ਵਾਸ਼ਿੰਗਟਨ— ਡੋਨਾਲਡ ਟਰੰਪ 'ਤੇ ਵਿਵਾਦਿਤ ਕਿਤਾਬ ਲਿਖਣ ਵਾਲੇ ਲੇਖਕ ਮਾਇਕਲ ਵੁਲਫ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ 'ਚ ''ਸ਼ਾਇਦ ਇਸ ਸਮੇਂ ਧਰਤੀ 'ਤੇ ਆਏ ਕਿਸੇ ਵੀ ਵਿਅਕਤੀ ਦੇ ਮੁਕਾਬਲੇ ਘੱਟ ਭਰੋਸੇਮੰਦ ਹੈ।'' ਕਿਤਾਬ ਤੇ ਸੋਧ ਲਈ ਵ੍ਹਾਇਟ ਹਾਊਸ 'ਚ ਕਈ ਮਹੀਨਿਆਂ ਤਕ ਰਹਿਣ ਵਾਲੇ ਵੁਲਫ ਨੇ ਇਹ ਗੱਲ ਟਰੰਪ ਦੇ ਉਸ ਬਿਆਨ ਦੇ ਜਵਾਬ 'ਚ ਕਹੀ ਜਿਸ 'ਚ ਟਰੰਪ ਨੇ ਉਸ ਦੇ ਦਾਅਵਿਆਂ ਨੂੰ ''ਝੂਠ ਦਾ ਪੁਲਿੰਦਾ' ਦੱਸਿਆ ਸੀ।
ਮਾਇਕਲ ਵੁਲਫ ਨੇ ਆਪਣੀ ਕਿਤਾਬ 'ਫਾਇਰ ਐਂਡ ਫਿਊਰੀ : ਇਨਸਾਇਡ ਦਿ ਟਰੰਪ ਵ੍ਹਾਇਟ ਹਾਊਸ' 'ਚ ਡੋਨਾਲਡ ਟਰੰਪ ਨੂੰ ਲੈ ਕੇ ਕਈ ਦਾਅਵੇ ਕੀਤੇ ਹਨ। ਡੋਨਾਲਡ ਟਰੰਪ ਦੇ ਵਕੀਲ ਨੇ ਇਸ਼ ਕਿਤਾਬ ਦੀ ਘੁੰਢ ਚੁਕਾਈ 'ਤੇ ਰੋਕ ਲਗਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਅਜਿਹਾ ਨਹੀਂ ਹੋ ਸਕਿਆ। ਕਿਤਾਬ ਦੀ ਵਿਕਰੀ ਸ਼ੁਰੂ ਹੋ ਚੁੱਕੀ ਹੈ।
ਮਾਇਕਲ ਵੁਲਫ ਨੇ ਐੱਨ.ਬੀ.ਸੀ. ਦੇ ਟੁਡੇ ਸ਼ੋ 'ਚ ਕਿਹਾ ਸੀ ਕਿ ਡੋਨਾਲਡ ਟਰੰਪ ਦੇ ਸਟਾਫ ਦਾ ਕਹਿਣਾ ਹੈ ਕਿ ਉਹ ਇਕ ਬੱਚੇ ਵਾਂਗ ਹਨ। ਉਨ੍ਹਾਂ ਅੱਗੇ ਦੱਸਿਆ ਕਿ, 'ਉਨ੍ਹਾਂ ਦੇ ਅਜਿਹਾ ਕਹਿਣ ਦਾ ਮਤਲਬ ਹੈ ਕਿ ਉਹ ਤੁਰੰਤ ਸੰਤੂਸ਼ਟੀ ਚਾਹੁੰਦੇ ਹਨ। ਉਹ ਨਾ ਪੜ੍ਹਦੇ ਹਨ ਤੇ ਨਾ ਸੁਣਦੇ ਹਨ, ਸਿਰਫ ਪਿਨਬਾਲ ਵਾਂਗ ਸ਼ੂਟ ਹੋ ਜਾਂਦੇ ਹਨ।'
ਵੁਲਫ ਨੇ ਕਿਹਾ ਕਿ ਇਹ ਅਜੀਬ ਹੈ ਕਿ ਅਮਰੀਕੀ ਰਾਸ਼ਟਰਪਤੀ ਉਨ੍ਹਾਂ 'ਤੇ ਲਿਖੀ ਕਿਤਾਬ ਦੀ ਘੁੰਢ ਚੁਕਾਈ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਹੈ। ਇਹ ਇਕ ਅਜਿਹਾ ਕਦਮ ਹੈ ਜੋ ਇਕ ''ਛੋਟੇ ਜਿਹੀ ਕੰਪਨੀ ਦਾ ਸੀ.ਈ.ਓ.'' ਵੀ ਨਹੀਂ ਚੁੱਕੇਗਾ।
ਵਿਆਹ ’ਚ 10 ਮਿੰਟ ਵੀ ਲੇਟ ਹੋਈ ਲਾੜੀ ਤਾਂ ਲੱਗੇਗਾ ਜੁਰਮਾਨਾ
NEXT STORY