹਾਣੀਆਂ ਨੂੰ ਆਵਾਜ਼ ਦੇਣ ਵਾਲੀ ਲੋਕ ਗਾਇਕਾ ਦੀ ਹਾਲਤ ਗੰਭੀਰ, ਦੇਸ਼ ਭਰ 'ਚ ਦੁਆਵਾਂ ਦਾ ਦੌਰ

ਕਿੰਨਾ ਹਾਈ-ਟੈਕ ਅਤੇ ਆਲੀਸ਼ਾਨ ਹੈ ਇਹ ਅਪਾਰਟਮੈਂਟ?
ਇਹ ਫਲੈਟ ਬਾਂਦਰਾ ਵੈਸਟ ਦੀ ਮਸ਼ਹੂਰ ਅਲਟਰਾ-ਲਗਜ਼ਰੀ ਇਮਾਰਤ '81 Aureate' ਦੀ 26ਵੀਂ ਮੰਜ਼ਿਲ 'ਤੇ ਸਥਿਤ ਹੈ, ਜਿੱਥੋਂ ਸਮੁੰਦਰ ਦਾ ਸ਼ਾਨਦਾਰ ਨਜ਼ਾਰਾ ਦਿਖਾਈ ਦਿੰਦਾ ਹੈ। ਇਸ ਅਪਾਰਟਮੈਂਟ ਦਾ ਕਾਰਪੇਟ ਏਰੀਆ 4,350 ਵਰਗ ਫੁੱਟ ਹੈ, ਜਿਸ ਵਿੱਚ 27 ਵਰਗ ਫੁੱਟ ਦਾ ਨੌਕਰਾਂ ਲਈ ਵੱਖਰਾ ਟਾਇਲਟ ਏਰੀਆ ਵੀ ਸ਼ਾਮਲ ਹੈ। ਇਸ ਫਲੈਟ ਦੇ ਨਾਲ 3 ਪਾਰਕਿੰਗ ਸਪੇਸ ਮਿਲੇ ਹਨ। ਇਸ ਤੋਂ ਇਲਾਵਾ ਇਮਾਰਤ ਵਿੱਚ ਹਾਈ-ਟੈਕ ਜਿਮ, ਲਾਇਬ੍ਰੇਰੀ, ਬੈਂਕੁਏਟ ਹਾਲ, ਯੋਗਾ ਸਟੂਡੀਓ, ਓਪਨ ਸਕਾਈ ਫਿਟਨੈਸ ਸੈਂਟਰ, ਬੱਚਿਆਂ ਦੇ ਖੇਡਣ ਦਾ ਇਲਾਕਾ ਅਤੇ ਮਰਦਾਂ-ਔਰਤਾਂ ਲਈ ਵੱਖਰੇ-ਵੱਖਰੇ 2 ਸਵਿਮਿੰਗ ਪੂਲ ਮੌਜੂਦ ਹਨ।
ਇਹ ਵੀ ਪੜ੍ਹੋ: ਕਿੰਗ ਖ਼ਾਨ ਤੇ ਥਾਲਾਪਤੀ ਵਿਜੇ ਨੂੰ ਵੀ IMDb ਰੈਂਕਿੰਗ 'ਚ ਪਿੱਛੇ ਛੱਡ ਗਿਆ ਹਰਿਆਣਾ ਦਾ ਇਹ ਮੁੰਡਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
‘ਪੈੱਡੀ’ ਸਟਾਰ ਰਾਮ ਚਰਨ ਨੇ ਪੀ.ਐੱਮ. ਨਰਿੰਦਰ ਮੋਦੀ ਨਾਲ ਮੁਲਾਕਾਤ ਨੂੰ ਕੀਤਾ ਯਾਦ
NEXT STORY