ਸਿਡਨੀ (ਬਿਊਰੋ): ਆਸਟ੍ਰੇਲੀਆ ਦੇ ਜੰਗਲਾਂ ਵਿਚ ਫੈਲੀ ਅੱਗ ਨੇ ਇਨਸਾਨਾਂ ਦੇ ਨਾਲ-ਨਾਲ ਬਨਸਪਤੀ ਅਤੇ ਜੰਗਲੀ ਜੀਵਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ। ਕਈ ਤਰ੍ਹਾਂ ਦੇ ਜੀਵ-ਜੰਤੂ ਖਤਮ ਹੋਣ ਦੇ ਬਾਵਜੂਦ ਨਿਊ ਸਾਊਥ ਵੇਲਜ਼ ਦੇ ਕੇਪੁਟਰ ਪਰਬਤ 'ਤੇ ਪਾਇਆ ਜਾਣ ਵਾਲਾ ਘੋਗਾ ਜੰਗਲਾਂ ਦੀ ਅੱਗ ਵਿਚ ਜ਼ਿੰਦਾ ਬਚ ਗਿਆ। ਇਹ ਘੋਗਾ ਪੂਰੀ ਦੁਨੀਆ ਵਿਚ ਸਰਫ ਇਸੇ ਇਲਾਕੇ ਵਿਚ ਹੀ ਪਾਇਆ ਜਾਂਦਾ ਹੈ। ਇਸ ਦੀਆਂ ਤਿੰਨ ਪ੍ਰਜਾਤੀਆਂ ਹਨ ਜੋ ਮਾਸਾਹਾਰੀ ਹਨ। ਇਸ ਨੂੰ 2013 ਵਿਚ ਪਹਿਲੀ ਵਾਰ ਦੇਖਿਆ ਗਿਆ ਸੀ। ਇਸ ਦੀ ਲੰਬਾਈ ਕਰੀਬ 20 ਸੈਂਟੀਮੀਟਰ (ਕਰੀਬ 7.9 ਇੰਚ) ਹੈ।
ਆਸਟ੍ਰੇਲੀਆ ਵਿਚ ਜੁਲਾਈ ਤੋਂ ਜਨਵਰੀ ਤੱਕ ਜੰਗਲੀ ਅੱਗ ਨਾਲ 22 ਲੋਕਾਂ ਦੀ ਮੌਤ ਹੋਈ ਸੀ। ਕਰੀਬ 2 ਹਜ਼ਾਰ ਤੋਂ ਜ਼ਿਆਦਾ ਘਰ ਨਸ਼ਟ ਹੋ ਗਏ ਸਨ ਅਤੇ ਇਕ ਅਰਬ ਤੋਂ ਜ਼ਿਆਦਾ ਜੀਵ-ਜੰਤੂ ਮਾਰੇ ਗਏ ਸਨ। ਨਿਊ ਸਾਊਥ ਵੇਲਜ਼ ਵਿਚ ਕੇਪੁਟਰ ਪਰਬਤ ਇਲਾਕੇ ਵਿਚ ਅੱਗ ਨਾਲ 18000 ਹੈਕਟੇਅਰ ਦਾ ਇਲਾਕਾ ਨਸ਼ਟ ਹੋ ਗਿਆ। ਇੱਥੋਂ ਦੀ ਵਾਤਵਾਰਨ ਪ੍ਰਣਾਲੀ ਵਿਚ ਮੌਜੂਦ ਜੀਵਾਂ ਦੀ 90 ਫੀਸਦੀ ਆਬਾਦੀ ਖਤਮ ਹੋ ਚੁੱਕੀ ਹੈ ਪਰ ਇਹ ਘੋਗਾ ਨੈਸ਼ਨਲ ਪਾਰਕ ਐਂਡ ਵਾਈਲਡ ਸਰਵਿਸ ਦੇ ਰੇਂਜਰਸ ਨੂੰ ਇਸ ਇਲਾਕੇ ਵਿਚ 60 ਤੋਂ ਜ਼ਿਆਦਾ ਸਥਾਨਾਂ 'ਤੇ ਮਿਲਿਆ।

