ਇੰਟਰਨੈਸ਼ਨਲ ਡੈਸਕ- ਕੁਝ ਮਹੀਨੇ ਪਹਿਲਾਂ ਮਿਆਂਮਾਰ ਤੇ ਥਾਈਲੈਂਡ 'ਚ ਆਏ 7.8 ਤੀਬਰਤਾ ਦੇ ਭੂਚਾਲ ਨੇ ਭਾਰੀ ਤਬਾਹੀ ਮਚਾਈ ਸੀ ਤੇ 3 ਹਜ਼ਾਰ ਤੋਂ ਵੱਧ ਲੋਕਾਂ ਦੀ ਜਾਨ ਲੈ ਲਈ ਸੀ। ਉਸ ਤੋਂ ਬਾਅਦ ਏਸ਼ੀਆਈ ਦੇਸ਼ ਲਗਾਤਾਰ ਭੂਚਾਲ ਦੇ ਨਿਸ਼ਾਨੇ 'ਤੇ ਬਣੇ ਹੋਏ ਹਨ ਤੇ ਆਏ ਦਿਨ ਕਿਸੇ ਨਾ ਕਿਸੇ ਦੇਸ਼ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਜਾ ਰਹੇ ਹਨ।
ਇਸੇ ਦੌਰਾਨ ਮਿਆਂਮਾਰ ਤੋਂ ਇਕ ਹੋਰ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਸਿਰਫ਼ ਅੱਧੇ ਘੰਟੇ ਦੇ ਅੰਦਰ 2 ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਭਾਰਤ ਦੇ ਮਣੀਪੁਰ ਸੂਬੇ ਦੀ ਸਰਹੱਦ ਨਾਲ ਲੱਗਦੇ ਮਿਆਂਮਾਰ 'ਚ ਪਹਿਲਾਂ ਅੱਜ ਸਵੇਰੇ 10.58 ਵਜੇ 4.1 ਦੀ ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਸ ਦਾ ਕੇਂਦਰ ਧਰਤੀ ਤੋਂ 10 ਕਿਲੋਮੀਟਰ ਹੇਠਾਂ ਸੀ।

ਇਸ ਤੋਂ ਬਾਅਦ 11.21 ਵਜੇ ਇਕ ਵਾਰ ਫ਼ਿਰ ਤੋਂ ਭੂਚਾਲ ਕਾਰਨ ਧਰਤੀ ਕੰਬ ਗਈ, ਜਿਸ ਦੀ ਤੀਬਰਤਾ 4.3 ਰਹੀ। ਇਸ ਦਾ ਕੇਂਦਰ ਧਰਤੀ ਦੀ ਸਤ੍ਹਾ ਤੋਂ 60 ਕਿੱਲੋਮੀਟਰ ਹੇਠਾਂ ਸੀ। ਹਾਲਾਂਕਿ ਇਸ ਭੂਚਾਲ ਦੇ ਝਟਕਿਆਂ ਕਾਰਨ ਕਿਸੇ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਤੋਂ ਤਾਂ ਬਚਾਅ ਰਿਹਾ, ਪਰ ਅੱਧੇ ਘੰਟੇ 'ਚ 2 ਵਾਰ ਧਰਤੀ ਕੰਬ ਜਾਣ ਕਾਰਨ ਲੋਕਾਂ ਦੇ ਮਨ 'ਚ ਡਰ ਦਾ ਮਾਹੌਲ ਛਾ ਗਿਆ ਹੈ।

ਇਹ ਵੀ ਪੜ੍ਹੋ- ਮੰਤਰੀ ਸਾਬ੍ਹ ਨੂੰ ਰਿਸ਼ਵਤ ! ਹੈਰਾਨ ਕਰ ਦੇਵੇਗਾ ਪੂਰਾ ਮਾਮਲਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨਾਟੋ ਮੈਂਬਰ ਦੇਸ਼ ਅਮਰੀਕਾ ਤੋਂ ਖਰੀਦਣਗੇ 700 ਐੱਫ-35 ਲੜਾਕੂ ਜਹਾਜ਼
NEXT STORY