ਇੰਟਰਨੈਸ਼ਨਲ ਡੈਸਕ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਖੁਦ ਨੂੰ ਅਮਰੀਕਾ ਦਾ ਸਭ ਤੋਂ ਮਹਾਨ ਰਾਸ਼ਟਰਪਤੀ ਦੱਸਿਆ ਹੈ। ਟਰੰਪ ਨੇ ਸ਼ੁੱਕਰਵਾਰ ਨੂੰ ਆਪਣੇ ਸੋਸ਼ਲ ਮੀਡੀਆ ਮੰਚ ’ਤੇ ਅਮਰੀਕੀ ਰਾਸ਼ਟਰਪਤੀਆਂ ਦੀ ਇਕ ਲਿਸਟ ਸ਼ੇਅਰ ਕੀਤੀ। ਇਸ ਲਿਸਟ 'ਚ ਉਨ੍ਹਾਂ ਨੇ ਖੁਦ ਨੂੰ ਸਭ ਤੋਂ ਉੱਪਰ ਰੱਖਿਆ ਅਤੇ ਆਪਣੇ ਨਾਂ ਦੇ ਅੱਗੇ ‘ਸਭ ਤੋਂ ਮਹਾਨ’ ਲਿਖਿਆ।
ਟਰੰਪ ਨੇ ਅਬ੍ਰਾਹਮ ਲਿੰਕਨ, ਜਾਰਜ ਵਾਸ਼ਿੰਗਟਨ, ਫ੍ਰੈਂਕਲਿਨ ਡੀ. ਰੂਜ਼ਵੈਲਟ, ਥਾਮਸ ਜੈਫਰਸਨ ਅਤੇ ਐਂਡ੍ਰੀਊ ਜੈਕਸਨ ਵਰਗੇ ਸਾਬਕਾ ਰਾਸ਼ਟਰਪਤੀਆਂ ਨੂੰ ਮਹਾਨ ਨੇਤਾਵਾਂ ਦੀ ਸ਼੍ਰੇਣੀ ਵਿਚ ਰੱਖਿਆ। ਉਨ੍ਹਾਂ ਨੇ ਥਿਓਡੋਰ ਰੂਜ਼ਵੈਲਟ ਨੂੰ ਲਗਭਗ ਮਹਾਨ ਦੱਸਿਆ, ਜਦਕਿ ਬਿਲ ਕਲਿੰਟਨ ਨੂੰ ਔਸਤ ਰਾਸ਼ਟਰਪਤੀ ਦੀ ਸ਼੍ਰੇਣੀ ਵਿਚ ਰੱਖਿਆ। ਕੈਲਵਿਨ ਕੂਲਿਜ ਨੂੰ ਔਸਤ ਤੋਂ ਹੇਠਾਂ ਦੱਸਿਆ ਗਿਆ। ਡੋਨਾਲਡ ਟਰੰਪ ਨੇ ਬਰਾਕ ਓਬਾਮਾ, ਜੋ ਬਾਈਡੇਨ, ਜਿਮੀ ਕਾਰਟਰ, ਯੂਲਿਸਿਸ ਐੱਸ. ਗ੍ਰਾਂਟ ਅਤੇ ਵਾਰਨ ਹਾਰਡਿੰਗ ਨੂੰ ਅਸਫਲ ਰਾਸ਼ਟਰਪਤੀਆਂ ਦੀ ਸ਼੍ਰੇਣੀ ਵਿਚ ਰੱਖਿਆ।

ਇਹ ਵੀ ਪੜ੍ਹੋ- ਭਿਆਨਕ ਹੜ੍ਹ ਸਮੇਂ ਭਾਰਤ ਨੇ ਨੇਪਾਲ ਨੂੰ ਭੇਜੀ ਮਦਦ ! ਨੇਪਾਲੀ ਪ੍ਰਧਾਨ ਮੰਤਰੀ ਨੇ PM ਮੋਦੀ ਦਾ ਕੀਤਾ ਧੰਨਵਾਦ
ਟਰੰਪ ਦਾ ਇਹ ਦਾਅਵਾ ਇਸ ਲਈ ਚਰਚਾ ਵਿਚ ਹੈ, ਕਿਉਂਕਿ ਅਮਰੀਕੀ ਇਤਿਹਾਸ ਅਤੇ ਰਾਜਨੀਤੀ ਦੇ ਮਾਹਿਰਾਂ ਦੀ ਰਾਏ ਇਸ ਤੋਂ ਬਿਲਕੁਲ ਵੱਖਰੀ ਹੈ। ਸਾਲ 2024 ਵਿਚ ਰਾਸ਼ਟਰਪਤੀ ਦੀ ਮਹਾਨਤਾ ਨੂੰ ਲੈ ਕੇ ਕੀਤੇ ਗਏ ਇਕ ਸਰਵੇ 'ਚ 154 ਸਿਆਸੀ ਮਾਹਿਰਾਂ ਨੇ ਟਰੰਪ ਨੂੰ ਅਮਰੀਕਾ ਦੇ 45 ਰਾਸ਼ਟਰਪਤੀਆਂ ਵਿਚੋਂ ਸਭ ਤੋਂ ਆਖਰੀ ਸਥਾਨ ਦਿੱਤਾ ਸੀ। ਇਸ ਸਰਵੇ 'ਚ ਅਬ੍ਰਾਹਮ ਲਿੰਕਨ ਪਹਿਲੇ ਸਥਾਨ ’ਤੇ ਰਹੇ ਸਨ।
ਇਹ ਵੀ ਪੜ੍ਹੋ- 5 ਮਹੀਨੇ ਪਹਿਲਾਂ ਹੀ ਆ ਗਈ ਸੀ ਹੈਰਾਨੀਜਨਕ ਰਿਪੋਰਟ ! ਨਾ ਕੀਤਾ ਜਾਂਦਾ Ignore ਤਾਂ ਨੇਪਾਲ 'ਚ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
5 ਮਹੀਨੇ ਪਹਿਲਾਂ ਹੀ ਆ ਗਈ ਸੀ ਹੈਰਾਨੀਜਨਕ ਰਿਪੋਰਟ ! ਨਾ ਕੀਤਾ ਜਾਂਦਾ Ignore ਤਾਂ ਨੇਪਾਲ 'ਚ...
NEXT STORY