ਇੰਟਰਨੈਸ਼ਨਲ ਡੈਸਕ- ਵਰਲਡ ਸਿੱਖ ਆਰਗੇਨਾਈਜ਼ੇਸ਼ਨ ਆਫ ਕੈਨੇਡਾ (ਡਬਲਿਊ.ਐੱਸ.ਓ.) ਨੇ ਕੈਨੇਡਾ ਅਤੇ ਭਾਰਤ ਵੱਲੋਂ ਨਵੇਂ ਹਾਈ ਕਮਿਸ਼ਨਰਾਂ ਦੀ ਨਿਯੁਕਤੀ ਤੋਂ ਬਾਅਦ ਚਿੰਤਾ ਪ੍ਰਗਟ ਕੀਤੀ ਹੈ। ਕੈਨੇਡਾ ਨੇ ਕ੍ਰਿਸਟੋਫਰ ਕੂਟਰ ਨੂੰ ਭਾਰਤ ਲਈ ਆਪਣਾ ਨਵਾਂ ਹਾਈ ਕਮਿਸ਼ਨਰ ਨਿਯੁਕਤ ਕੀਤਾ ਹੈ, ਜਦੋਂ ਕਿ ਭਾਰਤ ਨੇ ਦਿਨੇਸ਼ ਕੇ. ਪਟਨਾਾਇਕ ਨੂੰ ਕੈਨੇਡਾ ਦਾ ਨਵਾਂ ਹਾਈ ਕਮਿਸ਼ਨਰ ਬਣਾਇਆ ਹੈ।
ਡਬਲਿਊ. ਐੱਸ. ਓ. ਨੇ ਕੈਨੇਡਾ ਸਰਕਾਰ ਤੋਂ ਸਪੱਸ਼ਟ ਭਰੋਸਾ ਮੰਗਿਆ ਹੈ ਕਿ ਨਵੇਂ ਨਿਯੁਕਤ ਭਾਰਤੀ ਡਿਪਲੋਮੈਟ ਦਾ ਕਿਸੇ ਖੁਫੀਆ ਜਾਂ ਪੁਲਸ ਸੇਵਾ ਨਾਲ ਕੋਈ ਸਬੰਧ ਨਹੀਂ ਹੋਵੇਗਾ, ਉਹ ਕੈਨੇਡਾ ’ਚ ਜਾਸੂਸੀ ਜਾਂ ਅਪਰਾਧੀ ਸਰਗਰਮੀਆਂ ’ਚ ਸ਼ਾਮਲ ਨਹੀਂ ਹੋਣਗੇ ਅਤੇ ਕੈਨੇਡੀਅਨ ਕਾਨੂੰਨ ਤਹਿਤ ਜ਼ਿੰਮੇਵਾਰ ਠਹਿਰਾਏ ਜਾਣਗੇ।
ਇਹ ਵੀ ਪੜ੍ਹੋ- ''ਭਾਰਤ, ਤੁਸੀਂ ਤਾਨਾਸ਼ਾਹਾਂ ਨੂੰ ਮਿਲ ਰਹੇ ਹੋ...!'', ਟਰੰਪ ਦੇ ਵਪਾਰਕ ਸਲਾਹਕਾਰ ਨਵਾਰੋ ਦਾ ਬਿਆਨ
ਇਹ ਐਲਾਨ ਪਿਛਲੇ ਸਾਲ ਅਕਤੂਬਰ 2024 ’ਚ ਕੈਨੇਡਾ ਵੱਲੋਂ ਭਾਰਤੀ ਹਾਈ ਕਮਿਸ਼ਨਰ ਅਤੇ 5 ਹੋਰ ਡਿਪਲੋਮੈਟਾਂ ਨੂੰ ਦੇਸ਼ ’ਚੋਂ ਕੱਢਣ ਤੋਂ ਬਾਅਦ ਆਇਆ ਹੈ। ਰਾਇਲ ਕੈਨੇਡੀਅਨ ਮਾਊਂਟਿਡ ਪੁਲਸ ਅਨੁਸਾਰ, ਉਨ੍ਹਾਂ ਡਿਪਲੋਮੈਟਾਂ ਦਾ ਸਬੰਧ ਗ਼ੈਰ-ਕਾਨੂੰਨੀ ਸਰਗਰਮੀਆਂ ਅਤੇ ਅੰਤਰਰਾਸ਼ਟਰੀ ਦਮਨ ਨਾਲ ਸੀ, ਜਿਸ ’ਚ ਭਾਰਤ ਸਰਕਾਰ ਦੇ ਏਜੰਟਾਂ ਅਤੇ ਅਪਰਾਧਕ ਗਰੁੱਪਾਂ ਵਿਚਾਲੇ ਸਹਿਯੋਗ ਸ਼ਾਮਲ ਸੀ। ਖਾਸ ਤੌਰ ’ਤੇ, ਭਾਰਤੀ ਅਧਿਕਾਰੀਆਂ ਅਤੇ ਲਾਰੈਂਸ ਬਿਸ਼ਨੋਈ ਗੈਂਗ ਵਿਚਾਲੇ ਸਬੰਧ ਪਾਏ ਗਏ ਹਨ, ਜੋ ਕੈਨੇਡਾ ’ਚ ਸ਼ੂਟਿੰਗ, ਹੱਤਿਆ, ਸਾੜ-ਫੂਕ ਅਤੇ ਜਬਰਨ ਵਸੂਲੀ ਵਰਗੀਆਂ ਹਿੰਸਕ ਸਰਗਰਮੀਆਂ ’ਚ ਸ਼ਾਮਲ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕਾਲਕਾਜੀ ਮੰਦਰ 'ਚ ਸ਼ਰਧਾਲੂ ਨਾਲ ਹੋਈ ਲੜਾਈ 'ਚ ਪੁਜਾਰੀ ਦੀ ਮੌਤ, ਫੈਲੀ ਸਨਸਨੀ
NEXT STORY