ਰੇਂਜਰ ਮੇਲਾਕੋਲੌਜਿਸਟ ਫ੍ਰਾਂਕ ਕੋਹਲਰ ਦੇ ਮੁਤਾਬਕ ਘੋਗਾ ਪਰਬਤ ਦੀਆਂ ਚੱਟਾਨਾਂ ਦੀਆਂ ਦਰਾੜਾਂ ਅਤੇ ਸੜੇ ਰੁੱਖਾਂ ਦੇ ਨੇੜੇ ਨਜ਼ਰ ਆਇਆ। ਭਾਵੇਂਕਿ ਅੱਗ ਨਾਲ ਉਸ ਦਾ ਜ਼ਿਆਦਾਤਰ ਭੋਜਨ ਫਫੂੰਦ, ਕਾਈ ਆਦਿ ਸਭ ਕੁਝ ਸੜ ਗਿਆ। ਫਿਰ ਵੀ ਉਹ ਖੁਦ ਨੂੰ ਜਿਉਂਦੇ ਰੱਖਣ ਵਿਚ ਸਫਲ ਰਿਹਾ। ਬੀਤੇ ਹਫਤੇ ਪ੍ਰਕਾਸ਼ਿਤ ਵਾਤਾਵਰਨ ਅਤੇ ਊਰਜਾ ਵਿਭਾਗ ਦੇ ਅੰਕੜਿਆਂ ਦੇ ਮੁਤਾਬਕ 49 ਫੀਸਦੀ ਜੀਵਾਂ ਦੀ 80 ਫੀਸਦੀ ਰਿਹਾਇਸ਼ ਅੱਗ ਕਾਰਨ ਤਬਾਹ ਹੋ ਗਈ।
ਹਾਲੇ ਵੀ 65 ਪ੍ਰਜਾਤੀਆਂ ਦੀ ਰਿਹਾਇਸ਼ 'ਤੇ ਸੰਕਟ ਛਾਇਆ ਹੋਇਆ ਹੈ। ਇਹਨਾਂ ਵਿਚ ਕਈ ਤਰ੍ਹਾਂ ਦੇ ਫੁੱਲ-ਬੂਟੇ, 16 ਤਰ੍ਹਾਂ ਦੇ ਜੰਗਲੀ ਜਾਨਵਰ, 14 ਤਰ੍ਹਾਂ ਦੇ ਡੱਡੂ, 9 ਤਰ੍ਹਾਂ ਦੇ ਪੰਛੀ, 7 ਤਰ੍ਹਾਂ ਦੇ ਰੇਂਗਣ ਵਾਲੇ ਜੀਵ, 4 ਤਰ੍ਹਾਂ ਦੇ ਕੀੜੇ-ਮਕੌੜੇ, 4 ਤਰ੍ਹਾਂ ਦੀਆਂ ਮੱਛੀਆਂ ਅਤੇ ਇਕ ਤਰ੍ਹਾਂ ਦੀ ਮਕੜੀ ਦੀ ਪ੍ਰਜਾਤੀ ਖਤਮ ਹੋ ਗਈ। ਪੂਰੇ ਆਸਟ੍ਰੇਲੀਆ ਵਿਚ ਕੋਆਲਾ ਦੀ ਪ੍ਰਜਾਤੀ ਨੂੰ ਭਾਰੀ ਨੁਕਸਾਨ ਪਹੁੰਚਿਆ। ਇਕੱਲੇ ਨਿਊ ਸਾਊਥ ਵੇਲਜ਼ ਵਿਚ ਹੀ ਅੱਗ ਨਾਲ 8 ਹਜ਼ਾਰ ਤੋਂ ਵੱਧ ਕੋਆਲਾ ਅਤੇ 30 ਹਜ਼ਾਰ ਤੋਂ ਵੱਧ ਕੰਗਾਰੂਆਂ ਦੀ ਜਾਨ ਜਾਣ ਦਾ ਦਾਅਵਾ ਕੀਤਾ ਗਿਆ ਹੈ। ਮਾਹਰਾਂ ਦਾ ਮੰਨਣਾ ਹੈ ਕਿ ਭਿਆਨਕ ਅੱਗ ਵਿਚ ਘੋਗਾ ਦਾ ਜਿਉਂਦੇ ਬਚਣਾ ਹੈਰਾਨੀਜਨਕ ਹੈ।
ਕੋਰੋਨਾ ਕਾਰਨ ਚੀਨ ਤੋਂ ਬਾਹਰ ਪਹਿਲੀ ਮੌਤ, ਜਾਣੋ ਸ਼ਖਸ 'ਚ ਕੀ ਦਿਸੇ ਲੱਛਣ
NEXT STORY