ਇੰਟਰਨੈਸ਼ਨਲ ਡੈਸਕ- ਇਕ ਪਾਸੇ ਮਿਡਲ ਈਸਟ 'ਚ ਛਿੜੀ ਜੰਗ ਨੇ ਦੁਨੀਆ ਨੂੰ ਵਖ਼ਤ ਪਾਇਆ ਹੋਇਆ ਹੈ, ਉੱਥੇ ਹੀ ਭਾਰਤ ਦੇ ਗੁਆਂਢੀ ਮੁਲਕ ਪਾਕਿਸਤਾਨ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਕਈ ਇਲਾਕਿਆਂ ਵਿੱਚ ਵੀਰਵਾਰ ਸਵੇਰੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ। ਨੈਸ਼ਨਲ ਸੈਂਟਰ ਫ਼ਾਰ ਸਿਸਮੋਲੋਜੀ (NCS) ਅਨੁਸਾਰ, ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 4.6 ਮਾਪੀ ਗਈ ਹੈ।
ਵੀਰਵਾਰ ਸਵੇਰੇ 5.56 ਵਜੇ ਆਏ ਇਸ ਭੂਚਾਲ ਕਾਰਨ ਸੁੱਤੇ ਪਏ ਲੋਕ ਡਰ ਦੇ ਮਾਰੇ ਘਰੋਂ ਬਾਹਰ ਵੱਲ ਭੱਜੇ ਤੇ ਇਸ ਭੂਚਾਲ ਦਾ ਕੇਂਦਰ ਬਲੂਚਿਸਤਾਨ ਦੇ ਬਰਖਾਨ ਤੋਂ ਲਗਭਗ 55 ਕਿਲੋਮੀਟਰ ਉੱਤਰ ਵਿੱਚ ਸੀ, ਜਦਕਿ ਡੂੰਘਾਈ ਜ਼ਮੀਨ ਤੋਂ 10 ਕਿਲੋਮੀਟਰ ਹੇਠਾਂ ਦਰਜ ਕੀਤੀ ਗਈ ਹੈ। ਬਲੂਚਿਸਤਾਨ ਦੇ ਨਾਲ-ਨਾਲ ਆਲੇ-ਦੁਆਲੇ ਦੇ ਕਈ ਇਲਾਕਿਆਂ ਵਿੱਚ ਧਰਤੀ ਕੰਪੀ, ਜਿਸ ਕਾਰਨ ਸਵੇਰੇ-ਸਵੇਰੇ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲ ਆਏ।

ਇਹ ਵੀ ਪੜ੍ਹੋ- ਵਿਚੋਲਗੀ ਦੇ ਦਾਅਵਿਆਂ ਵਿਚਾਲੇ ਪਾਕਿਸਤਾਨ ਦੀ ਹੋਈ International ਬੇਇੱਜ਼ਤੀ ! ਇਰਾਨ ਨੇ ਵਾਪਸ ਮੋੜ'ਤਾ ਜਹਾਜ਼
ਹਾਲਾਂਕਿ ਰਾਹਤ ਦੀ ਗੱਲ ਇਹ ਹੈ ਕਿ ਹੁਣ ਤੱਕ ਕਿਸੇ ਵੱਡੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਸਾਹਮਣੇ ਨਹੀਂ ਆਈ ਹੈ। ਪ੍ਰਸ਼ਾਸਨ ਸਥਿਤੀ 'ਤੇ ਨਜ਼ਰ ਰੱਖ ਰਿਹਾ ਹੈ ਅਤੇ ਪ੍ਰਭਾਵਿਤ ਇਲਾਕਿਆਂ ਤੋਂ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਭੂ-ਵਿਗਿਆਨੀਆਂ ਅਨੁਸਾਰ ਪਾਕਿਸਤਾਨ ਭੂਚਾਲ ਦੇ ਪੱਖੋਂ ਕਾਫ਼ੀ ਸੰਵੇਦਨਸ਼ੀਲ ਖੇਤਰ ਵਿੱਚ ਸਥਿਤ ਹੈ ਕਿਉਂਕਿ ਇਹ ਭਾਰਤੀ, ਯੂਰੇਸ਼ੀਆਈ ਅਤੇ ਅਰਬ ਟੈਕਟੋਨਿਕ ਪਲੇਟਾਂ ਦੀ ਸਰਹੱਦ ਦੇ ਨੇੜੇ ਪੈਂਦਾ ਹੈ। ਇਸੇ ਕਾਰਨ ਇੱਥੇ ਅਕਸਰ ਭੂਚਾਲ ਦੀਆਂ ਗਤੀਵਿਧੀਆਂ ਹੁੰਦੀਆਂ ਰਹਿੰਦੀਆਂ ਹਨ।
ਇਹ ਵੀ ਪੜ੍ਹੋ- ਹੁਣ ਟੈਂਸ਼ਨ ਲੈਣ ਦੀ ਲੋੜ ਨਹੀਂ ! ਜੰਗ ਵਿਚਾਲੇ ਭਾਰਤ ਨੇ ਰੂਸ ਤੋਂ ਖਰੀਦਿਆ 6 ਕਰੋੜ ਬੈਰਲ ਤੇਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨਸ਼ੇ ਦੀ ਹਾਲਤ 'ਚ ਕਾਬੂ ਕੀਤੇ ਡਰਾਈਵਰ ਦਾ ਨਿਵੇਕਲਾ ਬਿਆਨ, 'ਅਖੇ ਸਵਾਦ ਟੈਸਟ ਕਰਨ ਲਈ ਪੀਤੀ ਸੀ ਦਾਰੂ'!
NEXT STORY