ਸੰਯੁਕਤ ਰਾਸ਼ਟਰ- ਤੁਰਕੀ ਦੇ ਡਿਪਲੋਮੈਟ ਵੋਲਕਿਨ ਬੋਜਕਿਰ ਨੂੰ ਸੰਯੁਕਤ ਰਾਸ਼ਟਰ ਮਹਾਸਭਾ ਦੇ 75ਵੇਂ ਸੈਸ਼ਨ ਲਈ ਪ੍ਰਧਾਨ ਚੁਣਿਆ ਗਿਆ ਹੈ। ਮਹਾਸਭਾ ਦੇ ਮੌਜੂਦਾ ਮੁਖੀ ਤੀਜਾਨੀ ਮੁਹੰਮਦ-ਬਾਂਡੇ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।
ਉਨ੍ਹਾਂ ਕਿਹਾ,"ਤੁਰਕੀ ਦੇ ਡਿਪਲੋਮੈਟ ਵੋਲਕਨ ਬੋਜਕਿਰ ਨੂੰ ਸੰਯੁਕਤ ਰਾਸ਼ਟਰ ਮਹਾਸਭਾ ਦੇ 75ਵੇਂ ਸੈਸ਼ਨ ਲਈ ਮੁਖੀ ਚੁਣਿਆ ਗਿਆ ਹੈ। ਇਸ ਅਹੁਦੇ ਲਈ ਵੋਲਕਨ ਇਕੱਲੇ ਹੀ ਉਮੀਦਵਾਰ ਸਨ। ਮਹਾਸਭਾ ਦਾ 75ਵਾਂ ਸੈਸ਼ਨ ਇਸ ਸਾਲ 15 ਸਤੰਬਰ ਨੂੰ ਸ਼ੁਰੂ ਹੋਵੇਗਾ।
ਡੈਕਸਾਮੈਥਾਸੋਨ ਕੋਵਿਡ-19 ਦਾ ਇਲਾਜ ਨਹੀਂ ਪਰ ਇਨ੍ਹਾਂ ਮਰੀਜ਼ਾਂ ਲਈ ਬਣੀ ਵਰਦਾਨ : WHO
NEXT STORY