ਨਿਊਯਾਰਕ- ਟਰੰਪ ਦੇ ਭਾਰਤ ਵਿਰੋਧੀ ਰਵੱਈਏ ਦਾ ਅਮਰੀਕਾ 'ਚ ਹੀ ਵਿਰੋਧ ਹੋਣ ਲੱਗ ਪਿਆ ਹੈ। ਇਸੇ ਮਾਮਲੇ 'ਤੇ ਭਾਰਤੀ ਮੂਲ ਦੀ ਰਿਪਬਲਿਕਨ ਪਾਰਟੀ ਦੀ ਨੇਤਾ ਨਿੱਕੀ ਹੇਲੀ ਨੇ ਮੰਗਲਵਾਰ ਨੂੰ ਕਿਹਾ ਕਿ ਅਮਰੀਕਾ ਨੂੰ ਭਾਰਤ ਵਰਗੇ ਮਜ਼ਬੂਤ ਭਾਈਵਾਲ ਨਾਲ ਆਪਣੇ ਸਬੰਧ ਨਹੀਂ ਵਿਗਾੜਨੇ ਚਾਹੀਦੇ ਅਤੇ ਚੀਨ ਨੂੰ ਰਿਆਇਤਾਂ ਨਹੀਂ ਦੇਣੀਆਂ ਚਾਹੀਦੀਆਂ।
ਉਨ੍ਹਾਂ ਨੇ ਇਹ ਗੱਲ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਟੈਰਿਫ ਲਾਉਣ ਅਤੇ ਰੂਸ ਤੋਂ ਤੇਲ ਦੀ ਖਰੀਦ ਨੂੰ ਲੈ ਕੇ ਦਿੱਲੀ ’ਤੇ ਕੀਤੇ ਗਏ ਹਮਲਿਆਂ ਦਰਮਿਆਨ ਕਹੀ। ਹੇਲੀ ਨੇ ‘ਐਕਸ’ ’ਤੇ ਇਕ ਪੋਸਟ ਵਿਚ ਕਿਹਾ, ‘ਭਾਰਤ ਨੂੰ ਰੂਸ ਤੋਂ ਤੇਲ ਨਹੀਂ ਖਰੀਦਣਾ ਚਾਹੀਦਾ ਪਰ ਚੀਨ, ਜੋ ਕਿ ਇਕ ਵਿਰੋਧੀ ਹੈ ਅਤੇ ਰੂਸੀ ਅਤੇ ਈਰਾਨੀ ਤੇਲ ਦਾ ਨੰਬਰ-1 ਖ਼ਰੀਦਦਾਰ ਹੈ, ਨੂੰ 90 ਦਿਨਾਂ ਲਈ ਟੈਰਿਫ ਦੇਣ ਤੋਂ ਛੋਟ ਦਿੱਤੀ ਗਈ ਹੈ।’
ਉਨ੍ਹਾਂ ਕਿਹਾ, ‘ਚੀਨ ਨੂੰ ਰਿਆਇਤਾਂ ਨਹੀਂ ਦੇਣੀਆਂ ਚਾਹੀਦੀਆਂ ਅਤੇ ਭਾਰਤ ਵਰਗੇ ਮਜ਼ਬੂਤ ਭਾਈਵਾਲ ਨਾਲ ਅਮਰੀਕਾ ਨੂੰ ਆਪਣੇ ਸਬੰਧ ਨਹੀਂ ਵਿਗਾੜਨੇ ਚਾਹੀਦੇ।’ ਹੇਲੀ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਟਰੰਪ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਭਾਰਤ ਇਕ ਚੰਗਾ ਵਪਾਰਕ ਭਾਈਵਾਲ ਨਹੀਂ ਰਿਹਾ ਹੈ ਅਤੇ ਉਹ ਅਗਲੇ 24 ਘੰਟਿਆਂ ਵਿਚ ਭਾਰਤ ’ਤੇ ਟੈਰਿਫ ’ਚ ਮੋਟਾ ਵਾਧਾ ਕਰਨਗੇ।
ਇਹ ਵੀ ਪੜ੍ਹੋ- ਐਲਨ ਮਸਕ ਤੋਂ ਵੀ ਅਮੀਰ ਨਿਕਲੀ ਭਾਰਤ ਦੀ ਔਰਤ ! ਮੌਤ ਤੋਂ ਬਾਅਦ ਅਕਾਊਂਟ ਵੇਖ ਪਰਿਵਾਰ ਦੇ ਵੀ ਉੱਡ ਗਏ ਹੋਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਦੀ ਖੁਸ਼ੀ ਮੌਕੇ ਵਿਸ਼ਾਲ ਗੁਰਮਤਿ ਸਮਾਗਮ ਆਯੋਜਿਤ
NEXT STORY