ਬੀਜਿੰਗ— ਕੋਰੋਨਾ ਵਾਇਰਸ ਨਾਲ ਲੜਨ ਦੀ ਕੋਸ਼ਿਸ਼ ਤਹਿਤ ਚੀਨੀ ਅਧਿਕਾਰੀ ਡਰੋਨਜ਼ ਦੀ ਵਰਤੋਂ ਕਰ ਰਹੇ ਹਨ। ਇਸ ਰਾਹੀਂ ਉਹ ਲੋਕਾਂ 'ਤੇ ਨਜ਼ਰ ਰੱਖ ਰਹੇ ਹਨ ਤਾਂ ਕਿ ਪਤਾ ਲੱਗਦਾ ਰਹੇ ਕਿ ਲੋਕਾਂ ਨੇ ਮਾਸਕ ਪਾਇਆ ਹੈ ਜਾਂ ਨਹੀਂ।
ਚੀਨ ਵਲੋਂ ਕਈ ਵੀਡੀਓਜ਼ ਵੀ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ, ਜਿਨ੍ਹਾਂ 'ਚ ਦੇਖਿਆ ਜਾ ਸਕਦਾ ਹੈ ਕਿ ਜਦ ਕੋਈ ਬਿਨਾ ਮਾਸਕ ਦੇ ਸੜਕ 'ਤੇ ਜਾ ਰਿਹਾ ਹੁੰਦਾ ਹੈ ਤਾਂ ਡਰੋਨ ਉਨ੍ਹਾਂ ਨੂੰ ਡਾਂਟਦਾ ਹੈ ਤੇ ਮਾਸਕ ਪਾਉਣ ਲਈ ਕਹਿੰਦਾ ਹੈ।
ਅਜਿਹੀਆਂ ਕਈ ਵੀਡੀਓਜ਼ ਸਥਾਨਕ ਮੀਡੀਆ ਵਲੋਂ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ, ਜਿਨ੍ਹਾਂ 'ਚ ਡਰੋਨ ਲੋਕਾਂ ਨੂੰ ਘਰਾਂ 'ਚ ਰਹਿਣ ਦੀ ਸਲਾਹ ਦਿੰਦਾ ਨਜ਼ਰ ਆ ਰਿਹਾ ਹੈ। ਬੱਚਿਆਂ, ਬਜ਼ੁਰਗਾਂ ਤੇ ਸਭ ਨੂੰ ਸਲਾਹ ਦਿੰਦਾ ਹੈ ਕਿ ਉਹ ਇਸ ਸਥਿਤੀ 'ਚ ਆਪਣਾ ਵਧੇਰੇ ਧਿਆਨ ਰੱਖਣ ਤੇ ਬਿਨਾ ਮਾਸਕ ਦੇ ਨਾ ਘੁੰਮਣ ਤੇ ਘਰਾਂ 'ਚ ਹੀ ਰਹਿਣ ਤਾਂ ਕਿ ਉਹ ਇਸ ਵਾਇਰਸ ਦੀ ਲਪੇਟ 'ਚ ਨਾ ਆਉਣ।
ਆਸਟ੍ਰੇਲੀਆ : ਜੰਗਲੀ ਅੱਗ 'ਚ ਬਚਿਆ ਲਾਲ ਘੋਗਾ, ਖਤਮ ਹੋਈਆਂ ਕਈ ਪ੍ਰਜਾਤੀਆਂ
NEXT STORY